ਇਸ ਬੰਦੇ ਨੇ ਕਰ ਦਿੱਤਾ ਕਮਾਲ, ਪਲਾਸਟਿਕ ਦੀਆਂ ਬੋਤਲਾਂ ਤੋਂ ਬਣਾਇਆ ਆਪਣੀ ਦਾਦੀ ਲਈ ਘਰ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਉਸ ਨੇ ਘਰ ਬਣਾਉਣ ਲਈ ਰੇਤ, ਸੀਮਿੰਟ, ਮਿੱਟੀ ਪਾਣੀ ਆਦਿ ਚੀਜ਼ਾਂ ਦੀ ਵਰਤੋਂ ਕੀਤੀ

This Refugee Builds Homes Out Of Recycled Plastic Bottles

ਨਵੀਂ ਦਿੱਲੀ- ਅਲਜੀਰੀਆ ਵਿਚ ਇਕ ਸ਼ਰਨਾਰਥੀ ਫਾਲਤੂ ਪਲਾਸਟਿਕ ਦਾਂ ਬੋਤਲਾਂ ਤੋਂ ਘਰ ਦਾ ਨਿਰਮਾਣ ਕਰ ਰਿਹਾ ਹੈ। ਤਾਤੇਹ ਲੇਹਿਬ ਬਰਿਕਾ ਕੋਈ ਆਮ ਇੰਜੀਨੀਅਰ ਨਹੀਂ ਹੈ। ਵਰਲਡ ਹੈਬੀਟੇਟ ਆਰਗੇਨਾਈਜੇਸ਼ਨ ਦੇ ਅਨੁਸਾਰ ਉਹ ਅਲਜੀਰੀਆ ਦੇ ਸ਼ਰਨਾਰਥੀ ਕੈਪਾਂ ਵਿਚ ਪੈਦਾ ਹੋਇਆ ਸੀ ਜੋ ਪੱਛਮੀ ਸਹਾਰਾ ਵਿਚ ਹਜਾਰਾ ਸ਼ਰਨਾਰਥਾਂ ਦਾ ਘਰ ਹੈ। ਉਸ ਦਾ ਕਹਿਣਾ ਹੈ ਕਿ ਉਹ ਇਕ ਸੁੱਕੇ ਇੱਟ ਦੇ ਘਰ ਵਿਚ ਪੈਦਾ ਹੋਇਆ ਸੀ। ਉਸ ਘਰ ਦੀਆਂ ਛੱਤਾਂ ਜਿੰਕ ਦੀ ਸ਼ੀਟ ਦੀਆਂ ਬਣੀਆਂ ਹੋਈਆਂ ਸਨ ਜੋ ਕਿ ਗਰਮੀ ਵਿਚ ਕਮਰੇ ਨੂੰ ਠੰਢਾ ਕਰਨ ਵਿਚ ਮਦਦ ਕਰਦੀਆਂ ਸਨ।

ਪਰ ਮੀਂਹ, ਤੂਫਾਨ ਦੇ ਮੌਸਮ ਵਿਚ ਜਾਂ ਜਦੋਂ ਤਾਪਮਾਨ ਬਹੁਤ ਹੀ ਜਿਆਦਾ ਹੁੰਦਾ ਸੀ ਉਸ ਨੂੰ ਸਹਿਣ ਕਰਨਾ ਪੈਂਦਾ ਸੀ। ਕਦੇ-ਕਦੇ ਤਾਂ ਛੱਤ ਉੱਡ ਹੀ ਜਾਂਦੀ ਸੀ। ਨਵਿਆਉਣਯੋਗ ਊਰਜਾ ਦਾ ਅਧਿਐਨ ਕਰਨ ਲਈ ਸੰਯੁਕਤ ਰਾਸ਼ਟਰ ਰਫਿਊਜੀ ਜੰਸੀ ਤੋਂ ਸਕਾਲਰਸ਼ਿਪ ਲੈਣ ਤੋਂ ਬਾਅਦ ਟੇਟੇ ਰੇਗਿਸਤਾਨ ਦੇ ਵਾਤਾਵਰਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਤਾਤੇਹ ਲੇਬਿਬ ਨੇ ਪਲਾਸਟਿਕ ਦੀਆਂ ਬੋਤਲਾਂ ਨਾਲ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਘਰ ਬਣਾਉਣ ਲਈ ਰੇਤ, ਸੀਮਿੰਟ, ਮਿੱਟੀ ਪਾਣੀ ਆਦਿ ਚੀਜ਼ਾਂ ਦੀ ਵਰਤੋਂ ਕੀਤੀ।

ਫਿਰ ਇਕ ਦਿਨ ਉਸ ਦੇ ਮਨ ਵਿਚ ਵਿਚਾਰ ਆਇਆ ਕਿ ਉਹ ਆਪਣੀ ਦਾਦੀ ਲਈ ਘਰ ਬਣਾਵੇ ਜੋ ਕਿ ਉਹਨਾਂ ਲਈ ਅਰਾਮਦਾਇਕ ਅਤੇ ਲਾਭਦਾਇਕ ਹੋਵੇ। ਬੋਤਲਾਂ ਤੋਂ ਬਣਾਇਆ ਘਰ ਪਾਣੀ ਰੋਧਕ ਹੈ ਅਤੇ ਮੀਂਹ ਹਨੇਰੀ ਵਿਚ ਵੀ ਇਸ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸੰਯੁਕਤ ਰਾਸ਼ਟਰ ਰਫਿਊਜੀ ਵੱਲੋਂ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਤੇ ਵੱਖ ਵੱਖ ਕਮੈਂਟ ਵੀ ਕੀਤੇ ਜਾ ਰਹੇ ਹਨ ਕੋਈ ਕਹਿ ਰਿਹਾ ਹੈ ਕਿ ਇਹ ਵਾਤਾਵਰਣ ਨੂੰ ਸਾਫ਼ ਰੱਖਣ ਦਾ ਵੀ ਵਧੀਆ ਢੰਗ ਹੈ। ਇਸ ਵੀਡੀਓ ਨੂੰ ਲੱਖਾਂ ਲੋਕਾਂ ਵੱਲੋਂ ਸ਼ੇਅਰ ਵੀ ਕੀਤਾ ਗਿਆ ਹੈ ਅਤੇ ਕਾਫੀ ਪਸੰਦ ਵੀ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।