ਓਸ਼ੋ ਦੇ ਬਾਡੀਗਾਰਡ ਨੇ ਖੋਲ੍ਹੇ ਓਸ਼ੋ ਆਸ਼ਰਮ ਦੇ ਕਈ ਰਾਜ਼
ਦੁਨੀਆ 'ਚ ਸੈਕਸ ਗੁਰੂ ਦੇ ਨਾਂਅ ਤੋਂ ਜਾਣੇ ਜਾਣ ਵਾਲੇ ਓਸ਼ੋ (ਰਜਨੀਸ਼) ਬਾਰੇ ਉਨ੍ਹਾਂ ਦੇ ਅੰਗ ਰੱਖਿਅਕ ਹਿਊਗ ਮਿਲ ਨੇ ਉਨ੍ਹਾਂ ਦੀ ਜ਼ਿੰਦਗੀ
ਦੁਨੀਆ 'ਚ ਸੈਕਸ ਗੁਰੂ ਦੇ ਨਾਂਅ ਤੋਂ ਜਾਣੇ ਜਾਣ ਵਾਲੇ ਓਸ਼ੋ (ਰਜਨੀਸ਼) ਬਾਰੇ ਉਨ੍ਹਾਂ ਦੇ ਅੰਗ ਰੱਖਿਅਕ ਹਿਊਗ ਮਿਲ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਪਲ ਸਾਂਝੇ ਕੀਤੇ ਹਨ। ਸ਼ੁਰੂ ਸ਼ੁਰੂ 'ਚ ਹਿਊਗ ਰਜਨੀਸ਼ ਦੇ ਚੇਲੇ ਬਣ ਗਏ ਸਨ। ਆਨਲਾਈਨ ਪਲੇਟਫਾਰਮ ਨੇਟਫਲਿਕਸ ਵੱਲੋਂ ਹਾਲ ਹੀ ਵਿੱਚ ਓਸ਼ੋ 'ਤੇ 'ਵਾਈਲਡ ਵਾਈਲਡ ਕਾਊਂਟ੍ਰੀ' ਟਾਈਟਲ ਦੀ ਇੱਕ ਕਾਗਜ਼ੀ ਸੀਰੀਜ਼ ਤਿਆਰ ਕੀਤੀ ਗਈ ਸੀ।
ਉਹ ਦੱਸਦੇ ਹਨ ਕਿ ਉਹ ਉਨ੍ਹਾਂ ਦੇ ਪੈਰਾਂ ਵਿੱਚ ਬੈਠਣਾ ਚਾਹੁੰਦੇ ਸਨ ਉਨ੍ਹਾਂ ਕੋਲੋਂ ਸਿੱਖਣਾ ਚਾਹੁੰਦਾ ਸਨ। ਹਿਊਗ ਨੇ ਰਜਨੀਸ਼ ਬਾਰੇ 'ਦਿ ਗੌਡ ਦੈਟ ਫੇਲ੍ਹਡ' ਦੇ ਸਿਰਲੇਖ ਹੇਠ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਪੰਜਾਬੀ ਵਿੱਚ ਇਸ ਕਿਤਾਬ ਦੇ ਸਿਰਲੇਖ ਦਾ ਤਰਜਮਾ ਹੈ, 'ਈਸ਼ਵਰ ਜੋ ਅਸਫਲ ਹੋ ਗਿਆ।' ਉਹ ਦੱਸਦੇ ਹਨ, ਮੈਂ ਉਨ੍ਹਾਂ ਨੂੰ ਇੱਕ ਜਾਗਰੂਕ ਇਨਸਾਨ ਵਜੋਂ ਦੇਖਿਆ ਜਿਸ ਵਿਚ ਅਸਾਧਾਰਣ ਗਿਆਨ ਅਤੇ ਬੋਧ ਦੀ ਭਾਵਨਾ ਸੀ। ਰਜਨੀਸ਼ ਦੀ 1990 'ਚ ਮੌਤ ਹੋ ਗਈ ਸੀ। ਮਰਨ ਤੋਂ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਓਸ਼ੋ ਨਾਮ ਅਪਣਾ ਲਿਆ ਸੀ।
ਸ਼ੁਰੂ ਦੇ 18 ਮਹੀਨਿਆਂ 'ਚ ਰਜਨੀਸ਼ ਹਿਊਗ ਦੀ ਗਰਲਫ੍ਰੈਂਡ ਨਾਲ ਸ਼ਰੀਰਕ ਸਬੰਧ ਬਣਾ ਰਹੇ ਸਨ ਅਤੇ ਫਿਰ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਗਰਮ ਥਾਵਾਂ 'ਚੋਂ ਇੱਕ 'ਤੇ ਖੇਤਾਂ 'ਚ ਕੰਮ ਕਰਨ ਲਈ ਭੇਜ ਦਿੱਤਾ। ਦੱਸ ਦਈਏ ਕਿ ਹਿਊਗ ਦੀ ਉਮਰ ਉਸ ਵੇਲੇ 40 ਤੋਂ ਉਪਰ ਹੋ ਗਈ ਸੀ। ਹਿਊਗ ਨੇ ਦੱਸਿਆ ਕਿ ਰਜਨੀਸ਼ ਸਵੇਰੇ 4 ਵਜੇ ਆਪਣੀਆਂ ਚੇਲੀਆਂ ਨੂੰ 'ਵਿਸ਼ੇਸ਼ ਦਰਸ਼ਨ' ਦਿੰਦੇ ਸਨ। ਇਥੇ ਇਹ ਦੱਸਣਯੋਗ ਹੈ ਕਿ ਰਜਨੀਸ਼ ਨੂੰ 'ਸੈਕਸ ਗੁਰੂ' ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੇ ਜਨਤਕ ਪ੍ਰਵਚਨਾਂ ਵਿਚ ਸੈਕਸ ਦਾ ਜ਼ਿਕਰ ਅਕਸਰ ਕਰਦੇ ਸਨ।
ਉਨ੍ਹਾਂ ਨੇ ਦੱਸਿਆ ਕਿ ਰਜਨੀਸ਼ ਦੇ ਵਿਸ਼ੇਸ਼ ਦਰਸ਼ਨ ਤੋਂ ਬਾਅਦ ਉਨ੍ਹਾਂ ਦਾ ਅਪਣੀ ਗਰਲਫ੍ਰੈਂਡ ਨਾਲ ਰਿਸ਼ਤਾ ਇੱਕ ਨਵੇਂ ਮੁਕਾਮ 'ਤੇ ਪਹੁੰਚ ਗਿਆ ਪਰ ਇਹ ਜ਼ਿਆਦਾ ਦੇਰ ਨਾ ਰਹਿ ਸਕਿਆ ਕਿਉਂਕਿ ਰਜਨੀਸ਼ ਨੇ ਉਨ੍ਹਾਂ ਦੀ ਗਰਲਫ੍ਰੈਂਡ ਨੂੰ ਹਿਊਗ ਤੋਂ 400 ਮੀਲ ਦੂਰ ਭੇਜ ਦਿੱਤਾ ਸੀ। ਜਦੋਂ ਹਿਊਗ ਵਾਪਸ ਆਏ ਤਾਂ ਉਹ ਰਜਨੀਸ਼ ਦੀ ਨਿੱਜੀ ਸਕੱਤਰ ਮਾਂ ਯੋਗ ਲਕਸ਼ਮੀ ਦੇ ਬਾਡੀਗਾਰਡ ਬਣ ਗਏ। ਦਰਸ਼ਨ ਦਾ ਮੌਕਾ ਨਹੀਂ ਮਿਲਿਆ ਪਰ ਇੱਕ ਚੇਲੇ ਨੇ ਮਾਂ ਯੋਗ ਲਕਸ਼ਮੀ 'ਤੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਲਕਸ਼ਮੀ ਨੇ ਉਨ੍ਹਾਂ ਨੂੰ ਬਾਡੀਗਾਰਡ ਦਾ ਕੰਮ ਕਰਨ ਲਈ ਕਿਹਾ।
ਸ਼ੀਲਾ ਭਾਰਤੀ ਸੀ ਪਰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਨਿਊਜਰਸੀ ਵਿਚ ਹੋਈ ਸੀ। ਦੱਸ ਦਈਏ ਕਿ ਓਸ਼ੋ ਨਾਲ ਜੁੜਨ ਤੋਂ ਪਹਿਲਾਂ ਸ਼ੀਲਾ ਇੱਕ ਅਮਰੀਕੀ ਨਾਗਰਿਕ ਦੀ ਵਿਆਹੁਤਾ ਸੀ। ਹਿਊਗ ਦੱਸਦੇ ਹਨ ਕਿ ਰਜਨੀਸ਼ ਦੀ ਸੁਰੱਖਿਆ ਦੇ ਨਾਲ ਨਾਲ ਉਹ ਆਸ਼ਰਮ ਦੀ ਕੰਟੀਨ ਚਲਾਉਣ ਵਿਚ ਸ਼ੀਲਾ ਦੀ ਮਦਦ ਵੀ ਕਰ ਰਹੇ ਸਨ। ਕੰਟੀਨ ਦਾ ਕੰਮ ਵਧ ਰਿਹਾ ਸੀ ਕਿਉਂਕਿ ਆਸ਼ਰਮ ਆਉਣ ਵਾਲੇ ਭਗਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਹਿਊਗ ਨੇ ਖੁਲਾਸਾ ਕੀਤਾ ਉਨ੍ਹਾਂ ਦਾ ਅਤੇ ਸ਼ੀਲਾ ਦਾ ਤਕਰੀਬਨ ਇੱਕ ਮਹੀਨੇ ਤੱਕ ਜ਼ਬਰਦਸਤ ਰਿਸ਼ਤਾ ਰਿਹਾ।
ਭਾਰਤ 'ਚ ਰਜਨੀਸ਼ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਸ਼ਰਮ ਕਿਸੇ ਸ਼ਾਂਤ ਥਾਂ 'ਤੇ ਹੋਵੇ ਤਾਂ ਜੋ ਹਜ਼ਾਰਾਂ ਚੇਲਿਆਂ ਨਾਲ ਕੇਂਦਰ ਵਸਾਇਆ ਜਾ ਸਕੇ। ਸ਼ੀਲਾ ਨੇ 1981 'ਚ ਓਰੇਗਨ 'ਚ ਦਲਦਲੀ ਜ਼ਮੀਨ 'ਤੇ ਪਲਾਟ ਖਰੀਦਿਆ ਸੀ। ਪਰ ਉਹ ਚਾਹੁੰਦੀ ਸੀ ਕਿ ਸੰਨਿਆਸੀ ਇੱਥੇ ਕੰਮ ਕਰਨ ਅਤੇ ਰਜਨੀਸ਼ ਦੀਆਂ ਮਾਨਤਾਵਾਂ ਮੁਤਾਬਕ ਨਵਾਂ ਸ਼ਹਿਰ ਵਸਾਇਆ ਜਾਵੇ। ਹਿਊਗ ਕਹਿੰਦੇ ਹਨ ਕਿ ਓਰੇਗਨ ਜਾਣ ਦਾ ਫ਼ੈਸਲਾ ਇੱਕ ਗਲਤੀ ਸੀ। ਇਹ ਸਹੀ ਚੋਣ ਨਹੀਂ ਸੀ। ਹਿਊਗ ਕਹਿੰਦੇ ਹਨ ਕਿ ਓਰੇਗਨ ਆਸ਼ਰਮ ਸ਼ੁਰੂ ਤੋਂ ਹੀ ਸਥਾਨਕ ਕਾਨੂੰਨਾਂ ਦੇ ਖ਼ਿਲਾਫ਼ ਜਾ ਰਿਹਾ ਸੀ।
ਪਰ ਹਿਊਗ ਦਾ ਕਹਿਣਾ ਹੈ ਕਿ ਆਸ਼ਰਮ ਦੇ ਲੋਕਾਂ ਨੇ ਇਹ ਮੁਸ਼ਕਿਲਾਂ ਆਪਣੇ ਲਈ ਖੁਦ ਹੀ ਪੈਦਾ ਕੀਤੀਆਂ ਸਨ ਕਿਉਂਕਿ ਉਨ੍ਹਾਂ ਨੇ ਉੱਥੇ ਕਾਨੂੰਨਾਂ ਦੀ ਕਦੇ ਪਰਵਾਹ ਹੀ ਨਹੀਂ ਕੀਤੀ। ਹਿਊਗ ਮੁਤਾਬਕ ਅਪ੍ਰੈਲ 1982 ਤੱਕ ਉਨ੍ਹਾਂ ਨੂੰ ਆਸ਼ਰਮ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਣ ਲੱਗਾ ਸੀ। ਜੋ ਸੰਨਿਆਸੀ ਇਸ ਆਸ਼ਰਮ ਨੂੰ ਖੜਾ ਕਰਨ ਲਈ ਹਫ਼ਤੇ 'ਚ 80 ਤੋਂ 100 ਘੰਟੇ ਕੰਮ ਕਰਦੇ ਸਨ ਉਹ ਬੀਮਾਰ ਹੋਣ ਲੱਗੇ। ਹਿਊਗ ਦੱਸਦੇ ਹਨ ਕਿ ਸ਼ੀਲਾ ਨੇ ਇਨ੍ਹਾਂ ਬੀਮਾਰ ਸੰਨਿਆਸੀਆਂ ਦੇ ਇਲਾਜ ਲਈ ਜੋ ਨਿਰਦੇਸ਼ ਦਿੱਤੇ ਉਹ ਬੇਹੱਦ ਨਿਰਦਈ ਸਨ।
ਹਿਊਗ ਮੁਤਾਬਕ ਸ਼ੀਲਾ ਨੇ ਕਿਹਾ ਕਿ ਇਨ੍ਹਾਂ ਸੰਨਿਆਸੀਆਂ ਨੂੰ ਟੀਕੇ ਲਾ ਕੇ ਕੰਮ 'ਤੇ ਭੇਜੋ। ਇੱਕ ਮੌਕਾ ਅਜਿਹਾ ਆਇਆ ਜਿਸ ਵਿਚ ਹਿਊਗ ਦੇ ਮਿੱਤਰ ਇਕ ਬੇੜੀ ਦੁਰਘਟਨਾ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਆਪਣੇ ਦੋਸਤ ਨੂੰ ਦੇਖਣ ਜਾਣ ਤੋਂ ਵੀ ਰੋਕ ਦਿੱਤਾ ਗਿਆ ਅਤੇ ਕੰਮ 'ਤੇ ਆਉਣ ਲਈ ਕਿਹਾ। ਹਿਊਗ ਦਾ ਕਹਿਣਾ ਹੈ ਕਿ ਹੁਣ ਆਸ਼ਰਮ ਦੇ ਲੋਕ ਇਨਸਾਨ ਨਹੀਂ ਸੀ ਰਹਿ ਗਏ ਬਲਕਿ ਖੂਨ ਚੂਸਣ ਵਾਲੇ ਭੇੜੀਏ ਬਣ ਗਏ ਸਨ। ਉਨ੍ਹਾਂ ਨੇ ਆਪ ਵੀ ਉਥੋਂ ਚਲੇ ਜਾਣ ਬਾਰੇ ਸੋਚਿਆ।