AM ਤੇ PM ਦਾ ਕੀ ਹੁੰਦਾ ਹੈ ਮਤਲਬ, ਜਾਣੋ ਘੜੀ ਦੇ AM ਤੇ PM ਬਾਰੇ  

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਮਾਂ ਦੇਖਣ ਦੇ ਲਈ ਤੁਸੀਂ ਜ਼ਰੂਰ ਘੜੀ ਦਾ ਇਸਤੇਮਾਲ ਕਰਦੇ ਹੋਵੋਗੇ ਪਰ ਅੱਜ ਦੀ ਡਿਜੀਟਲ ਘੜੀ ਵਿਚ AM ਤੇ PM ਕਈ ਲੋਕਾਂ ਵਿਚ ਅਸੰਜਮ ਦੀ ਸਥਿਤੀ ਪੈਦਾ ਕਰ ਦਿੰਦਾ ਹੈ

know about PM at AM

ਸਮਾਂ ਦੇਖਣ ਦੇ ਲਈ ਤੁਸੀਂ ਜ਼ਰੂਰ ਘੜੀ ਦਾ ਇਸਤੇਮਾਲ ਕਰਦੇ ਹੋਵੋਗੇ ਪਰ ਅੱਜ ਦੀ ਡਿਜੀਟਲ ਘੜੀ ਵਿਚ AM ਤੇ PM ਕਈ ਲੋਕਾਂ ਵਿਚ ਅਸੰਜਮ ਦੀ ਸਥਿਤੀ ਪੈਦਾ ਕਰ ਦਿੰਦਾ ਹੈ ਜੇ ਮੈਂ ਤੁਹਾਨੂੰ ਪੁੱਛਾ ਕਿ am ਤੇ pm ਦਾ ਮਤਲਬ ਕੀ ਹੁੰਦਾ ਹੈ ਤਾਂ ਮੈਨੂੰ ਇਹਨਾਂ ਪਤਾ ਕਿ ਇਸਦੇ ਮਤਲਬ ਦਾ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ AM 12 ਵਜੇ ਤੋਂ ਪਹਿਲਾਂ ਦਾ ਸਮਾਂ ਤੇ PM ਦੁਪਹਿਰ ਦੇ 12 ਵਜੇ ਤੋਂ ਰਾਤ ਦੇ 12 ਵਜੇ ਤਕ ਦਾ ਸਮਾਂ। ਪਰ ਜੇ ਮੈਂ ਤੁਹਾਨੂੰ ਪੁੱਛਾ ਕਿ AM ਤੇ PM ਦੀ ਫੁੱਲ ਫਾਰਮ ਕੀ ਹੈ ਤਾਂ 100 ਵਿਚੋਂ 95 % ਲੋਕਾਂ ਨੂੰ ਸਿੱਧਾ ਪਤਾ ਹੀ ਨਹੀਂ ਹੋਣਾ। 

ਲੋਕਾਂ ਦੇ ਮਨ ਵਿਚ ਇਹ ਸਵਾਲ ਬਣ ਜਾਂਦਾ ਹੈ ਕਿ AM ਤੇ PM ਹੁੰਦਾ ਕੀ ਹੈ ਹਾਲਾਂਕਿ ਇਹਨਾਂ ਦਾ ਮਤਲਬ ਪਤਾ ਹੋਣਾ ਕੋਈ ਵਡੀ ਗੱਲ ਨਹੀਂ ਹੈ ਪਰ ਜਰਨਲ ਨੌਲੇਜ ਨੂੰ ਵਧਾਉਣ ਲਈ ਤੁਹਾਨੂੰ ਇਹਨਾਂ ਦਾ ਮਤਲਬ ਜਰੂਰ ਪਤਾ ਹੋਣਾ ਚਾਹੀਦਾ ਜੇਕਰ ਕੋਈ ਤੁਹਾਡੇ ਤੋਂ ਇਸਦਾ ਮਤਲਬ ਪੁੱਛੇ ਤਾਂ ਤੁਸੀਂ ਬਿਨਾਂ ਝਿਜਕ ਉਸਨੂੰ ਦੱਸ ਸਕੋ। ਤੁਹਾਨੂੰ ਦੱਸ ਦਈਏ ਕਿ ਘੜੀ ਮਨੁੱਖ ਦੇ ਆਰੰਭਿਕ ਅਵਿਸ਼ਕਾਰਾਂ ਵਿਚੋਂ ਇੱਕ ਮੰਨੀ ਜਾਂਦੀ ਹੈ। ਘੜੀ ਦੀ ਖੋਜ ਬਹੁਤ ਪਹਿਲਾਂ ਹੋ ਚੁੱਕੀ ਸੀ ਹਾਲਾਂਕਿ ਇਸ ਤੋਂ ਪਹਿਲਾ ਸਮਾਂ ਦੇਖਣ ਲਈ ਸੂਰਜ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਓਥੇ ਹੀ ਰਾਤ ਦਾ ਸਮਾਂ ਜਾਨਣ ਲਈ ਚੰਦਰਮਾ ਤੇ ਤਾਰਿਆਂ ਦੀ ਸਥਿਤੀ ਨੂੰ ਦੇਖ ਕੇ ਲਾਇਆ ਜਾਂਦਾ ਸੀ।

ਪ੍ਰਾਚੀਨ ਕਾਲ ਵਿਚ ਸਮਾਂ ਜਾਨਣ ਲਈ ਸੂਰਜ ਨੂੰ ਅਧਾਰ ਮੰਨਦੇ ਹੋਏ ਸੂਰਜ ਘੜੀ ਬਣਾਈ ਗਈ ਸੀ ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਮਿਸਰ ਲੋਕਾਂ ਨੇ 12 ਦੇ ਅਧਾਰ ਦੀ ਵਰਤੋਂ ਕਰਦੇ ਹੋਏ ਦਿਨ ਨੂੰ 24 ਬਰਾਬਰ ਹਿੱਸਿਆਂ ਵਿਚ ਵੰਡਿਆ ਸੀ ਇਸ ਤੋਂ ਬਾਅਦ ਹੌਲੀ ਹੌਲੀ  ਸਮਾਂ ਜਾਨਣ ਲਈ ਕਈ ਉਪਕਰਨ ਬਣਾਏ ਗਏ ਹਾਲਾਂਕਿ ਹੁਣ ਸਾਡੇ ਕੋਲ ਡਿਜੀਟਲ ਘੜੀ ਹੈ ਜਿਸ ਨਾਲ ਅਸੀਂ ਕਦੇ ਵੀ ਸਮਾਂ ਪਤਾ ਲਗਾ ਸਕਦੇ ਹਾਂ। AM  ਦੀ ਸਭ ਤੋਂ ਪਹਿਲਾ ਫੁੱਲ ਫਾਰਮ ਦੀ ਗੱਲ ਕਰੀਏ ਤਾਂ AM ਦੀ ਫੁੱਲ ਫਾਰਮ Ante Meridiem ਹੁੰਦੀ ਹੈ

ਇਸ ਤੋਂ ਪਹਿਲਾਂ ਇਹ ਸ਼ਬਦ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ ਕਿਓਂਕਿ ਇਹ ਇੰਗਲਿਸ਼ ਦਾ ਸ਼ਬਦ ਨਹੀਂ ਹੈ ਇਹ ਲੈਟਿਨ ਭਾਸ਼ਾ ਦਾ ਸ਼ਬਦ ਹੈ ਜਿਸਦਾ ਇੰਗਲਿਸ਼ ਵਿਚ ਅਰਥ ਬੀਫੋਰ ਨੂਨ ਹੁੰਦਾ ਹੈ ਯਾਨੀ ਦੁਪਹਿਰ ਤੋਂ ਪਹਿਲਾਂ ਹੁੰਦਾ ਹੈ ਇਸਨੂੰ ਹਿੰਦੀ ਵਿਚ ਸਵੇਰ ਦਾ ਸਮਾਂ ਕਿਹਾ ਜਾਂਦਾ ਹੈ ਤੁਹਾਨੂੰ ਹਮੇਸ਼ਾ ਅੱਧੀ ਰਾਤ ਯਾਨੀ ਕਿ 12 ਵਜੇ ਤੋਂ ਦਿਨ ਦੇ 12 ਵਜੇ ਤਕ AM ਦਿਖਾਈ ਦੇਵੇਗਾ ਓਥੇ ਹੀ ਜੇਕਰ ਆਪਾਂ PM ਸ਼ਬਦ ਦੀ ਫੁਲ ਫਾਰਮ ਦੀ ਗੱਲ ਕਰੀਏ ਤਾਂ PM ਸ਼ਬਦ ਦੀ ਫੁੱਲ ਫਾਰਮ ਹੁੰਦੀ ਹੈ

Post Meridiem ਸ਼ਬਦ ਤਾਂ ਇਹ ਵੀ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਵੇਗਾ ਕਿਓਂਕਿ ਇਹ ਸ਼ਬਦ ਵੀ ਲੈਟਿਨ ਭਾਸ਼ਾ ਦਾ ਸ਼ਬਦ ਹੈ ਜਿਸਦਾ ਅੰਗਰੇਜ਼ੀ ਵਿਚ ਅਰਥ after noon  ਜਿਸਨੂੰ ਕਿ ਦੁਪਹਿਰ ਤੋਂ ਬਾਅਦ ਦਾ ਸਮਾਂ ਦੱਸਿਆ ਜਾਂਦਾ ਹੈ ਯਾਨੀ ਕਿ ਇਸਨੂੰ ਸ਼ਾਮ ਦਾ ਸਮਾਂ ਦੱਸਿਆ ਜਾਂਦਾ ਹੈ ਤੁਸੀਂ ਆਪਣੀ ਘੜੀ ਵਿਚ PM ਨੂੰ ਦੁਪਹਿਰ ਦੇ 12 ਵਜੇ ਤੋਂ ਰਾਤ ਦੇ 12 ਵਜੇ ਤਕ ਦੇਖ ਸਕਦੇ ਹੋ ਸੋ ਹੁਣ ਤਾਂ ਤੁਹਾਨੂੰ ਪਤਾ ਲਗ ਗਿਆ ਹੋਵੇਗਾ ਕਿ AM ਤੇ  PMਦਾ  ਕੀ ਮਤਲਬ ਹੁੰਦਾ ਹੈ।