ਗਣਤੰਤਰ ਦਿਵਸ ਵਿਸ਼ੇਸ਼ : ਅਜ਼ਾਦੀ ਪ੍ਰਵਾਨਿਆਂ ਦੇ ਇਹ ਦੇਸ਼ ਭਗਤੀ ਨਾਅਰੇ ਵਧਾ ਦੇਣਗੇ ਤੁਹਾਡਾ ਜ਼ਜ਼ਬਾ
ਗਣਤੰਤਰ ਦਿਵਸ ਦੇ ਦਿਨ ਦਿੱਲੀ ਦੇ ਰਾਜਪਥ 'ਤੇ ਭਾਰਤ ਦੀ ਤਾਕਤ ਨੂੰ ਦਰਸਾਉਂਦੀ ਸ਼ਾਨਦਾਰ ਪਰੇਡ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਅੰਗਰੇਜ਼ਾਂ ਨਾਲ ਸਖ਼ਤ ਲਡ਼ਾਈ ਲਡ਼ਨ ਤੋਂ ਬਾਅਦ ਅਤੇ ਲੱਖਾਂ ਕੁਰਬਾਨੀਆਂ ਕਰਨ ਤੋਂ ਬਾਅਦ ਜਾ ਕੇ ਭਾਰਤ ਨੂੰ ਆਜ਼ਾਦੀ ਮਿਲੀ। ਆਜ਼ਾਦੀ ਤੋਂ ਕਰੀਬ ਤਿੰਨ ਸਾਲ ਬਾਅਦ ਸੰਨ 1950 ਵਿਚ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ, ਇਸ ਤੋਂ ਪਹਿਲਾਂ ਤੱਕ ਅੰਗਰੇਜ਼ਾਂ ਦਾ ਸੰਵਿਧਾਨ ਲਾਗੂ ਸੀ।
26 ਜਨਵਰੀ ਦੇ ਦਿਨ ਹੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਇਹੀ ਵਜ੍ਹਾ ਹੈ ਕਿ ਗਣਤੰਤਰ ਦਿਵਸ ਸਾਡੇ ਲਈ ਇੰਨਾ ਮਹੱਤਵਪੂਰਨ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਭਾਸ਼ਣ ਜਾਰੀ ਹੁੰਦਾ ਹੈ ਅਤੇ ਗਣਤੰਤਰ ਦਿਵਸ ਦੇ ਦਿਨ ਦਿੱਲੀ ਦੇ ਰਾਜਪਥ 'ਤੇ ਭਾਰਤ ਦੀ ਤਾਕਤ ਨੂੰ ਦਰਸਾਉਂਦੀ ਸ਼ਾਨਦਾਰ ਪਰੇਡ ਦਾ ਪ੍ਰਬੰਧ ਕੀਤਾ ਜਾਂਦਾ ਹੈ। ਆਜ਼ਾਦੀ ਦੀ ਲੜਾਈ ਵਿਚ ਅਨੇਕਾਂ ਅਜ਼ਾਦੀ ਪ੍ਰਵਾਨਿਆਂ ਨੇ ਹਿੱਸਾ ਲਿਆ। ਇਸ ਲੜਾਈ ਵਿਚ ਕੁਝ ਅਜਿਹੇ ਦੇਸ਼ ਭਗਤੀ ਦੇ ਨਾਅਰਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਆਜ਼ਾਦੀ ਪ੍ਰਵਾਨਿਆਂ ਵਿਚ ਹੱਦੋਂ ਵੱਧ ਜੋਸ਼ ਭਰ ਦਿੰਦੀ ਸੀ। ਆਓ ਇਨ੍ਹਾਂ ਨਾਅਰਿਆਂ ਬਾਰੇ ਜਾਣਦੇ ਹਾਂ : -
ਸਭ ਤੋਂ ਵੱਡੀ ਭਗਤੀ ਦੇਸ਼ ਪ੍ਰੇਮ ਹੈ, ਜਿਸਦੇ ਨਾਲ ਪਿਆਰ ਕਰੋ : ਬਕਿਮਚੰਦਰ ਚੈਟਰਜੀ
Bankimchandra Chatterjee
ਇੱਕ ਦੇਸ਼ ਲਈ ਸਭ ਤੋਂ ਵੱਡੀ ਮਹਾਨਤਾ ਉਦੋਂ ਕਹਿਲਾਉਦੀ ਹੈ, ਜਦੋਂ ਤੁਸੀਂ ਆਪਣੇ ਆਦਰਸ਼ਾਂ ਵਿੱਚ ਵੀ ਦੇਸ਼ ਲਈ ਕੁਰਬਾਨੀ ਦੀ ਭਾਵਨਾ ਰੱਖਦੇ ਹੋ : ਸਰੋਜਿਨੀ ਨਾਇਡੂ
ਕਾਨੂੰਨ ਦੀ ਪਵਿੱਤਰਤਾ ਕੇਵਲ ਉਦੋਂ ਤੱਕ ਕਾਇਮ ਰੱਖੀ ਜਾ ਸਕਦੀ ਹੈ, ਜਦੋਂ ਤੱਕ ਕਿ ਇਹ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ: ਭਗਤ ਸਿੰਘ