ਮਨੀਪੁਰ ਦੇ ਇਸ IAS ਨੂੰ ਲੋਕ ਐਵੇਂ ਹੀ ਨਹੀਂ ਕਹਿੰਦੇ Miracle Man '

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਨੀਪੁਰ ਦੇ ਲੋਕਾਂ ਨੇ ਆਰਮਸਟ੍ਰਾਂਗ ਪਾਮੇ ਨੂੰ ਮਿਰੈਕਲ ਮੈਨ ਦਾ ਹੀ ਨਾਮ ਦਿੱਤਾ ਹੈ

Meet the Manipur IAS officer who built a 100 km road through crowdfunding

ਮਨੀਪੁਰ- ਅਫ਼ਸਰ ਬਣਨਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਦੇਸ਼ ਵਿਚ ਅਫ਼ਸਰ ਸ਼ਾਹੀ ਦਾ ਆਪਣਾ ਹੀ ਰੁਤਬਾ ਹੈ। ਆਮ ਤੌਰ ਤੇ ਕੁੱਝ ਲੋਕ ਇਸ ਰੁਤਬੇ ਅਤੇ ਸ਼ਾਨ ਦਾ ਮਾਣ ਕਰਦੇ ਹੋਏ ਹੀ ਆਪਣੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ ਪਰ ਬਹੁਤ ਸਾਰੇ ਅਫ਼ਸਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਮਨੀਪੁਰ ਦੇ ਤਾਮੇਂਗਲੋਗ ਜ਼ਿਲ੍ਹੇ ਦੇ ਕਲੈਕਟਰ ਆਰਮਸਟ੍ਰਾਂਗ ਪਾਮੇ ਵਿਚ ਕੁੱਝ ਅਜਿਹੇ ਲੋਕ ਵੀ ਹਨ ਜੋ ਆਏ ਦਿਨ ਕੋਈ ਨਾ ਕੋਈ ਚੰਗਾ ਕੰਮ ਕਰ ਕੇ ਸੁਰਖ਼ੀਆਂ ਵਿਚ ਰਹਿੰਦੇ ਹਨ। ਇਕ ਵਾਰ ਫਿਰ ਇਕ ਹੋਰ ਮਿਰੈਕਲ ਮੈਨ ਚਰਚਾ ਵਿਚ ਹੈ।

ਮਨੀਪੁਰ ਦੇ ਲੋਕਾਂ ਨੇ ਆਰਮਸਟ੍ਰਾਂਗ ਪਾਮੇ ਨੂੰ ਮਿਰੈਕਲ ਮੈਨ ਦਾ ਹੀ ਨਾਮ ਦਿੱਤਾ ਹੈ। ਸਾਲ 2012 ਵਿਚ ਉਹਨਾਂ ਨੇ ਮਨੀਪੁਰ, ਨਾਗਾਲੈਂਡ ਅਤੇ ਅਸਮ ਨੂੰ ਜੋੜਦੇ ਹੋਏ 100 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਰਵਾਇਆ ਸੀ। ਇਸ ਸੜਕ ਨੂੰ ਪੀਪਲਜ਼ ਯਾਨੀ ਕਿ ਜਨਤਾ ਦੀ ਸੜਕ ਦਾ ਨਾਮ ਦਿੱਤਾ ਗਿਆ। ਇਹ ਸੜਕ ਬਣਾਉਣ ਲਈ ਉਹਨਾਂ ਨੇ ਸਰਕਾਰ ਦੀ ਮਦਦ ਲੈਣ ਦੀ ਬਜਾਏ ਸੋਸ਼ਲ ਮੀਡੀਆ ਤੋਂ ਮਦਦ ਲਈ। ਲੋਕਾਂ ਨੇ ਇਸ ਨੂੰ ਉਮੀਦ ਤੋਂ ਸਮਰਥਨ ਦਿੱਤਾ। ਇਹ ਸੜਕ ਬਣਾਉਣ ਲਈ ਪਾਮੇ ਨੇ ਆਪਣੇ ਵੱਲੋਂ 5 ਲੱਖ ਰੁਪਏ ਦਿੱਤੇ ਇੰਨਾ ਹੀ ਨਹੀਂ ਉਸ ਦੇ ਮਾਤਾ-ਪਿਤਾ ਨੇ ਵੀ ਆਪਣੀ ਪੈਨਸ਼ਨ ਵਿਚੋਂ ਕੁੱਝ ਪੈਸੇ ਸੜਕ ਬਣਾਉਣ ਲਈ ਦਿੱਤੇ।

ਦੇਖਦੇ ਹੀ ਦੇਖਦੇ 40 ਲੱਖ ਰੁਪਏ ਸੜਕ ਬਣਾਉਣ ਲਈ ਇਕੱਠੇ ਹੋ ਗਏ ਅਤੇ ਪੀਪਲਜ਼ ਰੋਡ ਤਿਆਰ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਸੜਕ ਮਨੀਪੁਰ ਨੂੰ ਅਸਮ ਅਤੇ ਨਾਗਾਲੈਂਡ ਨਾਲ ਜੋੜਦੀ ਹੈ। ਦੱਸ ਦਈਏ ਕਿ ਸਾਲ 2009 ਵਿਚ ਪ੍ਰੀਖਿਆ ਪਾਸ ਕਰ ਕੇ ਪੇਮ ਆਈਏਐਸ ਾਣ ਗਏ ਅਤੇ ਮਨੀਪੁਰ ਦੇ ਟੂਸੇਮ ਜ਼ਿਲ੍ਹੇ ਵਿਚ ਐਸਡੀਐਮ ਦੇ ਪਦ ਤੇ ਉਹਨਾਂ ਨੂੰ ਤੈਨਾਤੀ ਮਿਲੀ। ਦੋ ਸਾਲ ਪਹਿਲਾ ਇਕ ਹੋਰ ਪਹਿਲ ਸ਼ੁਰੂ ਕੀਤੀ ਗਈ ਸੀ। 2017 ਦੀ ਸ਼ੁਰੂਆਤ ਤੋਂ ਹੀ ਉਹਨਾਂ ਨੇ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਹਰ ਸ਼ੁੱਕਰਵਾਰ ਰਾਤ ਦੇ ਖਾਣੇ ਤੇ ਬਲਾਉਣ ਦਾ ਫੈਸਲਾ ਕੀਤਾ ਸੀ।

ਇਸ ਖਾਣੇ ਦੌਰਾਨ ਉਹ ਬੱਚਿਆਂ ਨਾਲ ਗੱਲਾਂ ਕਰਦੇ ਉਹਨਾਂ ਦੇ ਸੁਪਨਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਸਮਜਣ ਦੀ ਕੋਸ਼ਿਸ਼ ਕਰਦੇ ਹਨ। ਹੋਰ ਮੁੱਦਿਆਂ ਤੇ ਬੱਚਿਆਂ ਦੀ ਵੀ ਰਾਏ ਲੈਂਦੇ ਹਨ। ਬੱਚਿਆਂ ਤੋਂ ਇਹ ਵੀ ਪੁੱਛਿਆਂ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਆਪਣੇ ਜ਼ਿਲ੍ਹੇ ਨੂੰ ਕਿਸ ਰੂਪ ਵਿਚ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਹੀ ਆਰਮਸਟ੍ਰਾਂਗ ਪਾਮੇ ਦੀ ਮੁਲਾਕਾਤ ਇੱਕ 11 ਸਾਲ ਦੇ ਬੱਚੇ ਨਾਲ ਹੋਈ। ਉਸ ਦਾ ਇੱਕ ਬੁੱਲ ਕੱਟਿਆ ਹੋਇਆ ਸੀ। ਇਸ ਨਾਲ ਉਸ ਦੇ ਬੁੱਲ ਦੀਆਂ ਮਾਸ ਪੇਸ਼ੀਆਂ ਵਿਕਸਿਤ ਨਹੀਂ ਹੋ ਪਾ ਰਹੀਆਂ ਸਨ। ਇਸ ਬੱਚੀ ਦਾ ਨਾਮ ਲਾਲਰਿੰਡੀਕਾ ਸੀ।

ਉਸ ਨੂੰ ਖਾਣ-ਪੀਣ ਵਿਚ ਅੇ ਬੋਲਣ ਵਿਚ ਵੀ ਦਿੱਕਤ ਆਉਂਦੀ ਸੀ। ਪਰਵਾਰ ਦੀ ਆਰਥਿਕ ਸਥਿਤੀ ਵੀ ਅਜਿਹੀ ਸੀ ਕਿ ਉਸ ਦਾ ਇਲਾਜ ਨਹੀਂ ਸੀ ਕਰਵਾ ਸਕਦੇ। ਸੋ ਪਾਮੇ ਇਸ ਬੱਚੀ ਦੀ ਮਦਦ ਲਈ ਅੱਗੇ ਆਏ। ਪਾਮੇ ਨੇ ਆਪਣੇ ਖਰਚ ਤੇ ਬੱਚੀ ਦੀ ਸਰਜਰੀ ਕਰਵਾਈ ਇਹ ਸਰਜਰੀ ਇਫਾਲ ਵਿਚ ਹੋਣੀ ਸੀ ਪਰ ਲੜਕੀ ਦੇ ਮਾਤਾ-ਪਿਤਾ ਕੋਲ ਉੱਥੇ ਜਾਣ ਦਾ ਖਰਚਾ ਵੀ ਨਹੀਂ ਸੀ। ਸੋ ਪਾਮੇ ਨੇ ਹੀ ਉਸ ਲੜਕੀ ਦੇ ਮਾਤਾ-ਪਿਤਾ ਨੂੰ ਆਪਣੇ ਖਰਚੇ ਤੇ ਇਫ਼ਾਲ ਬੁਲਵਾਇਆ। ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਸਾਰੀ ਜ਼ਿੰਦਗੀ ਇਸ ਕਲੈਕਟਰ ਦੇ ਅਹਿਸਾਨਮੰਦ ਰਹਿਣਗੇ। ਲੜਕੀ ਦੇ ਪਿਤਾ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਜਿਵੇਂ ਰੱਬ ਨੇ ਉਸ ਨੂੰ ਸਾਡੀ ਬੇਟੀ ਦੀ ਮਦਦ ਲਈ ਹੀ ਭੇਜਿਆ ਹੈ।