ਜਾਣੋ ਆਖ਼ਰੀ ਸਾਹ ਲੈਣ ਸਮੇਂ ਲੋਕ ਕੀ ਕਹਿੰਦੇ ਹਨ?

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਅਫ਼ਸੋਸ ਅਤੇ ਅਣ-ਕਥਿਤ ਚੀਜ਼ਾਂ

what people do during their last breath, here are some facts in Punjabi

 

what people do during their last breath, here are some facts in Punjabi: ਮੌਤ ਦੇ ਸਮੇਂ ਇੱਕ ਵਿਅਕਤੀ ਦੁਆਰਾ ਬੋਲੇ ​ਗਏ ਆਖ਼ਰੀ ਸ਼ਬਦ ਜੀਵਨ ਦੀਆਂ ਗਹਿਰਾਈਆਂ ਅਤੇ ਅਣਗਿਣਤ ਭਾਵਨਾਵਾਂ ਨੂੰ ਦਰਸਾਉਂਦੇ ਹਨ। ਇਨ੍ਹਾਂ ਘਟਨਾਵਾਂ ਨੂੰ ਦੇਖਣ ਵਾਲੇ ਡਾਕਟਰਾਂ ਅਤੇ ਨਰਸਾਂ ਨੇ ਦਸਿਆ ਕਿ ਇਹ ਸ਼ਬਦ ਦੋ ਤਰ੍ਹਾਂ ਦੇ ਹਨ- ਕੁਝ ਦਿਲ ਨੂੰ ਸਕੂਨ ਦੇਣ ਵਾਲੇ ਅਤੇ ਕੁਝ ਦਿਲ ਦਹਿਲਾਉਣ ਵਾਲੇ।

ਕੁਝ ਲੋਕ ਸ਼ਾਂਤ ਮਨ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿਚ ਕੋਈ ਪਛਤਾਵਾ ਨਹੀਂ ਹੈ, ਜਦੋਂ ਕਿ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਨਾ ਜਿਊਣ ਦਾ ਦੁੱਖ ਪ੍ਰਗਟ ਕਰਦੇ ਹਨ। 'ਮੈਨੂੰ ਮਾਫ ਕਰਨਾ', 'ਧੰਨਵਾਦ' ਅਤੇ 'ਮੈਂ ਤੁਹਾਨੂੰ ਪਿਆਰ ਕਰਦਾ ਹਾਂ' ਕੁਝ ਆਮ ਸ਼ਬਦ ਹਨ। 

ਲਾਸ ਏਂਜਲਸ ਹਾਸਪਾਈਸ ਦੀ ਨਰਸ ਜੂਲੀ ਮੈਕਫੈਡਨ ਨੇ ਕਿਹਾ ਕਿ ਕਈ ਵਾਰ ਮਰੀਜ਼ 'ਆਈ ਲਵ ਯੂ', 'ਆਈ ਐਮ ਸੌਰੀ' ਜਾਂ 'ਥੈਂਕ ਯੂ' ਵਰਗੇ ਸ਼ਬਦ ਕਹਿ ਕੇ ਅਲਵਿਦਾ ਕਹਿ ਜਾਂਦੇ ਹਨ।

ਅਫ਼ਸੋਸ ਅਤੇ ਅਣ-ਕਥਿਤ ਚੀਜ਼ਾਂ

ਮੈਕਫੈਡਨ, ਜੋ ਪਿਛਲੇ 15 ਸਾਲਾਂ ਤੋਂ ਨਰਸ ਹੈ, ਨੇ ਕਿਹਾ ਕਿ ਇਹ ਆਖ਼ਰੀ ਸ਼ਬਦ ਆਮ ਤੌਰ 'ਤੇ ਕਿਸੇ ਫ਼ਿਲਮ ਦੇ ਸੀਨ ਵਾਂਗ ਨਾਟਕੀ ਨਹੀਂ ਹੁੰਦੇ, ਸਗੋਂ ਬਹੁਤ ਹੀ ਸਧਾਰਨ ਅਤੇ ਭਾਵੁਕ ਹੁੰਦੇ ਹਨ। ਮਰੀਜ਼ਾਂ ਨੂੰ ਅਕਸਰ ਪਛਤਾਵਾ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੀ ਸਿਹਤ ਨੂੰ ਮਹੱਤਵ ਨਹੀਂ ਦਿਤਾ। ਉਹ ਕਹਿੰਦੇ ਹਨ ਕਿ ਕਾਸ਼ ਉਨ੍ਹਾਂ ਨੇ ਆਪਣੇ ਸਰੀਰ, ਪਰਿਵਾਰ ਅਤੇ ਜ਼ਿੰਦਗੀ ਦੇ ਪਲਾਂ ਦੀ ਜ਼ਿਆਦਾ ਕਦਰ ਕੀਤੀ ਹੁੰਦੀ।

ਜੂਲੀ ਨੇ ਦਸਿਆ ਕਿ ਕਈ ਔਰਤਾਂ ਇਸ ਗੱਲ ਦਾ ਦੁੱਖ ਪ੍ਰਗਟ ਕਰਦੀਆਂ ਹਨ ਕਿ ਉਨ੍ਹਾਂ ਨੇ ਆਪਣੇ ਸਰੀਰ ਦੀ ਚਿੰਤਾ ਕਰਦੇ ਹੋਏ ਸਾਰੀ ਉਮਰ ਖ਼ੁਦ ਨੂੰ ਕਈ ਚੀਜ਼ਾਂ ਤੋਂ ਵਾਂਝਾ ਰੱਖਿਆ। ਡਾਈਟਿੰਗ ਅਤੇ ਹੋਰ ਚੀਜ਼ਾਂ ਲਈ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੀਆਂ। ਇਨ੍ਹਾਂ ਸਾਰੀਆਂ ਗੱਲਾਂ ਦਾ ਅੰਤਲੇ ਸਮੇਂ 'ਤੇ ਪਛਤਾਵਾ ਵੀ ਹੁੰਦਾ ਹੈ।

'ਮੈਂ ਘਰ ਜਾਣਾ ਚਾਹੁੰਦਾ ਹਾਂ' ਅਤੇ ਅਤੀਤ ਦੀਆਂ ਗੱਲਾਂ

ਕਈ ਵਾਰ ਮਰੀਜ਼ ਮੌਤ ਦੇ ਕਰੀਬ ਆਪਣੇ ਮਾਤਾ-ਪਿਤਾ ਜਾਂ ਪਹਿਲਾ ਗੁਜ਼ਰੇ ਹੋਏ ਅਜ਼ੀਜ਼ਾਂ ਨੂੰ ਪੁਕਾਰਦੇ ਹਨ। ਜੂਲੀ ਨੇ ਕਿਾਹ ਕਿ 'ਘਰ ਜਾਣ' ਦੀ ਗੱਲ ਕਰਨਾ ਮੌਤ ਤੋਂ ਬਾਅਦ ਕਿਸੇ ਹੋਰ ਜਗ੍ਹਾ ਜਾਣ ਦੇ ਪ੍ਰਤੀਕ ਦੇ ਰੂਪ ਵਿਚ ਹੋ ਸਕਦਾ ਹੈ। ਇਸ ਤੋਂ ਇਲਾਵਾ ਮਰੀਜ਼ ਆਪਣੀ ਮਾਂ-ਬੋਲੀ ਵਿਚ ਗੱਲ ਕਰਨ ਲਗਦੇ ਹਨ, ਜੋ ਉਨ੍ਹਾਂ ਨੇ ਸਾਲਾਂ ਤੋਂ ਨਹੀਂ ਬੋਲੀ ਹੁੰਦੀ। ਇਹ ਉਨ੍ਹਾਂ ਦੇ ਅਤੀਤ ਅਤੇ ਜੜ੍ਹਾਂ ਵੱਲ ਪਰਤਣ ਦਾ ਸੰਕੇਤ ਹੋ ਸਕਦੇ ਹਨ।

ਨੌਜਵਾਨਾਂ ਅਤੇ ਬਜ਼ੁਰਗਾਂ ਦੇ ਸ਼ਬਦਾਂ ਵਿਚ ਅੰਤਰ

ਡਾ: ਸਿਮਰਨ ਮਲਹੋਤਰਾ ਨੇ ਕਿਹਾ ਕਿ ਬਜ਼ੁਰਗ ਆਮ ਤੌਰ 'ਤੇ 'ਮੈਂ ਸ਼ਾਂਤੀ ਨਾਲ ਹਾਂ' ਜਾਂ 'ਮੈਂ ਚੰਗੀ ਜ਼ਿੰਦਗੀ ਬਤੀਤ ਕੀਤੀ ਹੈ' ਵਰਗੇ ਸ਼ਬਦ ਬੋਲਦੇ ਹਨ, ਜਦਕਿ ਛੋਟੇ ਮਰੀਜ਼ ਕਹਿੰਦੇ ਹਨ, 'ਮੈਂ ਅਜੇ ਮਰਨ ਲਈ ਤਿਆਰ ਨਹੀਂ ਹਾਂ।'

ਦਿਲ ਨੂੰ ਛੂਹਣ ਵਾਲੇ ਅਨੁਭਵ

ਜੂਲੀ ਨੇ ਆਪਣੇ ਇਕ ਮਰੀਜ਼ ਦਾ ਤਜਰਬਾ ਸਾਂਝਾ ਕੀਤਾ, ਜਿਸ ਨੇ ਉਸ ਨੂੰ ਪੁੱਛਿਆ ਕਿ ਕੀ ਮੈਂ ਆਪਣੀਆਂ ਅੱਖਾਂ ਬੰਦ ਕਰ ਕੇ ਰੱਬ ਨੂੰ ਦੇਖਾਂਗਾ? ਇਸ ਸਵਾਲ 'ਤੇ ਦੋਵੇਂ ਇਕ-ਦੂਜੇ ਨਾਲ ਹੱਸ ਪਏ ਅਤੇ ਕਿਹਾ, ਸ਼ਾਇਦ ਅਜਿਹਾ ਹੀ ਹੋਵੇਗਾ। ਇਕ ਹੋਰ ਮਰੀਜ਼ ਨੇ ਮਰਨ ਤੋਂ ਪਹਿਲਾਂ ਜੂਲੀ ਦਾ ਹੱਥ ਫੜਿਆ ਅਤੇ ਕਿਹਾ, "ਮੈਂ ਮਰ ਰਿਹਾ ਹਾਂ, ਬੇਬੀ!" ਅਤੇ ਫਿਰ ਸ਼ਾਂਤੀ ਨਾਲ ਚਲੇ ਗਏ।

ਮੌਤ ਅਤੇ ਜੀਵਨ ਦਾ ਸੰਦੇਸ਼

ਡਾਕਟਰਾਂ ਅਤੇ ਨਰਸਾਂ ਦਾ ਕਹਿਣਾ ਹੈ ਕਿ ਮੌਤ ਦੇ ਸਮੇਂ ਪ੍ਰਗਟਾਈਆਂ ਸੱਚੀਆਂ ਭਾਵਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਜ਼ਿੰਦਗੀ ਦੀ ਕਦਰ ਕਰਨ ਦੀ ਲੋੜ ਹੈ। ਉਨ੍ਹਾਂ ਸੁਝਾਅ ਦਿਤਾ ਕਿ ਸਾਨੂੰ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਲਈ ਸਮਾਂ ਕੱਢਣਾ ਚਾਹੀਦਾ ਹੈ, ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਆਪਣੇ ਅਜ਼ੀਜ਼ਾਂ ਪ੍ਰਤੀ ਪਿਆਰ ਅਤੇ ਧਨਵਾਦ ਪ੍ਰਗਟ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਮੌਤ ਦੇ ਸਮੇਂ ਇਹ ਸ਼ਬਦ ਜੀਵਨ ਦਾ ਸਭ ਤੋਂ ਵੱਡਾ ਸਬਕ ਦਿੰਦੇ ਹਨ - ਪਿਆਰ, ਮੁਆਫ਼ੀ ਅਤੇ ਸ਼ੁਕਰਗੁਜ਼ਾਰੀ।