ਆਉ ਜਾਣਦੇ ਹਾਂ ਕੌਣ ਸੀ ਬਾਬਾ ਕੁੰਮਾ ਮਾਸ਼ਕੀ ਜੀ
ਵੈਰੀ ਦੀਆਂ ਫ਼ੌਜਾਂ ਨੇ ਅਪਣੀਆਂ ਖਾਧੀਆਂ ਕਸਮਾਂ ਨੂੰ ਤੋੜਦੇ ਹੋਏ ਗੁਰੂ ਸਾਹਿਬ ਉਤੇ ਅਚਨਚੇਤ ਹਮਲਾ ਕਰ ਦਿਤਾ
Baba Kumma Mashki Ji: 20 ਦਸੰਬਰ 1704 ਈ. ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਪ੍ਰਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਕੋਲ ਪਹੁੰਚਣ ਤੋਂ ਬਾਅਦ ਵੈਰੀ ਦੀਆਂ ਫ਼ੌਜਾਂ ਨੇ ਅਪਣੀਆਂ ਖਾਧੀਆਂ ਕਸਮਾਂ ਨੂੰ ਤੋੜਦੇ ਹੋਏ ਅਚਨਚੇਤ ਹਮਲਾ ਕਰ ਦਿਤਾ। ਉਸ ਸਮੇਂ ਸਰਸਾ ਨਦੀ ਵਿਚ ਜ਼ਬਰਦਸਤ ਹੜ੍ਹ ਆਇਆ ਹੋਇਆ ਸੀ, ਜਿਸ ਕਰ ਕੇ ਸਰਸਾ ਨਦੀ ਦੇ ਕਿਨਾਰੇ ਸਿੱਖਾਂ ਤੇ ਮੁਗ਼ਲ ਫ਼ੌਜਾਂ ਦੌਰਾਨ ਹੋਈ ਲੜਾਈ ਵਿਚ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਤਾਂ ਕੁੱਝ ਸਿੰਘਾਂ ਸਮੇਤ ਲੜਦੇ ਹੋਏ ਸਰਸਾ ਨਦੀ ਪਾਰ ਕਰ ਗਏ, ਪਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਸਰਸਾ ਨਦੀ ਨੂੰ ਪਾਰ ਕਰਨ ਸਮੇਂ ਪ੍ਰਵਾਰ ਨਾਲੋਂ ਵਿਛੜ ਗਏ ਤੇ ਉਹ ਸਰਸਾ ਨਦੀ ਦੇ ਕੰਢੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ’ਤੇ ਉਸ ਥਾਂ ਜਾ ਪਹੁੰਚੇ, ਜਿਥੇ ਸਰਸਾ ਨਦੀ ਸਤਲੁਜ ਦਰਿਆ ਵਿਚ ਸਮਾ ਜਾਂਦੀ ਹੈ। ਇੱਥੇ ਉਨ੍ਹਾਂ ਦਾ ਮੇਲ ਗ਼ਰੀਬ ਮਲਾਹ ਕੁੰਮਾ ਮਾਸ਼ਕੀ ਜੀ ਨਾਲ ਹੋਇਆ, ਜਿਸ ਨੇ ਕੱਖਾਂ ਤੇ ਕਾਨਿਆਂ ਦੀ ਬਣੀ ਅਪਣੀ ਝੌਂਪੜੀ ਵਿਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਨਾਲ ਨਿਵਾਸ ਕਰਵਾਇਆ ਤੇ ਨੇੜੇ ਦੇ ਕਿਸੇ ਪਿੰਡ ਦੀ ਵਸਨੀਕ ਮਾਈ ਲਛਮੀ ਨੇ ਭੋਜਨ ਦਾ ਪ੍ਰਬੰੰਧ ਕੀਤਾ। 21 ਦਸੰਬਰ ਦੀ ਰਾਤ ਉਨ੍ਹਾਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿਚ ਕੱਟੀ। ਕਈ ਇਤਿਹਾਸਕਾਰ ਬੀਬੀ ਲੱਛਮੀ ਜੀ ਨੂੰ ਕੁੰਮਾ ਮਾਸ਼ਕੀ ਜੀ ਦੀ ਸੁਪਤਨੀ ਵੀ ਲਿਖਦੇ ਹਨ।
ਰਾਤ ਕੁੰਮਾ ਮਾਸ਼ਕੀ ਦੀ ਝੌਂਪੜੀ ਵਿਚ ਬਤੀਤ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ ਕੁੰਮਾ ਮਾਸ਼ਕੀ ਜੀ ਨੇ ਅਪਣੀ ਬੇੜੀ ਰਾਹੀਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਰਸਾ ਨਦੀ ਪਾਰ ਕਰਵਾਈ ਤੇ ਇਤਿਹਾਸ ਮੁਤਾਬਕ ਅੱਗੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਅਪਣੇ ਨਾਲ ਲੈ ਗਿਆ। ਜਿਸ ਪਿਲਕਣ ਦੇ ਦਰੱਖ਼ਤ ਨਾਲ ਮਲਾਹ ਅਪਣੀ ਬੇੜੀ ਬੰਨਿ੍ਹਆਂ ਕਰਦੇ ਸਨ, ਉਹ ਚਸ਼ਮਦੀਦਾਂ ਮੁਤਾਬਕ ਹੁਣ ਵੀ ਮੌਜੂਦ ਹੈ, ਫਿਰ ਇਹ ਕੁੰਮਾ ਮਾਸ਼ਕੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛਕ ਕੇ ਕ