ਜੁੜਵਾਂ ਬੱਚਿਆਂ ਦਾ ਰਹੱਸਮਈ ਪਿੰਡ, ਵਿਗਿਆਨੀ ਵੀ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਸੇ ਸ਼ਾਇਰ ਨੇ ਕਿੰਨਾ ਖੂਬ ਕਿਹਾ ਹੈ, ‘‘ਤੁਹਾਡੀ ਸੂਰਤ ਨਾਲ ਨਹੀਂ ਮਿਲਦੀ ਕਿਸੇ ਦੀ ਸੂਰਤ, ਅਸੀ ਜਹਾਨ ਵਿਚ ਤੁਹਾਡੀ ਤਸਵੀਰ ਲਈ ਫਿਰਦੇ ਹਾਂ’’

Twins kandiyohi Village in Kerala

ਕਿਸੇ ਸ਼ਾਇਰ ਨੇ ਕਿੰਨਾ ਖੂਬ ਕਿਹਾ ਹੈ, ‘‘ਤੁਹਾਡੀ ਸੂਰਤ ਨਾਲ ਨਹੀਂ ਮਿਲਦੀ ਕਿਸੇ ਦੀ ਸੂਰਤ, ਅਸੀ ਜਹਾਨ ਵਿਚ ਤੁਹਾਡੀ ਤਸਵੀਰ ਲਈ ਫਿਰਦੇ ਹਾਂ’’ ਪਰ ਕੇਰਲ ਵਿਚ ਇੱਕ ਪਿੰਡ ਅਜਿਹਾ ਹੈ ਜੋ ਇਸ ਗੱਲ ਨੂੰ ਝੂਠ ਸਾਬਤ ਕਰ ਰਿਹਾ ਹੈ ਕਿਉਂਕਿ ਇੱਥੇ ਚਾਰ ਸੌ ਤੋਂ ਵੱਧ ਲੋਕ ਅਜਿਹੇ ਹਨ, ਜਿਨ੍ਹਾਂ ਦੇ ਜੁੜਵਾਂ ਚਿਹਰੇ ਇਸ ਪਿੰਡ ਵਿਚ ਹੀ ਮੌਜੂਦ ਹਨ। 

ਪਿੰਡ ਵਿਚ ਦਾਖ਼ਲ ਹੁੰਦੇ ਹੀ ਨੀਲੇ ਰੰਗ ਦੇ ਇੱਕ ਸਾਇਨ ਬੋਰਡ ਉੱਤੇ ਲਿਖਿਆ ਹੈ, ਭਗਵਾਨ ਦੇ ਆਪਣੇ ਜੁੜਵਾਂ ਪਿੰਡ, ਕੋਡਿੰਹੀ ਵਿਚ ਤੁਹਾਡਾ ਸਵਾਗਤ ਹੈ।  ਦੁਨਿਆ ਭਰ ਵਿਚ ਇਸ ਸ਼ਹਿਰ ਨੂੰ ਜੁੜਵਾਂ ਪਿੰਡ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਇਸ ਪਿੰਡ ਦੀ 85 ਫੀਸਦੀ ਆਬਾਦੀ ਮੁਸਲਮਾਨ ਹੈ, ਪਰ ਅਜਿਹਾ ਨਹੀਂ ਕਿ ਹਿੰਦੂ ਪਰਿਵਾਰਾਂ ਵਿਚ ਜੁੜਵਾਂ ਪੈਦਾ ਨਹੀਂ ਹੁੰਦੇ। ਮਕਾਮੀ ਲੋਕ ਦੱਸਦੇ ਹਨ ਕਿ ਜੁੜਵਾਂ ਬੱਚਿਆਂ ਦਾ ਸਿਲਸਿਲਾ ਇੱਥੇ ਕਰੀਬ 60 ਤੋਂ 70 ਸਾਲ ਪਹਿਲਾਂ ਸ਼ੁਰੂ ਹੋਇਆ। ਪਿੰਡ ਦੇ ਸਰਪੰਚ ਦਾ ਕਹਿਣਾ ਹੈ, ਇੱਥੇ 70 ਸਾਲ ਦੀਆਂ ਜੁੜਵਾਂ ਭੈਣਾਂ ਹਨ, ਜਿਨ੍ਹਾਂ ਨੂੰ ਇੱਥੇ ਦੇ ਸਭ ਤੋਂ ਵੱਡੀ ਉਮਰ ਦਾ ਜੁੜਵਾਂ ਕਿਹਾ ਜਾ ਸਕਦਾ ਹੈ।