ਸੰਗੀਤ ਸੁਣਨ ਨਾਲ ਨਹੀ ਵਧਦੀ ਰਚਨਾਤਮਕਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੰਗੀਤ ਕੰਮ ਕਰਦੇ ਸਮੇਂ ਸੁਣਨ ਨਾਲ ਇਸ ਦੇ ਨਾਕਾਰਾਤਮਕ ਅਸ਼ਰ ਪੈਦੇ ਹਨ...

Listening Music

ਲੰਡਨ : ਸਾਡੇ ਜੀਵਨ ‘ਚ ਸੰਗੀਤ ਦਾ ਬਹੁਤ ਮਹੱਤਵ ਹੈ। ਜਦੋ ਵੀ ਅਸੀਂ ਖੁਸ਼ ਹੁੰਦੇ ਹਾਂ ਤਾਂ ਸੰਗੀਤ ਸੁਣਦੇ ਹਾਂ ਅਤੇ ਦੁਖ ਦੇ ਸਮੇਂ ਵੀ ਅਪਣੀਆਂ ਭਾਵਨਾਵਾਂ ਨੂੰ ਸੰਗੀਤ ਦੇ ਰਾਹੀ ਸ਼ਾਤ ਕਰਨ ਦੀ ਕੋਸ਼ਿਸ ਕਰਦੇ ਹਾਂ। ਇਹ ਵੀ ਮੰਨਿਆਂ ਜਾਦਾ ਹੈ ਕਿ ਸੰਗੀਤ ਦਾ ਸੰਬੰਧ ਸਾਡੀ ਰਚਨਾਤਮਕਤਾ ਨਾਲ ਹੈ ਅਤੇ ਸੰਗੀਤ ਸੁਣਦੇ ਸਮੇਂ ਹੋਏ ਕਿਸੇ ਵੀ ਕੰਮ ਨੂੰ ਕਰਨ ਦੇ ਨਾਲ ਰਚਨਾਤਮਕਤਾ ਚ ਵਾਧਾ ਹੁੰਦਾ ਹੈ । ਇਸ ਨਾਲ ਉਹ ਕੰਮ ਹੋਰ ਵਧੀਆਂ ਢੰਗ ਨਾਲ ਹੁੰਦਾ ਹੈ ਪਰ ਅਸਲੀਅਤ ਇਸ ਗੱਲ ਦੇ ਬਿਲਕੁਲ ਉਲਟ ਹੈ। ਇਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕੰਮ ਕਰਦੇ ਸਮੇ ਸੰਗੀਤ ਸੁਣਨ ਨਾਲ ਰਚਨਾਤਮਕਤਾ ਵਧਦੀ ਨਹੀ ਸਗੋਂ ਘਟਦੀ ਹੈ।

ਕੁਝ ਪਰਸਥਿਤੀਆਂ  ‘ਚ ਤਾਂ ਇਸ ਦੇ ਨਾਕਾਰਾਤਮਕ ਅਸਰ ਵੇਖਣ ਨੂੰ ਮਿਲਦੇ ਹਨ। ਇਹ ਅਧਿਐਨ ਸਵੀਡਨ ਚ ਸਥਿਤ ਗਵਲੇ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਅਤੇ ਯੂਕੇ ਅਧਾਰਿਤ ਸੈਟਰਲ ਲੈਕੇਸਟਰ ਯੂਨੀਵਰਸਿਟੀ ਦੁਆਰਾ ਕੀਤਾ ਗਿਆ ਹੈ। ਜਿਸ ਵਿਚ ਖੋਜ ਕਰਤਾਵਾਂ ਦੁਆਰਾ ਬੈਕਗ੍ਰਾਊਡ ਸੰਗੀਤ ਸੁਣਨ ਨਾਲ ਬੰਦੇ ਦੀ ਰਚਨਾਤਮਕਤਾ ‘ਤੇ ਕੀ ਅਸਰ ਪੈਦਾ ਹੈ। ਉਹ ਸੰਗੀਤ ਕਿਵੇ ਵਿਅਕਤੀ ਦੀ ਸਿਰਜਣਾਤਮਕਤਾ ਨੂੰ ਪ੍ਰਭਾਵਿਤ ਕਰਦਾ ਹੈ। ਇਹ ਇਕ ਅਜਿਹੀ ਧਾਰਨਾ ਹੈ ਕਿ ਇਸ ਸਥਿਤੀ ‘ਚ ਵਿਅਕਤੀ ਦੀ ਸਿਰਜਣਾਤਮਕ ਸਕਤੀ ਵਧਦੀ ਹੈ ਅਤੇ ਉਹ ਮਸਲਿਆਂ ‘ਤੇ ਸਮਸਿਆਂ ਨੂੰ ਵਧੀਆ ਢੰਗ ਨਾਲ ਹੱਲ ਕਰ ਲੈਂਦਾ ਹੈ।

ਇਸ ਅਧਿਐਨ ਚ ਖੋਜ ਕਰਤਾਵਾਂ ਨੇ ਵਿਸ਼ੇਸ ਪ੍ਰਯੋਗ ਦੀ ਵਰਤੋਂ ਕੀਤੀ ਸੀ ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਤਿੰਨ ਸ਼ਬਦ ਦਿਤੇ। ਉਦਾਹਰਣ ਦੇ ਤੋਰ ਤੇ ਡਰੈਸ,ਡਾਇਲ,ਫੁੱਲ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨਾਲ ਜੁੜੇ ਹੋਰ ਸ਼ਬਦ ਦਿਤੇ, ਜਿਵੇਂ ਕਿ ਸੂਰਜ ਦਿਤਾ ਗਿਆ ਅਤੇ ਅਖੀਰ ਵਿਚ ਇਹਨਾਂ ਸ਼ਬਦਾਂ ਤੋ ਤਿਆਰ ਕੀਤੇ ਗਏ ਹੋਰ ਸ਼ਬਦ ਜਿਵੇਂ ਕਿ ਸੂਰਜ,ਸੂੰਡਲ ਅਤੇ ਸੂਰਜਮੁਖੀ ਆਦਿ। ਖੋਜ ਕਰਤਾਵਾਂ ਨੇ ਇਕ ਸਾਂਤ ਵਾਤਾਵਰਣ ਵਿਚ ਮੂੰਹ ਦੀ ਜਾਂਚ ਕੀਤੀ, ਹਾਲਾਂਕਿ ਇਸ ਪ੍ਰੀਖਣ ਦੌਰਾਨ ਬੈਕਗ੍ਰਾਉਂਡ ਸੰਗੀਤ ਜਾਰੀ ਰਿਹਾ।

ਇਸ ਸੰਗੀਤ ਵਿਚ ਗੀਤ ਸਨ, ਇਨ੍ਹਾਂ ਗੀਤਾਂ ਤੋਂ ਭਾਗ ਲੈਣ ਵਾਲੇ ਵਿਅਕਤੀ ਜਾਣੂ ਸਨ ਅਤੇ ਕੁਝ ਉਹ ਗੀਤ ਸਨ ਜਿਨ੍ਹਾਂ ਨੂੰ ਭਾਗ ਲੈਣ ਵਾਲਿਆਂ ਨੇ ਪਹਿਲਾਂ ਕਦੇ ਨਹੀ ਸੀ ਸੁਣਿਆਂ। ਲੈਕੇਸਟਰ ਯੂਨੀਵਰਸਿਟੀ ਦੇ ਨੀਲ ਮੈਕਲਚੀ ਨੇ ਕਿਹਾ,ਇਸ ਪ੍ਰਯੋਗ ਦੌਰਾਨ ਭਾਗ ਲੈਣ ਵਾਲੇ ਵਿਅਕਤੀਆਂ ਦਾਂ ਪ੍ਰਦਰਸ਼ਨ ਵਿਗੜ ਗਿਆ। ਇਸ ਅਧਿਐਨ ਦੇ ਆਧਾਰ ਤੇ ਖੋਜ ਕਰਤਾਵਾਂ ਨੇ ਕਿਹਾ ਕਿ ਬੈਕਗ੍ਰਾਊਡ ਸੰਗੀਤ ਸਾਡੀ ਰਚਨਾਤਮਕਤਾ ਨੂੰ ਵਧਾਉਦਾ ਨਹੀ ਸਗੋਂ ਸਾਡੀ ਕੰਮ ਦੀ ਲੈਅ ਵਿਗਾੜ ਦਿੰਦਾ ਹੈ। ਉਨ੍ਹਾਂ ਨੇ ਸੁਝਾਅ ਦਿਤਾ ਹੈ ਕਿ ਕਿਸੀ ਕੰਮ ਨੂੰ ਕਰਦੇ ਸਮੇਂ ਪਿੱਛੇ ਸੰਗੀਤ ਵਜਣ ਨਾਲ ਸਾਡੀ ਕਿਰਿਆਸੀਲਤਾ ‘ਤੇ ਸੋਚਣ ਸ਼ਕਤੀ ਬੰਨੀ ਜਾਦੀ ਹੈ।

ਇਸ ਦਾ ਅਸ਼ਰ ਸਾਡੇ ਕੰਮ ‘ਤੇ ਪੈਦਾ ਹੈ। ਉਥੇ ਹੀ ਖੋਜ ਕਰਤਾਵਾਂ ਨੇ ਇਸ ਸਦੰਰਭ ‘ਚ ਇਕ ਹੋਰ ਪ੍ਰਯੋਗ ਕੀਤਾ। ਉਸ ਪ੍ਰਯੋਗ ਚ ਸਾਹਮਣੇ ਆਇਆ ਕਿ ਸੰਗੀਤ ਸਾਡੇ ਮੂਡ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ।