ਕਿਥੇ ਅਲੋਪ ਹੋ ਗਈਆ ਪੰਜਾਬ ਵਿਚੋਂ ਦੇਸੀ ਚਿੜੀਆਂ ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਿਛਲੇ 5-10 ਸਾਲਾਂ ਤੋਂ ਇਹਨਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ।ਪੰਜਾਬ ਵਿਚ ਸਵੇਰ ਹੁੰਦਿਆ ਸਾਰ ਹੀ ਦੇਸੀ ਚਿੜੀਆ ਚਹਿਕਣ ਲੱਗ ਪੈਂਦੀਆਂ ਸੀ

spparow

ਹਰੀਕੇ ਪੱਤਣ/ਸਰਹਾਲੀ ਕਲਾਂ, 27 ਮਾਰਚ (ਬਲਦੇਵ ਸਿੰਘ ਸੰਧੂ ਕਿਰਤੋਵਾਲ): ਪੰਜਾਬ ਵਿਚੋ ਲਗਾਤਾਰ ਦੇਸੀ ਪੰਛੀਆ ਦੀ ਘੱਟ ਰਹੀ ਗਿਣਤੀ ਇੱਕ ਚਿੰਤਾਂ ਦਾ ਵਿਸ਼ਾ ਹੈ? ਪਰ ਕਦੇ ਵੀ ਸਰਕਾਰ ਜਾਂ ਵਿਭਾਗ ਨੇ ਇਸ ਬਾਰੇ ਗੌਰ ਕਰਨ ਦੀ ਜਰੂਰਤ ਨਹੀ ਸਮਝੀ।ਪੰਜਾਬ ਵਿਚ ਜੇਕਰ ਪਿੱਛਲੇ 2 ਦਹਾਕਿਆ ਤੋ ਵੇਖਿਆ ਜਾਵੇ ਦੇਸੀ ਚਿੜੀਆ ਦੀ ਗਿਣਤੀ ਪੰਜਾਬ ਵਿਚ ਬਹੁਤ ਜਿਆਦਾ ਸੀ। ਪਰ ਪਿਛਲੇ 5-10 ਸਾਲਾਂ ਤੋਂ ਇਹਨਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ।ਪੰਜਾਬ ਵਿਚ ਸਵੇਰ ਹੁੰਦਿਆ ਸਾਰ ਹੀ ਦੇਸੀ ਚਿੜੀਆ ਚਹਿਕਣ ਲੱਗ ਪੈਂਦੀਆਂ ਸੀ।ਪਰ ਹੌਲੀ-ਹੌਲੀ ਇਹਨਾ ਦਾ ਚਹਿਕਣਾ ਹਮੇਸ਼ਾ ਲਈ ਬੰਦ ਹੁੰਦਾ ਜਾ ਰਿਹਾ ਹੈ ਅਤੇ ਪਤਾ ਨਹੀ ਇਹ ਚਿੜੀਆ ਕਿਥੇ ਅਲੋਪ ਹੋ ਗਈਆਂ ਇਹਨਾ ਦੇ ਚਹਿਕਣ ਨਾਲ ਸੁੱਤੇ ਪਏ ਮਨੁੱਖ ਨੂੰ ਪਤਾ ਲੱਗ ਜਾਂਦਾ ਸੀ ਸਵੇਰ ਹੋ ਗਈ ਹੈ। ਕਿਉਕਿ ਜੇਕਰ ਅੱਜ ਤੋ ਤਿੰਨ ਦਹਾਕੇ ਪਿਛੇ ਮੁੜ ਕੇ ਵੇਖਿਆ ਜਾਵੇ ਤਾ ਇਹ ਚਿੜੀਆ ਕਿਸਾਨਾ ਦੇ ਖੇਤਾ ਵਿਚ ਚਰੀ,ਸਰੋ ਅਤੇ ਝੋਨੇ ਦੀ ਬੀਜੀ ਪਨੀਰੀ ਆਦਿ ਜਦੋ ਬੀਜੀ ਜਾਂਦੀ ਸੀ ਤਾ ਇਹ ਦਾਣੇ ਚੁੱਗ ਲੈਂਦੀਆ ਸੀ।ਅਤੇ ਕਿਸਾਨਾ ਨੂੰ ਆਪਣੇ ਬੀਜੀ ਗਈ ਫਸਲ ਦੀ ਰਾਖੀ ਵਾਸਤੇ ਡਰੌਣੇ ਜਾ ਪਟਾਖੇ ਆਦਿ ਚਲਾ ਕੇ ਇਹਨਾ ਚਿੜੀਆ ਤੋ ਆਪਣੀ ਬੀਜੀ ਫਸਲ ਦੀ ਰਾਖੀ ਕਰਨੀ ਪੈਂਦੀ ਸੀ। ਪਰ ਅੱਜ ਇਹ ਵਿਚਾਰੀਆਂ ਦੇਸੀ ਚਿੜੀਆ ਖੁਦ ਹੀ ਪਤਾ ਨਹੀ ਕਿਥੇ ਅਲੋਪ ਹੋ ਗਈਆਂ ਮਨੁੱਖ ਦਾ ਇਹਨਾ ਜਾਨਵਰਾ ਨਾਲੋ ਰਿਸਤਾ ਤਰੱਕੀ ਨਾਲ ਅੱਗੇ ਵੱਧਣ ਦੀ ਲਾਲਸਾ ਕਰਨ ਖਤਮ ਹੁੰਦਾ ਜਾ ਰਿਹਾ ਹੈ। ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ ਹੈ।