ਰੇਤ ਮਾਫ਼ੀਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਰੇਤ ਮਾਫ਼ੀਏ ਨੇ ਵੇਖੋ ਪੰਜਾਬ ਵਿਚ, ਕੈਸਾ ਚੱਕਰ ਹੈ ਅੱਜ ਚਲਾਇਆ.......

illegal Sand Mafia

ਰੇਤ ਮਾਫ਼ੀਏ ਨੇ ਵੇਖੋ ਪੰਜਾਬ ਵਿਚ, ਕੈਸਾ ਚੱਕਰ ਹੈ ਅੱਜ ਚਲਾਇਆ,
ਪਹਿਲਾਂ ਏਡੀ ਗੱਲ ਨਾ ਸੀ ਕੋਈ, ਇਹ ਕੰਮ ਦਸ ਕੁ ਸਾਲ ਤੋਂ ਆਇਆ,
ਇਸ ਰੇਤ ਨੇ ਹੀ ਇਕ ਧਿਰ ਨੂੰ, ਹੈ ਕੁਰਸੀ ਤੋਂ ਸੀ ਥੱਲੇ ਲਾਹਿਆ,

ਕਰੂੰ ਰੇਤ ਦਾ ਕੰਟਰੋਲ ਮੈਂ ਪੂਰਾ, ਦੂਜੀ ਧਿਰ ਨੂੰ ਕੁਰਸੀ ਤੇ ਬਠਾਇਆ,
ਗੱਲ ਬਣੀ ਨਾ ਫਿਰ ਵੀ ਕੋਈ, ਰੇਤ ਲਈ ਜਹਾਜ਼ ਅਸਮਾਨ ਚੜ੍ਹਾਇਆ,
ਨਵੇਂ ਪੁਰਾਣਿਆਂ ਸੱਭ ਨੇ ਮਿਲ ਕੇ, ਇਕ ਦੂਜੇ ਦਾ ਹੈ ਹੱਥ ਵਟਾਇਆ,

ਕੀ ਤੋਂ ਕੀ ਹੈ ਹੋਈ ਜਾਂਦਾ ਨਿੱਤ, ਕਿਸੇ ਨਾ ਜਨਤਾ ਨੂੰ ਸਮਝਾਇਆ,
ਹੁਣ ਤਾਂ ਹੱਦ ਹੀ ਹੋ ਗਈ 'ਬੱਬੀਆ', ਐਮ.ਐਲ.ਏ. ਦੇ ਗਲ ਨੂੰ ਹੱਥ ਪਾਇਆ।
-ਬਲਬੀਰ ਸਿੰਘ ਬੱਬੀ, ਸੰਪਰਕ : 70091-07300