21 ਸ਼ਹਿਰਾਂ ਵਿਚ ਛਾਇਆ ਗਹਿਰੇ ਸੰਕਟ ਦਾ ਬੱਦਲ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਆਉਣ ਵਾਲੇ ਸਮੇਂ ਵਿਚ 21 ਸ਼ਹਿਰ ਕਰਨਗੇ ਕਿਸ ਖਤਰੇ ਦਾ ਸਾਹਮਣਾ

Shortage Of Water

ਨਵੀਂ ਦਿੱਲੀ- ਦਿੱਲੀ, ਬੈਂਗਲੁਰੂ, ਚੇਨਈ ਅਤੇ ਹੈਦਰਾਬਾਦ ਸਮੇਤ ਭਾਰਤ ਦੇ 21 ਸ਼ਹਿਰਾਂ ਵਿਚ 2020 ਤੱਕ ਧਰਤੀ ਹੇਠਲਾ ਪਾਣੀ ਖਤਮ ਹੋਣ ਦੀ ਸੰਭਾਵਨਾ ਹੈ। ਗਰਾਊਂਡ ਵਾਟਰ ਖ਼ਤਮ ਹੋਣ ਨਾਲ ਲਗਭਗ 100 ਮਿਲੀਅਨ ਲੋਕ ਪ੍ਰਭਾਵਿਤ ਹੋਣਗੇ। ਨੀਤੀ ਆਯੋਗ ਦੀ ਰਿਪੋਰਟ ਦੇ ਅਨੁਸਾਰ ਭਾਰਤ ਦੀ 40 ਫੀਸਦੀ ਆਬਾਦੀ ਕੋਲ 2030 ਤੱਕ ਪੀਣ ਵਾਲੇ ਪਾਣੀ ਦੀ ਵੀ ਸੰਭਾਵਨਾ ਨਹੀਂ ਹੈ। ਸਥਿਤੀ ਨੂੰ ਦੇਖਿਆ ਜਾਵੇ ਤਾਂ 2020 ਕੋਈ ਬਹੁਤੀ ਦੂਰ ਨਹੀਂ ਹੈ।

ਚੇਨਈ ਕੋਲ ਦੇਸ਼ ਦੇ ਬਾਕੀ ਮੈਟਰੋ ਸ਼ਹਿਰਾਂ ਤੋਂ ਜ਼ਿਆਦਾ ਪਾਣੀ ਦੇ ਸਰੋਤ ਹਨ ਅਤੇ ਉੱਥੇ ਮੀਂਹ ਵੀ ਬਾਕੀ ਥਾਵਾਂ ਨਾਲੋਂ ਜ਼ਿਆਦਾ ਪੈਂਦਾ ਹੈ ਇਸ ਦੇ ਬਾਵਜੂਦ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਚੇਨਈ ਵਿਚ ਤਿੰਨ ਨਦੀਆਂ, ਚਾਰ ਜਲ ਸਰੋਤ, ਪੰਜ ਸੇਮ ਵਾਲੇ ਇਲਾਕੇ ਅਤੇ ਛੇ ਜੰਗਲ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ। ਤਾਮਿਲਨਾਡੂ ਦੀ ਸਰਕਾਰ ਚੇਨਈ ਵਿਚ ਪਾਣੀ ਦੇ ਅਲੂਣੀਕਰਨ ਤੇ ਨਿਰਭਰ ਕਰਦੀ ਹੈ ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਧਰਤੀ ਇਕ ਸੀਮਤ ਗ੍ਰਹਿ ਹੈ ਅਤੇ ਮਹਾਸਾਗਰ ਇਕ ਦਿਨ ਸੁੱਕ ਜਾਣਗੇ। 

ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਕੀ ਛੱਡ ਕੇ ਜਾਵਾਂਗੇ ਪਾਣੀ ਦੀ ਥਾਂ ਤੇ ਪੈਸਾ ਨਹੀਂ ਪੀਤਾ ਜਾ ਸਕਦਾ। ਮਹਾਸਾਗਰ ਦਾ ਪਾਣੀ ਵਰਤਨਾ ਅਤੇ ਉਸਦਾ ਅਲੂਨੀਕਰਨ ਕਰਨਾ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੈ ਪਰ ਪਾਣੀ ਦੀ ਸੰਭਾਲ ਕਰਨਾ ਜਰੂਰ ਇਸਦਾ ਹੱਲ ਹੈ। ਆਰਥਿਕ ਸਰਵੇ 2017-2018 ਨੇ ਭਾਰਤ ਦੇ ਜਲ ਸੰਕਟ ਨੂੰ ਸਵੀਕਾਰ ਕੀਤਾ ਹੈ। ਭਾਰਤ ਵਿਚ ਜਮੀਨੀ ਸਤਾ ਤੋਂ ਥੱਲੇ ਦਾ ਪਾਣੀ 2002 ਅਤੇ 2016 ਦੇ ਵਿਚਕਾਰ ਹਰ ਸਾਲ 10-25 ਮਿਮੀ ਘੱਟ ਹੋਇਆ ਹੈ ਔਸਤ ਵਰਖਾ ਵਿਚ ਗਿਰਾਵਟ ਆਈ ਹੈ।

ਸਰਦੀਆਂ ਦੀ ਫਸਲ ਜਾਂ ਰੱਬੀ ਦੇ ਮੌਸਮ ਵਿਚ 1970 ਵਿਚ 150 ਮਿਮੀ ਤੋਂ ਲਗਭਗ 100 ਮਿਮੀ ਤੱਕ ਔਸਤ ਵਰਖਾ ਘੱਟ ਹੋਈ ਹੈ। ਮਾਨਸੂਨ ਦੇ ਦੌਰਾਨ ਸੁੱਕੇ ਦਿਨਾਂ ਵਿਚ ਸਾਲ 2015 ਵਿਚ 40 ਫੀਸਦੀ ਤੋਂ 45 ਫੀਸਦੀ ਦਾ ਵਧ ਗਿਆ ਹੈ। ਜੇ ਭਵਿੱਖ ਵਿਚ ਕੁੱਝ ਉਪਾਅ ਲਾਗੂ ਨਾ ਕੀਤੇ ਗਏ ਤਾਂ ਭਾਰਤ ਨੂੰ 2050 ਤੱਕ ਆਪਣੇ ਘਰੇਲੂ ਉਤਪਾਦਾਂ ਵਿਚ ਛੇ ਫੀਸਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਰਿਪੋਰਟ ਦੇ ਅਨੁਸਾਰ ਲਗਭਗ 70 ਫੀਸਦੀ ਪਾਣੀ ਦੂਸ਼ਿਤ ਹੋ ਚੁੱਕਾ ਹੈ। ਭਾਰਤ ਵਿਚ ਤਾਜ਼ੇ ਪਾਣੀ ਦਾ ਗਲੋਬਲ 4 ਫੀਸਦੀ ਅਤੇ ਆਬਾਦੀ ਦਾ ਗਲੋਬਲ 16 ਫੀਸਦੀ ਰਹਿੰਦਾ ਹੈ।

ਵਰਲਡ ਰਿਸੋਰਸ ਇੰਸਟੀਚਿਊਟ ਦੇ ਜਲ ਸੰਬੰਧੀ ਮੁੱਦਿਆਂ ਤੇ ਇਕ ਮਾਹਿਰ ਨੇ ਕਿਹਾ ਕਿ ਉਦਯੋਗਿਕ, ਊਰਜਾ ਉਤਪਾਦ, ਅਤੇ ਘਰੇਲੂ ਉਦਯੋਗ ਦੇ ਲਈ ਪਾਣੀ ਦੀ ਤੀਬਰ ਖੇਤੀ ਦੇ ਅਮਲ ਅਤੇ ਪਾਣੀ ਦੀ ਵਧਦੀ ਮੰਗ ਦੇ ਕਾਰਨ ਭਾਰਤ ਦੇ ਸੀਮਤ ਜਲ ਸਰੋਤ ਤੇ ਦਬਾਅ ਵਧਿਆ ਹੈ। ਇੰਦਰਪ੍ਰਾਸਥ ਇੰਸਟੀਚਿਊਟ ਆਫ ਇੰਨਫਾਰਮੇਸ਼ਨ ਟੈਕਨਾਲਜੀ ਦਿੱਲੀ ਦੇ ਇਕ ਪ੍ਰੋਫੈਸਰ ਨੇ ਕਿਹਾ ਕਿ ਵਰਖਾ ਦੇ ਪਾਣੀ ਨੂੰ ਇਕੱਠਾ ਕਰਨਾ ਕੋਈ ਔਖਾ ਕੰਮ ਨਹੀਂ ਹੈ ਇਸ ਨੂੰ ਕੋਈ ਹਾਊਸਿੰਗ ਸੁਸਾਇਟੀ ਜਾਂ ਅਸੀਂ ਖ਼ੁਦ ਵੀ ਕਰ ਸਕਦੇ ਹਾਂ।

ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਪ੍ਰੋਫੈਸਰ ਨੇ ਆਪਣੇ ਘਰ ਦੇ ਅੰਦਰ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਖਾਸ ਪ੍ਰਬੰਧ ਕੀਤਾ ਹੋਇਆ ਹੈ ਜਿਸ ਨਾਲ 2003 ਤੋਂ ਉਹ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਰਹੇ ਹਨ ਜਿਸ ਦੀ ਵਜ੍ਹਾ ਨਾਲ ਉਹਨਾਂ ਦੇ ਖੇਤਰ ਵਿਚ ਗਰਾਊਂਡ ਵਾਟਰ ਦੇ ਪੱਧਰ ਨੂੰ ਉੱਚਾ ਚੁੱਕਣ ਵਿਚ ਮਦਦ ਮਿਲ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਇਸ ਜਲ ਸਾਂਭਣ ਸਬੰਧੀ ਢਾਂਚੇ ਨੂੰ 2003 ਵਿਚ ਬਣਾਇਆ ਸੀ ਜਦੋਂ ਉਹਨਾਂ ਦਾ 60 ਫੁੱਟ ਡੂੰਘਾ ਟਿਊਬਵੈੱਲ ਸੁੱਕ ਗਿਆ ਸੀ ਤਾਂ ਉਹਨਾਂ ਨੇ ਅਪਣੀ ਛੱਤ 'ਤੇ ਇਕੱਠੇ ਮੀਂਹ ਦੇ ਪਾਣੀ ਨੂੰ ਉਸ ਵਿਚ ਪਾਉਣ ਦਾ ਫ਼ੈਸਲਾ ਕੀਤਾ ਸੀ।

ਮੀਂਹ ਦੇ ਪਾਣੀ ਨੂੰ ਸਾਂਭਣ ਦੀਆਂ ਦੋ ਸ਼ਰਤਾਂ ਹਨ। ਪਹਿਲੀ ਇਹ ਕਿ ਮੀਂਹ ਦਾ ਪਾਣੀ ਇਸ ਵਿਚ ਸਿੱਧਾ ਨਹੀਂ ਜਾਣਾ ਚਾਹੀਦਾ, ਦੂਜਾ ਫਿਲਟਰਡ ਪਾਣੀ ਜ਼ਮੀਨ ਵਿਚ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਜ਼ਮੀਨੀ ਪਾਣੀ ਨੂੰ ਦੂਸ਼ਿਤ ਕਰੇਗਾ। ਉਹਨਾਂ ਦੀ ਛੱਤ 'ਤੇ ਇਕੱਠਾ ਹੋਣ ਵਾਲਾ ਮੀਂਹ ਦਾ ਪਾਣੀ ਇਕ ਪਾਈਪ ਰਾਹੀਂ ਵਹਿੰਦਾ ਹੈ ਜੋ ਬੋਰ ਨਾਲ ਜੁੜਿਆ ਹੁੰਦਾ ਹੈ। 60 ਫੁੱਟ ਤੋਂ ਬਾਅਦ ਮਿੱਟੀ ਅਪਣੇ ਆਪ ਪਾਣੀ ਨੂੰ ਛਾਣ ਲੈਂਦੀ ਹੈ।

ਛੱਤ ਤੋਂ ਜਾਂ ਉਚਾਈ ਤੋਂ ਡਿੱਗਣ ਵਾਲੇ ਪਾਣੀ ਨੂੰ ਸਾਂਭਿਆ ਜਾਣਾ ਚਾਹੀਦਾ ਹੈ ਪਰ ਮੀਂਹ ਦੇ ਪਾਣੀ ਦੌਰਾਨ ਸੜਕਾਂ 'ਤੇ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਬਹੁਤ ਸਾਰੀ ਗੰਦਗੀ ਫੈਲਦੀ ਹੈ, ਜਿਸ ਨਾਲ ਧਰਤੀ ਵਿਚਲਾ ਪਾਣੀ ਦੂਸ਼ਿਤ ਹੋ ਸਕਦਾ ਹੈ। ਪ੍ਰੋਫੈਸਰ ਨੇ ਕਿਹਾ ਜਿਹੜੇ ਖੇਤਰ ਸੋਕੇ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਨੂੰ ਗੰਨੇ ਦੀ ਖੇਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਗੰਨੇ ਦੀ ਖੇਤੀ ਧਰਤੀ ਹੇਠਲਾ ਪਾਣੀ ਸੋਖ ਲੈਂਦੀ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਜਾਗਰੂਕ ਹੋ ਕੇ ਕੱਲ ਦੇ ਆਉਣ ਵਾਲੇ ਖ਼ਤਰੇ ਤੋਂ ਬਚ ਸਕਦੇ ਹਾਂ।