ਬਿਨਾਂ ਮਤਲਬ ਦੀ ਮੁਕੱਦਮੇਬਾਜ਼ੀ
ਨਿਸ਼ਚਿਤ ਤਾਰੀਖ਼ ਉਤੇ ਦੋਵੇਂ ਧਿਰਾਂ ਮੇਰੇ ਦਫ਼ਤਰ ਪਹੁੰਚ ਗਈਆਂ........
ਨਿਸ਼ਚਿਤ ਤਾਰੀਖ਼ ਉਤੇ ਦੋਵੇਂ ਧਿਰਾਂ ਮੇਰੇ ਦਫ਼ਤਰ ਪਹੁੰਚ ਗਈਆਂ। ਨਾਲ ਦਸ-ਦਸ ਪੰਦਰਾਂ-ਪੰਦਰਾਂ ਸਮਰਥਕ ਸਨ। ਮੈਂ ਮਹਿਸੂਸ ਕੀਤਾ ਕਿ ਕਿਸਾਨ ਤੇ ਮਜ਼ਦੂਰ ਦੋਵੇਂ ਸਮਰਥਕਾਂ ਹੱਥੋਂ ਅੱਕੇ ਪਏ ਸਨ ਪਰ ਪਾਰਟੀ ਬਾਜ਼ੀ ਕਾਰਨ ਪਿਛੇ ਨਹੀਂ ਸਨ ਹਟ ਸਕਦੇ। ਮੈਂ ਸਾਰੇ ਕਥਿਤ ਮੋਹਤਬਰਾਂ ਨੂੰ ਦਫ਼ਤਰ ਵਿਚੋਂ ਬਾਹਰ ਕੱਢ ਕੇ ਦੋਵਾਂ ਨੂੰ ਕੁਰਸੀਆਂ ਉਤੇ ਬਿਠਾ ਲਿਆ। ਮੈਂ ਕਿਸਾਨ ਨੂੰ ਪੁਛਿਆ ਕਿ ਤੇਰੀ ਕਿੰਨੀ ਜ਼ਮੀਨ ਹੈ? ਉਸ ਨੇ ਦਸਿਆ ਕਿ 10 ਏਕੜ। ਮੈਂ ਫਿਰ ਪੁਛਿਆ ਕਿ ਉਸ ਦੇ ਲੜਕੇ ਕਿੰਨੇ ਹਨ ਤੇ ਕਿਸ ਉਮਰ ਦੇ ਹਨ?
ਉਸ ਨੇ ਦਸਿਆ ਕਿ ਦੋ ਹਨ ਤੇ 19-20 ਸਾਲ ਦੇ ਹਨ। ਮੈਂ ਕਿਸਾਨ ਨੂੰ ਖਿੱਝ ਕੇ ਪਿਆ ਕਿ ਤੂੰ ਵੀ 50-55 ਸਾਲ ਦਾ ਤੇ ਹੱਟਾ ਕੱਟਾ ਹੈਂ, ਦੋ ਤੇਰੇ ਜਵਾਨ ਮੁੰਡੇ ਹਨ, ਤੁਸੀ ਪਾਣੀ ਦੀ ਵਾਰੀ ਆਪ ਨਹੀਂ ਸੀ ਲਗਾ ਸਕਦੇ? ਨਾਲੇ ਤੂੰ ਮਜ਼ਦੂਰੀ ਦਿਤੀ, ਨਾਲੇ ਸ਼ਰਾਬ ਪਿਆਈ ਤੇ ਨਾਲੇ ਮਾਰ-ਕੁੱਟ ਹੋਈ ਸੋ ਵਖਰੀ। ਕਿਸਾਨ ਦੁਖੀ ਜਿਹਾ ਹੋ ਕੇ ਕਹਿਣ ਲੱਗਾ ਕਿ ਬੱਸ ਜੀ, ਮੱਤ ਹੀ ਮਾਰੀ ਗਈ ਸੀ। ਮੈਂ ਦੋਵਾਂ ਨੂੰ ਪੁਛਿਆ ਕਿ ਹੁਣ ਤਕ ਤੁਹਾਡਾ ਇਸ ਦਰਖ਼ਾਸਤ ਬਾਜ਼ੀ ਉਤੇ ਕਿੰਨਾ ਕੁ ਖਰਚਾ ਆ ਚੁਕਾ ਹੈ?
ਕਿਸਾਨ ਨੇ ਲਗਭਗ ਰੋਂਦੇ ਹੋਏ ਦਸਿਆ ਕਿ ਜਾਅਲੀ 325 ਬਣਾਉਣ, ਗੱਡੀਆਂ ਦੇ ਕਿਰਾਏ ਅਤੇ ਮੋਹਤਬਰਾਂ ਦੇ ਦਾਰੂ ਮੁਰਗੇ ਵਿਚ ਹੁਣ ਤਕ 50-60 ਹਜ਼ਾਰ ਫੂਕਿਆ ਜਾ ਚੁਕਾ ਹੈ। ਮੈਂ ਮਜ਼ਦੂਰ ਨੂੰ ਪੁਛਿਆ ਕਿ ਤੇਰਾ ਕਿੰਨਾ ਖਰਚਾ ਹੋਇਆ ਹੈ? ਉਸ ਨੇ ਵੀ ਬਹੁਤ ਦੁਖੀ ਮਨ ਨਾਲ ਦਸਿਆ ਕਿ ਕਿਸਾਨ ਦੇ 200 ਰੁ. ਉਸ ਨੂੰ 25-30 ਹਜ਼ਾਰ ਵਿਚ ਪੈ ਚੁੱਕੇ ਹਨ।
ਕੁੱਝ ਮਹੀਨੇ ਪਹਿਲਾਂ ਮੈਂ ਇਕ ਆਰਟੀਕਲ ਪੜ੍ਹਿਆ ਸੀ ਕਿ ਪੰਜਾਬ ਦੇ ਵਪਾਰੀ ਵਰਗ ਨੂੰ ਪੈਸੇ ਕਮਾਉਣ ਦੀ ਬਹੁਤ ਡੂੰਘੀ ਸੂਝ ਬੂਝ ਹੈ ਤੇ ਉਹ ਬਹੁਤ ਘੱਟ ਮੁਕੱਦਮੇਬਾਜ਼ੀ ਵਿਚ ਪੈਂਦੇ ਹਨ। ਇਹ ਗੱਲ ਬਿਲਕੁਲ ਸੱਚ ਹੈ। ਪੰਜਾਬ ਦੀਆਂ ਅਦਾਲਤਾਂ ਵਿਚ ਚੱਲ ਰਹੇ 80-85 ਫ਼ੀ ਸਦੀ ਫ਼ੌਜਦਾਰੀ ਮੁਕੱਦਮੇ ਸਿਰਫ਼ ਕਿਸਾਨ ਤੇ ਮਜ਼ਦੂਰ ਵਰਗ ਨਾਲ ਸਬੰਧਿਤ ਹਨ। ਕਚਿਹਰੀ ਵਿਚ ਨਿਗਾਹ ਮਾਰ ਲਉ, ਹਰ ਪਾਸੇ ਇਹੀ ਜਮਾਤ ਵਿਖਾਈ ਦੇਂਦੀ ਹੈ। ਕਾਰੋਬਾਰੀ ਲੋਕ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਮੁਕੱਦਮੇਬਾਜ਼ੀ ਵਿਚ ਨਹੀਂ ਪੈਂਦੇ। ਸੇਠਾਂ ਨੇ ਜੱਦੀ ਜਾਇਦਾਦ ਦੀ ਵੰਡ ਕਰਨੀ ਹੋਵੇ ਤਾਂ ਗੁਆਂਢੀਆਂ ਨੂੰ ਵੀ ਪਤਾ ਨਹੀਂ ਲਗਦਾ।
ਅੰਦਰ ਵੜ ਕੇ ਤਕੜੀਆਂ ਨਾਲ ਸੋਨਾ ਤੋਲ ਕੇ ਵੰਡੀਆਂ ਪਾ ਲੈਂਦੇ ਹਨ। ਵਪਾਰੀ ਦੀ ਬਜ਼ਾਰ ਵਿਚ ਇਕ ਦੁਕਾਨ ਹੋਵੇ ਤਾਂ ਦੋ ਪੁੱਤਰ ਪੈਦਾ ਹੋਣ 'ਤੇ ਦੋ ਹੋ ਜਾਂਦੀਆਂ ਹਨ ਪਰ ਕਿਸਾਨ ਦੀ 10 ਕਿੱਲੇ ਜ਼ਮੀਨ ਹੋਵੇ ਤਾਂ ਵੰਡ ਕੇ 5-5 ਕਿੱਲੇ ਰਹਿ ਜਾਂਦੀ ਹੈ। ਜੇ ਕਿਤੇ ਸੇਠਾਂ ਵਿਚ ਮਾਰ ਕੁੱਟ ਹੋ ਵੀ ਜਾਵੇ ਤਾਂ ਮੁਹੱਲੇ ਬਰਾਦਰੀ ਵਾਲੇ ਹੀ ਝੱਟ ਰਾਜ਼ੀਨਾਮਾ ਕਰਵਾ ਦੇਂਦੇ ਹਨ ਕਿ ਅਸੀ ਨਹੀਂ ਲੜਨਾ, ਅਸੀ ਤਾਂ ਵਪਾਰੀ ਬੰਦੇ ਹਾਂ। ਕਿਸਾਨਾਂ ਵਿਚ ਪੁਸ਼ਤੈਨੀ ਜਾਇਦਾਦ ਦੀ ਵੰਡ ਹੋਣੀ ਹੋਵੇ ਤਾਂ ਸਾਰਾ ਪਿੰਡ ਤਮਾਸ਼ਾ ਵੇਖਦਾ ਹੈ। ਕੋਈ ਕਹੇਗਾ ਇਹ ਵੱਡਾ ਸੀ, ਇਹ ਸਾਰਾ ਘਰ ਖਾ ਗਿਆ। ਦੂਜਾ ਕਹੇਗਾ ਇਹ ਛੋਟਾ ਸੀ, ਪਿਉ ਦਾ ਪਿਆਰਾ ਸੀ, ਇਹ ਖਾ ਗਿਆ।
ਕਿਸਾਨ ਤੇ ਮਜ਼ਦੂਰ ਭਾਈਚਾਰਾ ਮੁਕੱਦਮਿਆਂ ਵਿਚ ਬਰਬਾਦ ਹੋ ਰਿਹਾ ਹੈ। ਜੇ ਕਿਤੇ ਕੋਈ ਪੁਲਿਸ ਵਾਲਾ ਪਾਰਟੀਆਂ ਨੂੰ ਹਮਦਰਦੀ ਕਰ ਕੇ ਝਗੜੇ ਦਾ ਰਾਜ਼ੀਨਾਮਾ ਕਰਨ ਦੀ ਸਲਾਹ ਦੇ ਬੈਠੇ ਤਾਂ ਉਸੇ ਵੇਲੇ ਅਪਣੇ ਸਿਫ਼ਾਰਸ਼ੀ ਕੋਲ ਸ਼ਿਕਾਇਤ ਕਰ ਦੇਣਗੇ ਕਿ ਅਫ਼ਸਰ ਤਾਂ ਸਾਡੀ ਸੁਣਦਾ ਹੀ ਨਹੀਂ, ਸ਼ਰੇਆਮ ਦੂਜੀ ਪਾਰਟੀ ਦੀ ਮਦਦ ਕਰ ਰਿਹਾ ਹੈ। ਅੱਜ ਪੰਜਾਬ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੀ ਜੋ ਆਰਥਕ ਹਾਲਤ ਹੈ, ਉਹ ਸਾਰਾ ਜੱਗ ਜਾਣਦਾ ਹੈ ਪਰ ਇਹ ਫ਼ਜ਼ੂਲ ਦੇ ਮੁਕੱਦਮੇ ਲਈ ਵਕੀਲ ਨੂੰ ਪੰਜ ਸੱਤ ਹਜ਼ਾਰ ਦੇਣ ਲਗਿਆਂ ਮਿੰਟ ਲਾਉਂਦੇ ਹਨ, ਭਾਵੇਂ ਕਰਜ਼ਾ ਚੁਕਣਾ ਪਵੇ। ਅਜਿਹਾ ਹੀ ਇਕ ਕੇਸ ਕਈ ਸਾਲ ਪਹਿਲਾਂ ਮੇਰੇ ਕੋਲ ਆਇਆ ਸੀ।
ਇਕ ਪਿੰਡ ਵਿਚ ਕਿਸਾਨ ਦੀ ਰਾਤ ਦੀ ਨਹਿਰੀ ਪਾਣੀ ਦੀ 2-3 ਘੰਟੇ ਦੀ ਵਾਰੀ ਸੀ। ਉਸ ਵਿਹਲੜ ਨੇ ਆਪ ਮਿਹਨਤ ਕਰਨ ਦੀ ਬਜਾਏ ਪਾਣੀ ਲਗਾਉਣ ਲਈ ਇਕ ਮਜ਼ਦੂਰ ਨਾਲ 200 ਰੁ. ਵਿਚ ਗੱਲ ਮੁਕਾ ਲਈ। ਪਹਿਲਾਂ ਤਾਂ ਉਹ ਤੇਲ ਫੂਕ ਕੇ ਮਜ਼ਦੂਰ ਨੂੰ ਮੋਟਰ ਸਾਈਕਲ ਉਤੇ ਬਿਠਾ ਕੇ ਖੇਤਾਂ ਵਿਚ ਲੈ ਕੇ ਗਿਆ ਜਿਥੇ ਸਰਦੀ ਕਾਰਨ ਗਰਮ ਹੋਣ ਲਈ ਦੋਹਾਂ ਨੇ ਸ਼ਰਾਬ ਪੀਤੀ। ਕਿਸਾਨ ਦੇ 2-4 ਪੈੱਗ ਪਹਿਲਾਂ ਹੀ ਲੱਗੇ ਹੋਏ ਸਨ, ਉਸ ਨੇ ਮਜ਼ਦੂਰ ਨਾਲ ਰਲ ਕੇ ਅੱਧੀ ਕੁ ਬੋਤਲ ਹੋਰ ਖਿੱਚ ਲਈ। ਸ਼ਰਾਬ ਪੀਂਦੇ-ਪੀਂਦੇ ਦੋਵੇਂ ਕਿਸੇ ਗੱਲੋਂ ਝਗੜ ਪਏ ਤੇ ਰੱਜ ਕੇ ਛਿੱਤਰੋ ਛਿੱਤਰੀ ਹੋਏ।
ਮਜ਼ਦੂਰ ਨੇ ਮਜ਼ਦੂਰੀ ਪਹਿਲਾਂ ਹੀ ਲੈ ਲਈ ਸੀ, ਉਹ ਬਿਨਾਂ ਪਾਣੀ ਲਗਾਏ ਅਪਣੇ ਘਰ ਜਾ ਵੜਿਆ। ਕਿਸਾਨ ਨੂੰ ਥੋੜੀ ਬਹੁਤ ਸੱਟ ਲੱਗ ਗਈ ਤੇ ਕੁੱਝ ਉਸ ਨੇ ਹੋਰ ਮਾਰ ਕੇ ਹਸਪਤਾਲ ਦਾਖਲ ਹੋ ਗਿਆ। ਦੋਵਾਂ ਧਿਰਾਂ ਨਾਲ ਖਾਣ ਪੀਣ ਦੇ ਸ਼ੌਕੀਨ ਕੁੱਝ ਸਵੈ-ਘੋਸ਼ਿਤ ਜਾਤੀਵਾਦੀ ਹਮਦਰਦ ਜੁੜ ਗਏ। ਕਿਸਾਨ ਥਾਣੇ ਦਰਖ਼ਾਸਤ ਦੇ ਆਇਆ ਕਿ ਮਜ਼ਦੂਰ ਨੇ ਮੈਨੂੰ ਸੱਟਾਂ ਮਾਰੀਆਂ ਹਨ ਤੇ ਮੇਰੇ ਪੈਸੇ ਖੋਹ ਕੇ ਭੱਜ ਗਿਆ ਹੈ। ਦੋ ਚਾਰ ਸੱਚੀਆਂ ਝੂਠੀਆਂ ਗੱਲਾਂ ਨਾਲ ਹੋਰ ਜੋੜ ਲਈਆਂ। ਉਸ ਨੂੰ ਸਾਥੀਆਂ ਨੇ ਭੜਕਾ ਦਿਤਾ ਕਿ ਮਜ਼ਦੂਰ ਦੀ ਕਿਵੇਂ ਜੁਰਅਤ ਪੈ ਗਈ ਤੇਰੇ ਗਲ ਪੈਣ ਦੀ?
ਇਸ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਤਾਕਿ ਬਾਕੀਆਂ ਨੂੰ ਵੀ ਕੰਨ ਹੋ ਜਾਣ ਤੇ ਹੋਰ ਕੋਈ ਅਜਿਹੀ ਹਿੰਮਤ ਨਾ ਕਰੇ। ਦੂਜੇ ਪਾਸੇ ਮਜ਼ਦੂਰ ਦੇ ਸਲਾਹਕਾਰਾਂ ਨੇ ਵੀ ਉਸ ਨੂੰ ਸਲਾਹ ਦੇ ਕੇ ਥਾਣੇ ਦਰਖ਼ਾਸਤ ਦਿਵਾ ਦਿਤੀ ਕਿ ਕਿਸਾਨ ਨੇ ਉਸ ਨੂੰ ਜਾਤੀ ਸੂਚਕ ਅਪਸ਼ਬਦ ਬੋਲੇ ਹਨ। ਥਾਣੇ ਵਾਲਿਆਂ ਨੂੰ ਪਤਾ ਸੀ ਕਿ ਦੋਵੇਂ ਧਿਰਾਂ ਝੂਠ ਬੋਲ ਰਹੀਆਂ ਹਨ, ਉਨ੍ਹਾਂ ਨੇ ਕੋਈ ਕਾਰਵਾਈ ਨਾ ਕੀਤੀ। ਇਸ ਲਈ ਦਰਖ਼ਾਸਤ ਘੁੰਮਣ ਘੇਰੀ ਵਿਚ ਫਸ ਗਈ ਤੇ ਕਿਸੇ ਤਣ ਪੱਤਣ ਨਾ ਲੱਗੀ। ਦੋਵੇਂ ਧਿਰਾਂ ਮੁਕੱਦਮਾ ਦਰਜ ਕਰਾਉਣ ਲਈ ਬਜ਼ਿੱਦ ਸਨ। ਆਖ਼ਰ ਘੁੰਮਦੇ ਘੁਮਾਉਂਦੇ ਉਹ ਦਰਖ਼ਾਸਤ ਐਸ.ਐਸ.ਪੀ. ਸਾਹਬ ਦੇ ਦਫ਼ਤਰੋਂ ਮੈਨੂੰ ਮਾਰਕ ਹੋ ਗਈ।
ਨਿਸ਼ਚਿਤ ਤਾਰੀਖ਼ ਉਤੇ ਦੋਵੇਂ ਧਿਰਾਂ ਮੇਰੇ ਦਫ਼ਤਰ ਪਹੁੰਚ ਗਈਆਂ। ਨਾਲ ਦਸ-ਦਸ, ਪੰਦਰਾਂ-ਪੰਦਰਾਂ ਸਮਰਥਕ ਸਨ। ਉਹ ਆਪੋ ਅਪਣੇ ਬੰਦੇ ਦੇ ਹੱਕ ਵਿਚ ਕਾਰਵਾਈ ਕਰਾਉਣ ਲਈ ਦਬਾਅ ਪਾਉਣ ਲੱਗੇ। ਮੈਂ ਮਹਿਸੂਸ ਕੀਤਾ ਕਿ ਕਿਸਾਨ ਤੇ ਮਜ਼ਦੂਰ ਦੋਵੇਂ ਸਮਰਥਕਾਂ ਹਥੋਂ ਅੱਕੇ ਪਏ ਸਨ ਪਰ ਪਾਰਟੀ ਬਾਜ਼ੀ ਕਾਰਨ ਪਿਛੇ ਨਹੀਂ ਸਨ ਹਟ ਸਕਦੇ। ਮੈਂ ਸਾਰੇ ਕਥਿਤ ਮੋਹਤਬਰਾਂ ਨੂੰ ਦਫ਼ਤਰ ਵਿਚੋਂ ਬਾਹਰ ਕੱਢ ਕੇ ਦੋਵਾਂ ਨੂੰ ਕੁਰਸੀਆਂ ਉਤੇ ਬਿਠਾ ਲਿਆ। ਮੈਂ ਕਿਸਾਨ ਨੂੰ ਪੁਛਿਆ ਕਿ ਤੇਰੀ ਕਿੰਨੀ ਜ਼ਮੀਨ ਹੈ? ਉਸ ਨੇ ਦਸਿਆ ਕਿ 10 ਏਕੜ। ਮੈਂ ਫਿਰ ਪੁਛਿਆ ਕਿ ਉਸ ਦੇ ਲੜਕੇ ਕਿੰਨੇ ਹਨ ਤੇ ਕਿਸ ਉਮਰ ਦੇ ਹਨ? ਉਸ ਨੇ ਦਸਿਆ ਕਿ ਦੋ ਹਨ ਤੇ 19-20 ਸਾਲ ਦੇ ਹਨ।
ਮੈਂ ਕਿਸਾਨ ਨੂੰ ਖਿੱਝ ਕੇ ਪਿਆ ਕਿ ਤੂੰ ਵੀ 50-55 ਸਾਲ ਦਾ ਤੇ ਹੱਟਾ ਕੱਟਾ ਹੈਂ, ਦੋ ਤੇਰੇ ਜਵਾਨ ਮੁੰਡੇ ਹਨ, ਤੁਸੀ ਪਾਣੀ ਦੀ ਵਾਰੀ ਆਪ ਨਹੀਂ ਸੀ ਲਗਾ ਸਕਦੇ? ਨਾਲੇ ਤੂੰ ਮਜ਼ਦੂਰੀ ਦਿਤੀ, ਨਾਲੇ ਸ਼ਰਾਬ ਪਿਆਈ ਤੇ ਨਾਲ ਹੀ ਮਾਰ-ਕੁੱਟ ਹੋਈ ਸੋ ਵਖਰੀ। ਕਿਸਾਨ ਦੁਖੀ ਜਿਹਾ ਹੋ ਕੇ ਕਹਿਣ ਲੱਗਾ ਕਿ ਬੱਸ ਜੀ, ਮੱਤ ਹੀ ਮਾਰੀ ਗਈ ਸੀ। ਮੈਂ ਦੋਵਾਂ ਨੂੰ ਪੁਛਿਆ ਕਿ ਹੁਣ ਤਕ ਤੁਹਾਡਾ ਇਸ ਦਰਖ਼ਾਸਤ ਬਾਜ਼ੀ ਉਤੇ ਕਿੰਨਾ ਕੁ ਖਰਚਾ ਆ ਚੁਕਾ ਹੈ? ਕਿਸਾਨ ਨੇ ਲਗਭਗ ਰੋਂਦੇ ਹੋਏ ਦਸਿਆ ਕਿ ਜਾਅਲੀ 325 ਬਣਾਉਣ, ਗੱਡੀਆਂ ਦੇ ਕਿਰਾਏ ਅੇ ਮੋਹਤਬਰਾਂ ਦੇ ਦਾਰੂ ਮੁਰਗੇ ਵਿਚ ਹੁਣ ਤਕ 50-60 ਹਜ਼ਾਰ ਫ਼ੂਕਿਆ ਜਾ ਚੁਕਾ ਹੈ।
ਮੈਂ ਮਜ਼ਦੂਰ ਨੂੰ ਪੁਛਿਆ ਕਿ ਤੇਰਾ ਕਿੰਨਾ ਖਰਚਾ ਹੋਇਆ ਹੈ? ਉਸ ਨੇ ਵੀ ਬਹੁਤ ਦੁਖੀ ਮਨ ਨਾਲ ਦਸਿਆ ਕਿ ਕਿਸਾਨ ਦੇ 200 ਰੁ. ਉਸ ਨੂੰ 25-30 ਹਜ਼ਾਰ ਵਿਚ ਪੈ ਚੁੱਕੇ ਹਨ। ਕਈ ਦਿਨਾਂ ਤੋਂ ਉਹ ਮਜ਼ਦੂਰੀ ਕਰਨ ਵੀ ਨਹੀਂ ਸੀ ਜਾ ਸਕਿਆ ਤੇ 25-30 ਦਿਹਾੜੀਆਂ ਖ਼ਰਾਬ ਹੋ ਚੁਕੀਆਂ ਸਨ। ਲੀਡਰ ਉਸ ਨੂੰ ਕਦੇ ਜਲੰਧਰ ਦਰਖ਼ਾਸਤ ਦੇਣ ਲੈ ਜਾਂਦੇ ਹਨ ਤੇ ਕਦੇ ਚੰਡੀਗੜ੍ਹ। ਉਸ ਗ਼ਰੀਬ ਆਦਮੀ ਦੀ ਇਸ ਝਗੜੇ ਵਿਚ ਮੱਝ ਵੀ ਵਿੱਕ ਗਈ ਸੀ।
ਮੈਂ ਦੋਵਾਂ ਨੂੰ ਦਬਕਾ ਮਾਰਿਆ, ''ਜਾਂ ਤਾਂ ਬਾਹਰ ਜਾ ਕੇ ਰਾਜ਼ੀਨਾਮਾ ਕਰ ਲਉ, ਨਹੀਂ ਮੈਂ ਦੋਵਾਂ ਉਤੇ ਬਣਦੇ ਕੇਸ ਦਰਜ ਕਰ ਦੇਣੇ ਹਨ। ਫਿਰ ਕਈ ਸਾਲ ਵਕੀਲਾਂ ਕਚਹਿਰੀਆਂ ਦੇ ਚੱਕਰ ਕਢਣੇ ਪੈਣਗੇ। ਇਹ ਵੀ ਸੁਣ ਲਉ ਕਿ ਤੁਹਾਡੇ ਕਥਿਤ ਹਮਦਰਦਾਂ ਨੇ ਰਾਜ਼ੀਨਾਮਾ ਨਹੀਂ ਜੇ ਹੋਣ ਦੇਣਾ।” ਦੋਵੇਂ ਸਿਰ ਸੁੱਟ ਕੇ ਬਾਹਰ ਚਲੇ ਗਏ ਤੇ 15 ਮਿੰਟਾਂ ਬਾਅਦ ਹੀ ਰਾਜ਼ੀਨਾਮਾ ਲਿਖ ਕੇ ਦੇ ਗਏ।
ਬਲਰਾਜ ਸਿੱਧੂ ਐਸ.ਪੀ.
ਸੰਪਰਕ : 95011-00062