Year Ender 2024: 2024 ਦੀਆਂ ਸੁਆਦਲੀਆਂ ਤੇ ਬੇਸੁਆਦਲੀਆਂ ਯਾਦਾਂ
Year Ender 2024: ਨਵੇਂ ਵਰ੍ਹੇ ਦੀਆਂ ਲੱਖ-ਲੱਖ ਵਧਾਈਆਂ
ਜਨਵਰੀ
1 ਜਨਵਰੀ - ਇਸਰੋ ਨੇ ਰਚਿਆ ਇਤਿਹਾਸ , ਪੀ.ਐਸ.ਐਲ.ਵੀ-ਸੀ 58 ਲਾਂਚ।
- ਆਸਟਰੇਲੀਆ ਦੇ ਦਿੱਗਜ਼ ਬੱਲੇਬਾਜ਼ ਡੇਵਿਡ ਵਾਰਨਰ ਨੇ ਇਕ ਦਿਨਾਂ ਕਿ੍ਰਕਟ ਤੋਂ ਲਿਆ ਸੰਨਿਆਸ।
2 ਜਨਵਰੀ - ਗੁਰਪ੍ਰੀਤ ਸਿੰਘ ਮਹਿਰਾ ਬਣੇ ਹਿੰਦੂ ਰਾਸ਼ਟਰ ਮਹਾਂਸੰਘ ਪੰਜਾਬ ਦੇ ਪ੍ਰਧਾਨ।
- ਜਾਪਾਨ ਦੇ ਪੱਛਮੀ ਤੱਟ ’ਤੇ ਭੂਚਾਲ ਕਾਰਨ 81 ਮੌਤਾਂ।
3 ਜਨਵਰੀ - ਈਰਾਨ ਵਿਚ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਦੋ ਧਮਾਕਿਆਂ ’ਚ 103 ਮੌਤਾਂ 188 ਜ਼ਖ਼ਮੀ।
5 ਜਨਵਰੀ - ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦੇਹਾਂਤ।
8 ਜਨਵਰੀ - ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਨੇ 223 ਸੀਟਾਂ ਜਿੱਤੀਆਂ। ਤਿੰਨ ਦਿਨਾਂ ਬਾਅਦ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੀ।
9 ਜਨਵਰੀ - ਗੁਰੂ ਨਾਨਕ ਦੇਵ ਯੂਨੀਵਰਸਟੀ 25ਵੀਂ ਵਾਰ ‘ਮਾਕਾ’ ਟਰਾਫ਼ੀ ਜਿੱਤਣ ਵਾਲੀ, ਦੇਸ਼ ਦੀ ਇਕਲੌਤੀ ਯੂਨੀਵਰਸਟੀ ਬਣੀ।
12 ਜਨਵਰੀ - ਦੇਸ਼ ਦੇ ਸਭ ਤੋਂ ਲੰਮੇ ਸਮੁੰਦਰੀ ਪੁਲ ਅਟਲ ਸੇਤੂ ਦਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ।
- ਭਾਰਤ ਵਲੋਂ ਨਵੀਂ ਪੀੜ੍ਹੀ ਦੀ ‘ਆਕਾਸ਼’ ਮਿਜ਼ਾਈਲ ਦਾ ਸਫ਼ਲ ਪ੍ਰੀਖਣ।
14 ਜਨਵਰੀ - ਪਾਕਿ ਦੇ ਸੂਬਾ ਬਲੋਚਿਸਤਾਨ ਦੇ ਕੱਛ ਜ਼ਿਲ੍ਹੇ ’ਚ ਬੰਬ ਧਮਾਕੇ ਨਾਲ 5 ਮੌਤਾਂ।
14 ਜਨਵਰੀ - ਆਸਟਰੇਲੀਆ ਦੇ ਕਿ੍ਰਕਟਰ ਸ਼ਾਨ ਮਾਰਸ਼ ਨੇ ਪੇਸ਼ੇਵਰ ਕਿ੍ਰਕਟ ਤੋਂ ਲਿਆ ਸੰਨਿਆਸ।
18 ਜਨਵਰੀ - ਪਾਕਿ ਵਲੋਂ ਈਰਾਨ ’ਚ ਅਤਿਵਾਦੀ ਟਿਕਾਣਿਆਂ ’ਤੇ ਹਵਾਈ ਹਮਲੇ 9 ਮੌਤਾਂ।
19 ਜਨਵਰੀ - ਸੀਨੀਅਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਬਣੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ।
21 ਜਨਵਰੀ - ਸੀ. ਯੁਕੀ ਤੇ ਤਾਈ ਜੂ ਨੇ ਪੁਰਸ਼ ਤੇ ਮਹਿਲਾ ਵਰਗ ’ਚ ਇੰਡੀਆ ਓਪਨ ਦੇ ਖ਼ਿਤਾਬ ਜਿੱਤੇ।
22 ਜਨਵਰੀ - ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ’ਚ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸੰਪੂਰਨ, ਨਵੇਂ ਯੁੱਗ ਦੀ ਸ਼ੁਰੂਆਤ-ਮੋਦੀ।
22 ਜਨਵਰੀ - ਕਵੀ ਦਰਬਾਰਾਂ ਦੀ ਸ਼ਾਨ ਰਹੇ ਪੰਜਾਬੀ ਵਿਦਵਾਨ ਡਾ: ਚਰਨਜੀਤ ਸਿੰਘ ਉਡਾਰੀ ਦਾ ਦਿਹਾਂਤ।
22 ਜਨਵਰੀ - ਲਹਿੰਦੇ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਬਣੇ ਪਾਕਿ ਕਿ੍ਰਕਟ ਬੋਰਡ ਦੇ ਨਵੇਂ ਚੇਅਰਮੈਨ।
24 ਜਨਵਰੀ - ਬੱਲੇਬਾਜ਼ ਸੂਰੀਆ ਯਾਦਵ ਆਈ.ਸੀ.ਸੀ. ਦੇ ਸਰਬੋਤਮ ਟੀ-20 ਕਿ੍ਰਕਟਰ ਬਣੇ।
25 ਜਨਵਰੀ - ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਪੰਥ ਰਤਨ ਫਖ਼ਰ-ਏ-ਕੌਮ ਐਵਾਰਡ ਨਾਲ ਸਨਮਾਨਤ।
28 ਜਨਵਰੀ - ਜਨਤਾ ਦਲ-ਯੂਨਾਇਟਡ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਸਵੇਰੇ ਦਿਤਾ ਅਸਤੀਫ਼ਾ, ਸ਼ਾਮ ਨੂੰ ਨਵੀਂ ਪਾਰੀ ਸ਼ੁਰੂ, ਭਾਜਪਾ ਨਾਲ ਪਾਈ ਯਾਰੀ।
28 ਜਨਵਰੀ - ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸੂਬਾ ਪ੍ਰਧਾਨ ਬਣੇ ਅਤੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਬਣੇ।
29 ਜਨਵਰੀ - ਜÇੰਤੰਦਰ ਸਿੰਘ ਔਲਖ ਨੇ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ ਤੇ ਇੰਦਰਪਾਲ ਸਿੰਘ ਨੇ ਰਾਜ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਲਈ ਚੁੱਕੀ ਸਹੁੰ।
30 ਜਨਵਰੀ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੰਡੀਗੜ੍ਹ ਯੂਨੀਵਰਸਟੀ ਦੇ ਵਾਈਸ ਚਾਂਸਲਰ ਅਤੇ ਮੰਨੇ ਪ੍ਰਮੰਨੇ ਸਿਖਿਆ ਵਿਗਿਆਨੀ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ।
ਫ਼ਰਵਰੀ
1 ਫ਼ਰਵਰੀ - ਵਾਰਾਣਸੀ ਵਿਚ 31 ਸਾਲਾਂ ਤੋਂ ਬੰਦ ਗਿਆਨਵਾਪੀ ਮਸਜਿਦ ਦੇ ਤਹਿਖ਼ਾਨੇ ਵਿਚ ਕਰੀਬ ਵਿਚ, ਪੁਜਾਰੀ ਦੁਆਰਾ ਸ਼ੁਰੂ ਹੋਈ ਪੂਜਾ।
2 ਫ਼ਰਵਰੀ - ਝਾਰਖੰਡ ਮੁਕਤੀ ਮੋਰਚਾ ਵਿਧਾਇਕ ਦਲ ਦੇ ਆਗੂ ਚੰਪਈ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ।
5 ਫ਼ਰਵਰੀ - ਪਾਕਿ ’ਚ ਚੋਣਾਂ ਤੋਂ ਪਹਿਲਾਂ ਥਾਣੇ ’ਤੇ ਹਮਲਾ, 10 ਪੁਲਿਸ ਮੁਲਾਜ਼ਮਾਂ ਦੀ ਮੌਤ, 6 ਜ਼ਖ਼ਮੀ।
6 ਫ਼ਰਵਰੀ - ਮੱਧ ਪ੍ਰਦੇਸ਼ ’ਚ ਪਟਾਕਿਆਂ ਦੀ ਫ਼ੈਕਟਰੀ ’ਚ ਅੱਗ ਲੱਗਣ ਨਾਲ 11 ਮੌਤਾਂ 200 ਜ਼ਖ਼ਮੀ।
8 ਫ਼ਰਵਰੀ - ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਕੇਂਦਰੀ ਸਿੱਖ ਅਜਾਇਬ ਘਰ ’ਚ ਅੱਠ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸ਼ੁਸ਼ੋਭਤ।
9 ਫ਼ਰਵਰੀ - ਪਾਕਿ ਚੋਣਾਂ ਵਿਚ ਇਮਰਾਨ ਖ਼ਾਨ ਦੀ ਪਾਰਟੀ ਦੀ ਚੜ੍ਹਤ ਕਾਇਮ।
11 ਫ਼ਰਵਰੀ - ਸਤਿਗੁਰੂ ਰਾਮ ਸਿੰਘ ਜੀ ਦੇ 200ਵੇਂ ਜਨਮ ਦਿਹਾੜੇ ਮੌਕੇ 200 ਰੁਪਏ ਦਾ ਯਾਦਗਾਰੀ ਸਿੱਕਾ ਤੇ 10 ਰੁਪਏ ਦਾ ਕਰੰਸੀ ਸਿੱਕਾ ਜਾਰੀ।
13 ਫ਼ਰਵਰੀ – ਦਿੱਲੀ ਵਲ ਵਧ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ’ਤੇ ਰੋਕਿਆ।
13 ਫ਼ਰਵਰੀ – ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਟੁੱਟਿਆ ਗੱਠਜੋੜ।
13 ਫ਼ਰਵਰੀ – ਸੀਨੀਅਰ ਪੱਤਰਕਾਰ ਰਮਨ ਕੁਮਾਰ ਪੰਜਾਬ ਰੈਸਲਿੰਗ ਐਸ਼ੋਸੀਏਸ਼ਨ ਦੇ ਪ੍ਰਧਾਨ ਬਣੇ।
16 ਫ਼ਰਵਰੀ - ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ’ਤੇ ਦਿੱਤੇ ‘ਭਾਰਤ ਬੰਦ’ ਦਾ ਪੰਜਾਬ ’ਚ ਵਿਆਪਕ ਅਸਰ।
16 ਫ਼ਰਵਰੀ - ‘ਉਡਾਣ’ ਸੀਰੀਅਲ ਦੀ ਅਦਾਕਾਰਾ ਕਵਿਤਾ ਚੌਧਰੀ ਦਾ ਦਿਹਾਂਤ।
17 ਫ਼ਰਵਰੀ - ਭਾਰਤੀ ਪੁਲਾੜ ਖੋਜ ਸੰਗਠਨ ਨੇ ਇਨਸੈਟ-3 ਡੀ.ਐਸ. ਉਪਗ੍ਰਹਿ ਕੀਤਾ ਲਾਂਚ।
18 ਫ਼ਰਵਰੀ – ਡਾ: ਇੰਦਰਬੀਰ ਸਿੰਘ ਨਿੱਝਰ ਮੁੜ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ।
18 ਫ਼ਰਵਰੀ – ਭਾਰਤੀ ਮਹਿਲਾਵਾਂ ਨੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ।
18 ਫ਼ਰਵਰੀ – ਭਾਰਤ ਦੀ ਟੈਸਟ ਇਤਿਹਾਸ ਵਿਚ ਸੱਭ ਤੋਂ ਵੱਡੀ ਜਿੱਤ। ਇੰਗਲੈਡ ਨੂੰ 434 ਦੌੜਾਂ ਨਾਲ ਹਰਾਇਆ।
21 ਫ਼ਰਵਰੀ – ਪਾਕਿਸਤਾਨ ਦੇ ਸ਼ਾਹਬਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਅਤੇ ਆਸ਼ਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਬਣੇ।
21 ਫ਼ਰਵਰੀ – ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫਲੀ.ਐਸ. ਨਰੀਮਨ ਦਾ ਦੇਹਾਂਤ।
23 ਫ਼ਰਵਰੀ – ਪਾਕਿਸਤਾਨ ਦੀ ਮਰੀਅਮ ਨਵਾਜ਼ ਸਮੇਤ ਲਹਿੰਦੇ ਪੰਜਾਬ ਦੇ 313 ਸੂਬਾਈ ਐਂਸਬਲੀ ਮੈਂਬਰਾਂ ਨੇ ਚੁੱਕੀ ਸਹੁੰ।
23 ਫ਼ਰਵਰੀ - ਬੰਗਲੂਰ ਦੇ ਐਮ. ਚਿੰਨਾਸਵਾਮੀ ਸਟੇਡੀਅਮ ’ਚ ਮਹਿਲਾ ਪ੍ਰੀਮੀਅਰ ਲੀਗ ਦਾ ਰੰਗਾਰੰਗ ਆਗਾਜ਼।
26 ਫ਼ਰਵਰੀ - ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ 72 ਸਾਲ ਦੀ ਉਮਰ ’ਚ ਦੇਹਾਂਤ।
26 ਫ਼ਰਵਰੀ - ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਅਪਣੀ ਧਰਤੀ ’ਤੇ ਲਗਾਤਾਰ 17ਵੀਂ ਟੈਸਟ ਲੜੀ ਜਿੱਤੀ।
27 ਫ਼ਰਵਰੀ - ਲੋਕ ਸਭਾ ਦੇ ਸਭ ਤੋਂ ਬਜ਼ੁਰਗ ਸੰਸਦ ਮੈਂਬਰ ਸ਼ਫੀਕਰ ਰਹਿਮਾਨ ਦਾ ਦੇਹਾਂਤ।
28 ਫ਼ਰਵਰੀ - ਸਈਅਦ ਮੁਰਾਦ ਅਲੀ ਸ਼ਾਹ ਤੀਜੀ ਵਾਰ ਬਣੇ ਪਾਕਿ ਦੇ ਸੂਬਾ ਸਿੰਧ ਦੇ ਮੁੱਖ ਮੰਤਰੀ।
ਮਾਰਚ
3 ਮਾਰਚ - ਪਾਕਿ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਦੂਜੀ ਵਾਰ ਬਣੇ ਪਾਕਿ ਦੇ ਪ੍ਰਧਾਨ ਮੰਤਰੀ।
4 ਮਾਰਚ - ਚੰਡੀਗੜ੍ਹ ’ਚ ਭਾਜਪਾ ਨੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਅਤੇ ਡਿਪਟੀ ਮੇਅਰ ਰਾਜਿੰਦਰ ਸ਼ਰਮਾ ਅਹੁਦੇ ’ਤੇ ਕਾਬਜ਼।
5 ਮਾਰਚ - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਰਲੇਵਾਂ ਹੋਇਆ।
9 ਮਾਰਚ - ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨਰ ਅਰੁਣ ਗੋਇਲ ਵਲੋਂ ਅਸਤੀਫਾ।
10 ਮਾਰਚ - ਪ੍ਰਧਾਨ ਮੰਤਰੀ ਮੋਦੀ ਵਲੋਂ ਆਦਮਪੁਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ।
11 ਮਾਰਚ - ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਨੇ (ਸੀ.ਏ.ਏ.) ਨਾਗਰਿਕਤਾ ਸੋਧ ਕਾਨੂੰਨ 2019 ਨੂੰ ਦੇਸ਼ ਭਰ ’ਚ ਲਾਗੂ।
12 ਮਾਰਚ - ਹਰਿਆਣਾ ’ਚ ਹੋਇਆ ਵੱਡਾ ਉਲਟਫੇਰ, ਖੱਟਰ ਦਾ ਅਸਤੀਫ਼ਾ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਅਤੇ ਭਾਜਪਾ ਦਾ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਬਣੇ ਨਵੇਂ ਮੁੱਖ ਮੰਤਰੀ।
13 ਮਾਰਚ - ਆਈ.ਸੀ.ਸੀ.ਟੈਸਟ ਰੈਕਿੰਗ ਵਿਚ ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਨੰਬਰ ਇਕ ਗੇਂਦਬਾਜ਼ ਬਣੇ ਰਵੀਚੰਦਰਨ ਅਸ਼ਵਿਨ।
14 ਮਾਰਚ - ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਕੁਮਾਰ ਭਾਰਤ ਦੇ ਨਵੇਂ ਚੋਣ ਕਮਿਸ਼ਨਰ ਬਣੇ।
14 ਮਾਰਚ - ‘ਇਕ ਦੇਸ਼ – ਇੇਕ ਚੋਣ’ ’ਤੇ ਕੋਵਿੰਦ ਕਮੇਟੀ ਨੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਸੌਂਪੀ ਰਿਪੋਰਟ।
15 ਮਾਰਚ - ਭਾਰਤੀ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਰਾਮਦਾਸ ਦਾ ਦੇਹਾਂਤ।
16 ਮਾਰਚ - ਸੇਵਾ ਮੁਕਤ ਨੌਕਰਸ਼ਾਹ ਨਵਨੀਤ ਕੁਮਾਰ ਸਹਿਗਲ ਪ੍ਰਸਾਰ ਭਾਰਤੀ ਦੇ ਨਵੇਂ ਚੇਅਰਮੈਨ ਨਿਯੁਕਤ।
17 ਮਾਰਚ - ਪ੍ਰਸਿੱਧ ਮਰਹੂਮ ਪੰਜਾਬੀ ਗਾਇਕ ਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲ ਦੇ ਘਰ (ਭਰਾ) ਛੋਟੇ ਸਿੱਧੂ ਦਾ ਜਨਮ।
19 ਮਾਰਚ - ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ 10 ਸਾਥੀਆਂ ’ਤੇ ਐਨ.ਐਸ.ਏ. ਇਕ ਸਾਲ ਲਈ ਵਧਾਇਆ।
21 ਮਾਰਚ - ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗਿ੍ਰਫ਼ਤਾਰ।
21 ਮਾਰਚ - ਲੀਗ ਆਈ.ਪੀ.ਐਲ. ਕਿ੍ਰਕਟ ਦੇ 17ਵੇਂ ਸੀਜ਼ਨ ਦਾ ਰੰਗਾਰੰਗ ਆਗਾਜ਼ ਨਾਲ ਆਰੰਭ।
26 ਮਾਰਚ - ਭਾਰਤੀ ਮੂਲ ਦੇ ਉੱਘੇ ਗਣਿਤ ਵਿਗਿਆਨੀ ਅਤੇ ਜਨਰਲ ਮੋਟਰਜ਼ ਦੇ ਸੰਸਥਾਪਕ ਨਿਰਦੇਸ਼ਕ ਦਾ ਦੇਹਾਂਤ।
26 ਮਾਰਚ - ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਪਹਿਲੀ ਵਾਰ ਏਸੀਆ ਦੀ ਅਰਬਪਤੀਆ ਦੀ ਰਾਜਧਾਨੀ ਬਣੀ।
28 ਮਾਰਚ - ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ’ਚ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਡੇਰਾ ਕਾਰ ਸੇਵਾ ਮੁੱਖੀ ਬਾਬਾ ਤਰਸੇਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ।
31 ਮਾਰਚ - ਆਦਮਪੁਰ ਹਵਾਈ ਅੱਡੇ ’ਚ ਸਿੱਖ ਸੰਗਤ ਦੀ ਜ਼ੋਰਦਾਰ ਮੰਗ ’ਤੇ ਭਾਰਤ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਉਡਾਣ ਕੀਤੀ ਸ਼ੁਰੂ।
ਅਪ੍ਰੈਲ
2 ਅਪ੍ਰੈਲ - ਸਿੱਖ ਹੈਰੀਟੇਜ ਸੁਸਾਇਟੀ ਬਿ੍ਰਟਿਸ਼ ਕੋਲੰਬੀਆ ਦੁਆਰਾ ਉੱਘੇ ਪੰਜਾਬੀ ਵਕੀਲ ਜਸਪ੍ਰੀਤ ਸਿੰਘ ਮਲਿਕ, ਡਾ: ਸ਼ਰਨਜੀਤ ਕੌਰ ਜੌਹਲ ਨੂੰ ਮਿਲਿਆ ਚੇਂਜ ਮੇਕਰਜ਼ ਐਵਾਰਡ।
3 ਅਪ੍ਰੈਲ - ਤਾਇਵਾਨ ’ਚ 25 ਸਾਲਾਂ ’ਚ ਸੱਭ ਤੋਂ ਜ਼ਬਰਦਸਤ ਭੂਚਾਲ ਆਉਣ ਨਾਲ 9 ਮੌਤਾਂ।
4 ਅਪ੍ਰੈਲ - ਭਾਰਤ ਨੇ ਉੜੀਸਾ ਤੱਟ ਤੋਂ ਏ.ਪੀ.ਜੀ. ਅਬਦੁਲ ਕਲਾਮ ਟਾਪੂ ਤੋਂ ਨੀਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ।
5 ਅਪ੍ਰੈਲ - ਪੰਜ ਗਰਾਈ ਕਲਾਂ ਨੇੜੇ ਫ਼ਰੀਦਕੋਟ ਮੋਗਾ ਜ਼ਿਲ੍ਹੇ ਦੀ ਹੱਦ ’ਤੇ ਹੋਏ ਸੜਕ ਹਾਦਸੇ ਵਿਚ 5 ਮੌਤਾਂ, 8 ਜ਼ਖ਼ਮੀ।
8 ਅਪ੍ਰੈਲ - ਸਾਬਕਾ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਨੇ ਭਾਜਪਾ ਨੂੰ ਕੀਤਾ ਅਲਵਿਦਾ।
9 ਅਪ੍ਰੈਲ - ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਿਰਤਾਂਤ ਨੂੰ ਕਾਵਿ ਰੂਪ ਵਿਚ ਕਲਮਬੰਦ ਕਰਨ ਤੇ ਸਿਰਜਣ ਵਾਲੇ ਅੱਲਾ ਯਾਰ ਖਾਂ ਜੋਗੀ, ਕਾਰ ਸੇਵਾ ਸੰਪ੍ਰਦਾਇ ਗੁਰੂ ਕਾ ਬਾਗ਼ ਦੇ ਮੁੱਖੀ ਬਾਬਾ ਹਜ਼ਾਰਾ ਸਿੰਘ ਅਤੇ ਗੁਰਮਤਿ ਸੰਗੀਤ ਮਾਰਤੰਡ ਪਦਮ ਸ੍ਰੀ ਪੋ੍ਰ: ਕਰਤਾਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੀਆਂ ਤਸਵੀਰਾਂ ਸੁਸ਼ੋਭਤ ਕੀਤੀਆਂ।
12 ਅਪ੍ਰੈਲ - ਸੀਨੀਅਰ ਪੰਜਾਬਣ ਵਕੀਲ ਜੀਵਨ ਧਾਲੀਵਾਲ ਲਾਅ ਸੁਸਾਇਟੀ ਆਫ਼ ਬਿ੍ਰਟਿਸ਼ ਕੋਲੰਬੀਆ ਦੀ ਪ੍ਰਧਾਨ ਬਣੀ।
14 ਅਪ੍ਰੈਲ - ਈਰਾਨ ਵਲੋਂ ਇਜ਼ਰਾਈਲ ’ਤੇ ਦਾਗੀਆਂ 300 ਮਿਜ਼ਾਈਲਾਂ ਤੇ ਡਰੋਨਾ ’ਚ 99 ਫ਼ੀਸਦੀ ਨੂੰ ਕੀਤਾ ਨਸ਼ਟ।
16 ਅਪ੍ਰੈਲ - ਛੱਤੀਸਗੜ੍ਹ ਦੇ ਕਾਕੇਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ 29 ਨਕਸਲੀ ਹਲਾਕ, 3 ਜਵਾਨ ਜ਼ਖ਼ਮੀ।
21 ਅਪ੍ਰੈਲ - ਦੱਖਣੀ ਗਾਜਾ ਸ਼ਹਿਰ ਰਫਾਹ ’ਤੇ ਇਜ਼ਰਾਈਲ ਹਮਲੇ ਵਿਚ 18 ਬੱਚਿਆਂ ਸਮੇਤ 22 ਮੌਤਾਂ।
21 ਅਪ੍ਰੈਲ - ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਵੀ ਡਾ: ਮੋਹਨਜੀਤ ਦਾ ਦੇਹਾਂਤ।
21 ਅਪ੍ਰੈਲ - ਪਹਿਲੇ ਸਿੱਖ ਕਿ੍ਰਕਟਰ ਅਤੇ ਤੇਜ਼ ਗੇਂਦਬਾਜ਼ ਮਹਿੰਦਰਪਾਲ ਸਿੰਘ ਪਾਕਿਸਤਾਨ ਵ੍ਹੀਲਚੇਅਰ ਕਿ੍ਰਕਟ ਟੀਮ ਦੇ ਮੁੱਖ ਕੋਚ ਨਿਯੁਕਤ।
25 ਅਪ੍ਰੈਲ - ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ।
29 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਧੁੱਗਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ।
29 ਅਪ੍ਰੈਲ - ‘ਸਿੰਘ ਡਿਜ਼ੀਟਲ ਮੀਡੀਆ ਹਾਊਸ’ ਬਰੇਸ਼ੀਆ (ਇਟਲੀ) ਵਲੋਂ ਕਰਵਾਏ ਮਿਸ ਅਤੇ ਮਿਸੇਜ਼ ਪੰਜਾਬਣ ਦਾ ਖਿਤਾਬ ਵਿਚ ਹਰਪ੍ਰੀਤ ਕੌਰ ਬੇੈਲਜ਼ੀਅਮ ਬਣੀ ‘‘ਮਿਸ ਪੰਜਾਬਣ ਯਰੂਪ –2024’’।
30 ਅਪ੍ਰੈਲ - ਭਾਰਤੀ ਜਲ ਸੈਨਾ ਐਡਮਿਰਲ ਦਿਨੇਸ਼ ਤਿ੍ਰਪਾਠੀ ਨੇ ਮੁਖੀ ਵਜੋਂ ਅਹੁਦਾ ਸੰਭਾਲਿਆ।
ਮਈ
1 ਮਈ - ਦਮਦਮੀ ਟਕਸਾਲ ਦੇ 13ਵੇਂ ਮੁੱਖੀ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਵਾਲਿਆਂ ਦੇ ਭਤੀਜੇ ਜਨਰਲ ਸਕੱਤਰ ਸੰਤ ਸਮਾਜ ਤੇ ਮੁੱਖ ਬੁਲਾਰਾ ਦਮਦਮੀ ਟਕਸਾਲ ਬਾਬਾ ਬਲਵਿੰਦਰ ਸਿੰਘ ਦਾ ਕਤਲ।
1 ਮਈ - ਭਾਰਤ ਵਲੋਂ ਬਣਾਈ ਐਂਟੀ ਪਣ ਡੁੱਬੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ।
2 ਮਈ - ਭਾਰਤ ਦੀ ਡਾ. ਪੂਰਨਿਮਾ ਦੇਵੀ ਬਰਮਨ ਜੰਗਲੀ ਜੀਵ ਵਿਗਿਆਨੀ ਨੂੰ ‘ਯੂ.ਕੇ. ਵਾਈਲਡ ਲਾਈਫ਼ ਚੈਰਿਟੀ’ ਦਾ ਗੋਲਡ ਐਵਾਰਡ।
3 ਮਈ - ਪੰਜਾਬ ਅੇੈਗਰੀਕਲਚਰ ਯੁੂਨੀਵਰਸਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦਾ ਦੇਹਾਂਤ।
7 ਮਈ - ਵਲਾਦੀਮੀਰ ਪੁਤਿਨ ਨੇ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
10 ਮਈ - ਵਾਰਿਸ ਪੰਜਾਬ ਦੇ ਮੁੱਖੀ ਅਤੇ ਐੱਨ.ਐੱਸ.ਏ .ਦੀ ਸਖ਼ਤ ਧਾਰਾ ਅਧੀਨ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਕੀਤੇ ਦਾਖ਼ਲ।
10 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਨ ਲਈ 1 ਜੂਨ ਤਕ ਯਾਨੀ 21 ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ।
11 ਮਈ - ‘ਮੈਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ...’ ਕਹਿਣ ਵਾਲੇ ਪਦਮ ਸ੍ਰੀ ਡਾ. ਸੁਰਜੀਤ ਸਿੰਘ ਪਾਤਰ ਦਾ ਦਿਹਾਂਤ।
11 ਮਈ - ਅਫ਼ਗ਼ਾਨਿਸਤਾਨ ਵਿਚ ਆਏ ਹੜ੍ਹਾਂ ਕਾਰਨ 300 ਤੋਂ ਵੱਧ ਮੌਤਾਂ।
16 ਮਈ - ਡਾ: ਤਜਿੰਦਰ ਸਿੰਘ ਬਿੱਟੂ ਹਰਿਆਣਾ ਵਿਚ ਭਾਜਪਾ ਦੇ ਕੋ-ਕਨਵੀਨਰ ਨਿਯੁਕਤ।
17 ਮਈ - ਪੰਜਾਬੀ ਮੂਲ ਦੀ ਸਰਬਜੀਤ ਕੌਰ ਕੰਗ ਇੰਗਲੈਡ ਦੇ ਸ਼ਹਿਰ ਸਰੀ ਹੀਥ ਦੀ ਪਹਿਲੀ ਏਸ਼ੀਅਨ ਮਹਿਲਾ ਮੇਅਰ ਬਣੀ।
20 ਮਈ - ਈਰਾਨ ਦੇ ਰਾਸ਼ਟਰਪਤੀ ਇਬਾਰਹੀਮ ਗਾਇਸੀ ਦਾ ਹੈਲੀਕਾਪਟਰ ਹਾਦਸਾ ਗ੍ਰਸਤ ਹੋਣ ਕਾਰਨ ਦਿਹਾਂਤ।
22 ਮਈ - ਭਾਈ ਜਗਤਾਰ ਸਿੰਘ ਤਾਰਾ 12 ਸਾਲ ਪੁਰਾਣੇ ਕੇਸ ਵਿੱਚੋਂ ਬਰੀ ।
22 ਮਈ - ਨਿਊਜ਼ੀਲੈਡ ਵਾਸੀ ਭਾਰਤੀ ਮੂਲ ਦੇ 53 ਸਾਲਾਂ ਗੁਰਸਿੱਖ ਮਲਕੀਤ ਸਿੰਘ ਨੇ ਮਾਊਂਟ ਐਵਰੈਸਟ ’ਤੇ ਝੁਲਾਇਆ ਕੇਸਰੀ ਨਿਸ਼ਾਨ ਸਾਹਿਬ।
23 ਮਈ - ਗੋਆ ਦਾ ਤਿਨਕੇਸ਼ ਕੌਸ਼ਿਕ ਮਾਊਂਟ ਐਵਰਸੈਟ ਦੇ ਬੇਸ ਕੈਂਪ ਤਕ ਪੁੱਜਣ ਵਾਲਾ ਦੁਨੀਆਂ ਦਾ ਪਹਿਲਾ ਤੀਹਰਾ ਅੰਗਹੀਣ ਬਣਿਆ।
25 ਮਈ - ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।
26 ਮਈ - ਆਈ.ਪੀ.ਐਲ : ਕੋਲਕਾਤਾ ਦੀ ਟੀਮ ਨੇ ਹੈਦਰਾਬਾਦ ਦੀ ਟੀਮ ਨੂੰ ਹਰਾ ਕੇ ਜਿੱਤੀ ਟਰਾਫ਼ੀ।
27 ਮਈ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵਲੋਂ ਅਕਾਲੀ ਦਲ ਤੋਂ ਅਸਤੀਫ਼ਾ।
30 ਮਈ - ਜੰਮੂ ਕਸ਼ਮੀਰ ਦੇ ਜੰਮੂ ਖੇਤਰ ਵਿਚ ਸ਼ਰਧਾਲੂਆਂ ਦੀ ਬੱਸ ਖੱਡ ਵਿਚ ਡਿੱਗਣ ਕਾਰਨ 22 ਮੌਤਾਂ ਤੇ 57 ਜ਼ਖ਼ਮੀ।
ਜੂਨ
1 ਜੂਨ - ਟੀ-20 ਵਿਸ਼ਵ ਕੱਪ ਕਿ੍ਰਕਟ ਦਾ ਸ਼ਾਨਦਾਰ ਆਗਾਜ਼।
4 ਜੂਨ - ਲੋਕ ਸਭਾ ਚੋਣਾਂ ਵਿਚ ਐਨ.ਡੀ.ਏ. ਨੇ 292 ਸੀਟਾਂ ਲੈ ਕੇ ਬਹੁਮਤ ਪ੍ਰਾਪਤ ਕੀਤਾ, ਪੰਜਾਬ ਵਿਚ ਕਾਂਗਰਸ ਨੂੰ 7, ਸ਼੍ਰੋਮਣੀ ਅਕਾਲੀ ਦਲ 1 ਆਪ 3 ਅਤੇ 2 ਸੀਟਾਂ ਆਜ਼ਾਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਰਹੇ ਜੇਤੂ।
5 ਜੂਨ - ਐੱਨ.ਡੀ.ਏ. ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਨੇਤਾ ਚੁਣਿਆ।
6 ਜੂਨ - ਦਿੱਲੀ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਮਾਰਿਆ ਥੱਪੜ।
9 ਜੂਨ - ਰਾਸ਼ਟਰਪਤੀ ਭਵਨ ਵਿਚ ਨਰਿੰਦਰ ਮੋਦੀ ਨੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ।
9 ਜੂਨ - ਭਾਰਤ ਦੀ ਪੂਜਾ ਤੋਮਰ ਨੇ ਯੂ.ਐਫ.ਸੀ. ਵਿਚ ਦੇਸ਼ ਦੀ ਪਹਿਲੀ ਮਿਕਸਡ ਮਾਰਸ਼ਲ ਆਰਟ ਫਾਈਟਰ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।
12 ਜੂਨ - ਕੁਵੈਤ ਵਿਚ ਇਮਾਰਤ ਨੂੰ ਅੱਗ ਲੱਗਣ ਕਾਰਨ 40 ਭਾਰਤੀਆਂ ਸਮੇਤ 49 ਮੌਤਾਂ।
12 ਜੂਨ - ਤੇਲਗੂ ਦੇਸ਼ਮ ਪਾਰਟੀ ਦੇ ਮੁੱਖੀ ਐੱਨ.ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
13 ਜੂਨ - ਮੈਡੀਕਲ ਕਾਲਜਾਂ ਵਿਚ ਦਾਖ਼ਲੇ ਲਈ, ਲਈ ਜਾਣ ਵਾਲੀ ਨੀਟ ਯੂ.ਜੀ. ਦੇ 1563 ਵਿਦਿਆਰਥੀਆਂ ਨੂੰ ਦਿੱਤੇ ਗ੍ਰੇਸ ਅੰਕ ਵਾਪਸ ਲਏ। ਪੇਪਰ ਲੀਕ ਦਾ ਕੋਈ ਸੂਬਤ ਨਹੀਂ - ਸਿਖਿਆ ਮੰਤਰੀ।
15 ਜੂਨ - ਉੱਘੇ ਖੇਡ ਪੱਤਰਕਾਰ ਚਾਰ ਦਹਾਕਿਆਂ ਤੋਂ ਵੱਧ ਲੰਮੇ ਕੈਰੀਅਰ ਵਿਚ ਕਵਰ ਕਰਨ ਵਾਲੇ ਹਰਪਾਲ ਸਿੰਘ ਬੇਦੀ ਦਾ ਦੇਹਾਂਤ।
17 ਜੂਨ - ਪੱਛਮੀ ਬੰਗਾਲ ਵਿਚ ਦਾਰਜੀਲਿੰਗ ਜ਼ਿਲ੍ਹੇ ਵਿਚ ਰੇਲ ਹਾਦਸਾ 9 ਮੌਤਾਂ 41 ਜ਼ਖ਼ਮੀ।
19 ਜੂਨ - ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਰਿਕਾਰਡ ਵੋਟਾਂ ਨਾਲ ਲੋਕ ਸਭਾ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਐੱਨ.ਐੱਸ.ਏ. ਅਧੀਨ ਦੁਬਾਰਾ ਇਕ ਸਾਲ ਲਈ ਕੀਤਾ ਨਜ਼ਰਬੰਦ।
20 ਜੂਨ - ਸਾਊਦੀ ਅਰਬ ’ਚ ਇਸ ਸਾਲ ਮੱਕਾ ਹੱਜ ਯਾਤਰਾ ਦੌਰਾਨ ਗਰਮੀ ਦੇ ਕਹਿਰ ਨਾਲ 90 ਭਾਰਤੀਆਂ ਸਮੇਤ 1000 ਤੋਂ ਵੱਧ ਮੌਤਾਂ।
22 ਜੂਨ - ਪੰਜਾਬੀ ਫ਼ਿਲਮਾਂ ’ਚ ਵੱਖ-ਵੱਖ ਕਿਰਦਾਰਾਂ ਰਾਹੀਂ ਚੰਗੀ ਪਹਿਚਾਣ ਬਣਾਉਣ ਵਾਲੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀਂ ਰਹੇ।
23 ਜੂਨ - ਵਿਸ਼ਵ ਕੱਪ ਟੀ-20 ਵਿਚ ਅਫ਼ਗਾਨਿਸਤਾਨ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਹਰਾਇਆ।
24 ਜੂਨ - ਲੋਕ ਸਭਾ ਵਿਚ ਰਾਸ਼ਟਰਪਤੀ ਨੇ ਭਾਜਪਾ ਦੇ ਭਰਤਰੂਹਰੀ ਮਹਿਤਾਬ ਨੂੰ ਪ੍ਰੋਟੈਮ ਸਪੀਕਰ ਵਜੋਂ ਚੁਕਾਈ ਸਹੁੰ।
24 ਜੂਨ - ਉੱਘੇ ਕਵੀ ਜਸਵੰਤ ਸਿੰਘ ਜਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਵਜੋਂ ਨਿਯੁਕਤ।
25 ਜੂਨ - ਹੁਸ਼ਿਆਰਪੁਰ ਦੇ ਚਾਰ ਵਾਰ ਲੋਕ ਸਭਾ ਮੈਂਬਰ ਕਮਲ ਚੌਧਰੀ ਦਾ ਦੇਹਾਂਤ।
26 ਜੂਨ - ਪ੍ਰੋ. ਪਿ੍ਰਤਪਾਲ ਸਿੰਘ ਸ੍ਰੀ ਗੁਰੁੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਫ਼ਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਨਿਯੁਕਤ।
29 ਜੂਨ - ਟੀ-20 ਕਿ੍ਰਕਟ ਵਿਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਕਿ੍ਰਕਟ ਜਿੱਤਿਆ।
30 ਜੂਨ - ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਟੀ-20 ਤੋਂ ਲਿਆ ਸੰਨਿਆਸ।
ਜੁਲਾਈ
1 ਜੁਲਾਈ - ਅਕਾਲੀ ਸਰਕਾਰ ਵੇਲੇ ਦੀਆਂ ਭੁੱਲਾਂ ਗ਼ਲਤੀਆਂ ਦੀ ਖਿਮਾ ਯਾਚਨਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਬਾਗ਼ੀ ਅਕਾਲੀ ਧੜਾ।
2 ਜੁਲਾਈ - ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਇਕ ਧਾਰਮਕ ਸਮਾਗਮ ਦੌਰਾਨ ਭਗਦੜ ਵਿਚ 122 ਮੌਤਾਂ ਤੇ ਕਈ ਜ਼ਖ਼ਮੀ।
4 ਜੁਲਾਈ - ਜਸਟਿਸ ਸੀਲ ਨਾਗੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ ਨਿਯੁਕਤ।
5 ਜੁਲਾਈ - ਬਰਤਾਨੀਆਂ ਵਿਚ ਲੇਬਰ ਪਾਰਟੀ ਦੀ ਹੂੰਝਾਫੇਰ ਜਿੱਤ, ਕੀਰ ਸਟਾਰਮਰ ਬਣੇ ਪ੍ਰਧਾਨ ਮੰਤਰੀ।
5 ਜੁਲਾਈ - ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ।
5 ਜੁਲਾਈ - ਜੱਥੇਬੰਦੀ ਦਲ ਖ਼ਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਦਾ ਦੇਹਾਂਤ ਤੇ ਸ੍ਰੀ ਨਨਕਾਣਾ ਸਾਹਿਬ ਵਿਚ ਅੰਤਿਮ ਸੰਸਕਾਰ।
9 ਜੁਲਾਈ - ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਟੀਮ ਦੇ ਮੁੱਖ ਕੋਚ ਬਣੇ।
13 ਜੁਲਾਈ - ਜ਼ਿਮਨੀ ਚੋਣਾਂ ਵਿਚ ਇੰਡੀਆ ਗੱਠਜੋੜ ਦੀਆਂ 13 ’ਚੋਂ 10 ਸੀਟਾਂ ’ਤੇ ਜਿੱਤ।
14 ਜੁਲਾਈ - ਕੇ.ਪੀ. ਸ਼ਰਮਾ ਓਲੀ ਬਣੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ।
15 ਜੁਲਾਈ - ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਸਾਹਿਬ ਵਿਖੇ ਕੀਤਾ ਤਲਬ।
15 ਜੁਲਾਈ - ਅਕਾਲੀ ਦਲ ਦੇ ਬਾਗ਼ੀ ਧੜੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੁਧਾਰ ਲਹਿਰ ਦਾ ਕਨਵੀਨਰ ਚੁਣਿਆ।
15 ਜੁਲਾਈ - ਅਰਜ਼ਨਟੀਨਾ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਫ਼ੁੱਟਬਾਲ ਦਾ 16ਵੀਂ ਵਾਰ ਕੋਪਾ ਅਮਰੀਕਾ ਕੱਪ ਜਿੱਤਿਆ।
15 ਜੁਲਾਈ - ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਯੂਰੋ ਕੱਪ ਚੌਥੀ ਵਾਰ ਜਿੱਤਿਆ।
17 ਜੁਲਾਈ - ਕੈਪ: ਕਰਨੈਲ ਸਿੰਘ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਸਕੱਤਰ ਨਿਯੁਕਤ।
19 ਜੁਲਾਈ - ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਕੌਮੀ ਚੇਅਰਮੈਨ ਵਿਜੈ ਸਾਂਪਲਾ ਬਣੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਅੰਤਰ ਰਾਸ਼ਟਰੀ ਕਾਰਜਕਾਰੀ ਪ੍ਰਧਾਨ।
20 ਜੁਲਾਈ – ਸਪੈਨਿਸ ਖਿਡਾਰੀ ਮੈਨੋਲੋ ਮਾਰਕੇਜ਼ ਭਾਰਤੀ ਪੁਰਸ਼ ਫ਼ੁੱਟਬਾਲ ਟੀਮ ਦੇ ਮੁੱਖ ਕੋਚ ਨਿਯੁਕਤ।
22 ਜੁਲਾਈ - ਵਿਸ਼ਵ ਭਰ ਵਿਚ ਵਾਤਾਵਰਣ ਲਈ ਕੰਮ ਕਰਨ ਵਾਲੇ ਬਿ੍ਰਟਿਸ਼ ਕੋਲੰਬੀਆ ਦੇ ਹੋਣਹਾਰ ਪੰਜਾਬੀ ਸਿੱਖ ਵਿਦਿਆਰਥੀਆਂ ਅਭੈਜੀਤ ਸਿੰਘ ਸੱਚਲ ਨੂੰ ਮਿਲਿਆ ਯੰਗ ਲੀਡਰਜ਼ ਐਵਾਰਡ।
23 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੋਰ ਕਮੇਟੀ ਭੰਗ।
23 ਜੁਲਾਈ - ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਤੇ ਤਜ਼ਰਬੇਕਾਰ ਖੇਡ ਪ੍ਰਬੰਧਕ ਰਾਜਾ ਰਣਧੀਰ ਸਿੰਘ ਬਣੇ ਉਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪਹਿਲੇ ਭਾਰਤੀ ਪ੍ਰਧਾਨ।
24 ਜੁਲਾਈ - ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਜਥੇਦਾਰ ਨੂੰ ਸਪੱਸ਼ਟੀਕਰਨ ਸੌਂਪਿਆ।
24 ਜੁਲਾਈ - ਕਾਠਮੰਡੂ ਦੇ ਤਿ੍ਰਭਵਨ ਹਵਾਈ ਅੱਡੇ ’ਤੇ ਉਡਾਣ ਭਰਨ ਸਮੇਂ ਜਹਾਜ਼ ਹਾਦਸਾਗ੍ਰਸਤ 18 ਮੌਤਾਂ।
28 ਜੁਲਾਈ - ਪੈਰਿਸ ਉਲੰਪਿਕ ਵਿਚ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਰਚਿਆ ਇਤਿਹਾਸ, 12 ਸਾਲਾਂ ਬਾਅਦ ਜਿੱਤਿਆ ਕਾਂਸੇ ਦਾ ਤਮਗ਼ਾ।
29 ਜੁਲਾਈ - ਪੰਜ ਸਿੰਘ ਸਾਹਿਬਾਨ ਦੁਆਰਾ ਹੁਣ ਕੇਵਲ ‘ਬਸੰਤੀ’ ਅਤੇ ‘ਨੀਲੇ’ ਰੰਗ ਦੇ ਹੋਣਗੇ ਨਿਸ਼ਾਨ ਸਾਹਿਬ ਜਾਰੀ ਕੀਤਾ ਆਦੇਸ਼।
30 ਜੁਲਾਈ - ਉਲੰਪਿਕ ਖੇਡਾਂ ਮਨੂ ਭਾਕਰ ਨੇ ਰਚਿਆ ਇਤਿਹਾਸ, 124 ਸਾਲਾਂ ਬਾਅਦ ਇਕ ਉਲੰਪਿਕ ਵਿਚ ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।
31ਜੁਲਾਈ - ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਵਜੋਂ ਸਹੁੰ ਚੁੱਕੀ।
ਅਗੱਸਤ
1 ਅਗੱਸਤ - ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ’ਚੋਂ ਬਰਤਰਫ਼।
2 ਅਗੱਸਤ - ਭਾਰਤੀ ਪੁਰਸ਼ ਹਾਕੀ ਟੀਮ ਨੇ 52 ਸਾਲ ਬਾਅਦ ਉਲੰਪਿਕ ਵਿਚ ਆਸਟਰੇਲੀਆ ਨੂੰ ਹਰਾਇਆ।
4 ਅਗੱਸਤ - ਬੰਗਲਾਦੇਸ਼ ਵਿਚ ਦੁਬਾਰਾ ਭੜਕੀ ਹਿੰਸਾ ਕਾਰਨ 91 ਮੌਤਾਂ ਤੇ ਸੈਂਕੜੇ ਜ਼ਖ਼ਮੀ।
4 ਅਗੱਸਤ - ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਦਾ ਦੇਹਾਂਤ।
5 ਅਗੱਸਤ - ਬੰਗਲਾਦੇਸ਼ ਵਿਚ ਤਖ਼ਤਾ ਪਲਟ, ਸ਼ੇਖ ਹਸੀਨਾ ਨੇ ਦੇਸ਼ ਛੱਡਿਆ, ਫ਼ੌਜ ਨੇ ਸੰਭਾਲੀ ਕਮਾਨ, ਹਿੰਸਕ ਝੜਪਾਂ ਤੇ ਸਾੜ ਫੂਕ ਵਿਚ 300 ਤੋਂ ਵੱਧ ਮੌਤਾਂ।
7 ਅਗੱਸਤ - ਉਲੰਪਿਕ ਖੇਡਾਂ ਵਿਚ ਵਿਨੇਸ਼ ਫੋਗਾਟ ਫਾਈਨਲ ਤੋਂ ਪਹਿਲਾਂ ਆਯੋਗ ਕਰਾਰ। ਕੋਸਿਸ਼ਾਂ ਦੇ ਬਾਵਜੂਦ 50 ਕਿਲੋਗ੍ਰਾਮ ਤੋਂ ਨਹੀਂ ਘਟਿਆ ਭਾਰ।
8 ਅਗੱਸਤ - ਭਾਰਤ ਨੇ ਸਪੇਨ ਨੂੰ ਹਰਾ ਕੇ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਿਆ, ਭਾਰਤੀ ਗੋਲਕੀਪਰ ਸ੍ਰੀਜੇਸ਼ ਨੂੰ ਹਾਕੀ ਤੋਂ ਸੰਨਿਆਸ ਦਾ ਐਲਾਨ ਕਰਨ ਤੇ ਦਿੱਤੀ ਯਾਦਗਾਰੀ ਵਿਦਾਈ।
8 ਅਗੱਸਤ - ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ ਦਾ ਦੇਹਾਂਤ।
8 ਅਗੱਸਤ - ਫ਼ਾਈਨਲ ਤੋਂ ਪਹਿਲਾਂ ਆਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਦਾ ਕੀਤਾ ਐਲਾਨ।
10 ਅਗੱਸਤ - ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਪ੍ਰਸਤ ਤੇ ਸਿੱਖ ਇੰਟਰਨੈਸ਼ਨਲ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦਾ ਦੇਹਾਂਤ।
10 ਅਗੱਸਤ - ਪੈਰਿਸ ਉਲੰਪਿਕ ਖੇਡਾਂ ਵਿਚ ਸਿਰਫ਼ 1 ਚਾਂਦੀ ਤੇ 5 ਕਾਂਸੀ ਦੇ ਤਮਗ਼ੇ ਜਿੱਤ ਕੇ 140 ਕਰੋੜ ਆਬਾਦੀ ਵਾਲੇ ਦੇਸ਼ ਭਾਰਤ ਦਾ ਸਫ਼ਰ ਸਮਾਪਤ।
11 ਅਗੱਸਤ - ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਨਟਵਰ ਸਿੰਘ ਦਾ ਦਿਹਾਂਤ।
12 ਅਗੱਸਤ - ਕੈਨੇਡਾ ਦੀ ਨਾਮਵਰ ਬੈਂਕ ਟੀ.ਡੀ. ਕੈਨੇਡਾ ਨੇ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਮੈਪਲ ਰਿੱਜ਼ ਨਿਵਾਸੀ ਹੋਣਹਾਰ ਪੰਜਾਬੀ ਵਿਦਿਆਰਥੀ ਚੇਤਨਵੀਰ ਸਿੰਘ ਬਰਾੜ ਨੂੰ ‘‘ਕਮਿਊਨਿਟੀ ਲੀਡਰਸ਼ਿਪ ਐਵਾਰਡ’’ ਦਿਤਾ।
13 ਅਗੱਸਤ - ਪੰਜਾਬ ਦੇ ਸਾਬਕਾ ਮੰਤਰੀ ਤੇ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਰਹੇ ਸ: ਸੁਖਦੇਵ ਸਿੰਘ ਢਿੱਲੋਂ ਦਾ ਦਿਹਾਂਤ।
16 ਅਗੱਸਤ - ਦੇਸ਼ ਵਿਚ ‘ਅਗਨੀ’ ਮਿਜ਼ਾਈਲ ਦੇ ਪਿਤਾਮਾ ਮੰਨੇ ਜਾਂਦੇ ਆਰ.ਐੱਨ. ਅਗਰਵਾਲ ਦਾ ਦੇਹਾਂਤ।
16 ਅਗੱਸਤ - ਇਸਰੋ ਨੇ ਐਸ.ਐਸ.ਐਲ.ਵੀ. ਰਾਹੀਂ ਧਰਤੀ ਨਿਰੀਖਣ ਉਪਗ੍ਰਹਿ ਸਫ਼ਲਤਾਪਰੂਵਕ ਕੀਤਾ ਲਾਂਚ।
18 ਅਗੱਸਤ - ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਥਾਪੇ ਗਏ।
21 ਅਗੱਸਤ - ਆਲ ਇੰਡੀਆ ਸਾਈਕਲ ਕਲੱਬ ਅਤੇ ਬਠਿੰਡਾ ਰੋਡਬਾਈਕਰ ਦੀ ਸਾਈਕਲ ਪ੍ਰਤੀਯੋਗਤਾ ਦੌਰਾਨ 31 ਦਿਨਾਂ ਵਿਚ 1200 ਕਿਲੋਮੀਟਰ ਸਾਈਕਲ ਚਲਾਉਣ ਵਾਲਿਆਂ ਵਿਚ ਕੋਟਕਪੂਰਾ ਦੇ ਗੁਰਪ੍ਰੀਤ ਸਿੰਘ ਕਮੋ ਅਤੇ ਜਰਨੈਲ ਸਿੰਘ ਨੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
22 ਅਗੱਸਤ - ਵਿਸ਼ਵ ਪ੍ਰਸਿੱਧ ਆਕਸਫ਼ੋਰਡ ਯੂਨੀਵਰਸਟੀ ਵਲੋਂ ਗੁਰੂ ਨਾਨਕ ਜੂਨੀਅਰ ਰਿਸਰਚ ਫ਼ੈਲੋਸ਼ਿਪ ਦੀ ਸਥਾਪਨਾ ਦਾ ਇਤਿਹਾਸਕ ਐਲਾਨ।
24 ਅਗੱਸਤ - ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵਲੋਂ ਕਿ੍ਰਕਟ ਤੋਂ ਸੰਨਿਆਸ ਦਾ ਐਲਾਨ।
26 ਅਗੱਸਤ – ਪਾਕਿ ਦੇ ਬਲੋਚਿਸਤਾਨ ਵਿਚ ਲਹਿੰਦੇ ਪੰਜਾਬ ਦੇ 23 ਯਾਤਰੀਆਂ ਦੀ ਬੱਸ ਵਿਚ ਉਤਾਰ ਕੇ ਹੱਤਿਆ।
27 ਅਗੱਸਤ - ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕਿਰਨ ਚੌਧਰੀ ਸਮੇਤ ਭਾਜਪਾ ਦੇ ਕਈ ਮੈਂਬਰ ਬਿਨਾਂ ਵਿਰੋਧ ਰਾਜ ਸਭਾ ਮੈਂਬਰ ਬਣੇ।
27 ਅਗੱਸਤ - ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਬਹੁਜਨ ਸਮਾਜ ਪਾਰਟੀ ਦੀ ਮੁੜ ਪ੍ਰਧਾਨ ਬਣੀ।
29 ਅਗੱਸਤ - ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਨਿਯੁਕਤ।
29 ਅਗੱਸਤ - ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦਿਹਾਂਤ।
30 ਅਗੱਸਤ - ਸ਼੍ਰੀ ਅਕਾਲ ਤਖ਼ਤ ਸਾਹਿੀਬ ’ਤੇ ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ।
31 ਅਗੱਸਤ - ਤਨਖ਼ਾਹੀਆ ਕਰਾਰ ਦਿਤੇ ਜਾਣ ’ਤੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਪੁੱਜੇ ਤੇ ਅਪਣਾ ਸਪੱਸ਼ਟੀਕਰਨ ਪੱਤਰ ਸਕੱਤਰੇਤ ਵਿਖੇ ਦਿਤਾ।
ਸਤੰਬਰ
1 ਸਤੰਬਰ - ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ।
1 ਸਤੰਬਰ - ਵਾਇਸ ਆਫ਼ ਪੰਜਾਬ ਛੋਟਾ ਚੈਂਪ–10 ਦੇ ਗ੍ਰੈਂਡ ਫਿਨਾਲੇ ਵਿਚ ਮਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ।
6 ਸਤੰਬਰ - ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜ਼ਰੰਗ ਪੂਨੀਆ ਕਾਂਗਰਸ ’ਚ ਸ਼ਾਮਲ।
6 ਸਤੰਬਰ - ਕਿ੍ਰਕਟਰ ਰਵਿੰਦਰ ਜਡੇਜਾ ਭਾਜਪਾ ਵਿਚ ਸ਼ਾਮਲ।
6 ਸਤੰਬਰ - ਪੈਰਾ ਉਲੰਪਿਕ ਖੇਡਾਂ ਵਿਚ ਭਾਰਤ ਦੇ ਐਥਲੀਟ ਪ੍ਰਵੀਨ ਕੁਮਾਰ ਨੇ ਹਾਈ ਜੰਪ ਵਿਚ ਸੋਨ ਤਮਗ਼ਾ ਜਿੱਤਿਆ। ਸ਼ੌਰਿਆ ਸੈਣੀ ਨੇ 50 ਮੀਟਰ ਰਾਈਫ਼ਲ ਵਿਚ ਸੋਨ ਤਮਗ਼ਾ ਜਿੱਤਿਆ।
8 ਸਤੰਬਰ - ਰਾਜਾ ਰਣਧੀਰ ਸਿੰਘ ਉਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪ੍ਰਧਾਨ ਬਣੇ।
10 ਸਤੰਬਰ - ਡਾ: ਜਤਿੰਦਰਪਾਲ ਸਿੰਘ ਗਿੱਲ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣੇ।
12 ਸਤੰਬਰ - ਸੀ.ਪੀ.ਆਈ(ਐਮ) ਦੇ ਸੀਨੀਅਰ ਨੇਤਾ ਤੇ ਪ੍ਰਸਿੱਧ ਖੱਬੇ ਪੱਖੀ ਨੇਤਾ ਸੀਤਾਰਾਮ ਯੇਚੁਰੀ ਨਹੀਂ ਰਹੇ।
13 ਸਤੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਕੇਸ ਵਿਚ ਸੀ.ਬੀ.ਆਈ. ਵਲੋਂ ਦਰਜ ਮਾਮਲੇ ਵਿਚ 177 ਦਿਨਾਂ ਬਾਅਦ ਸ਼ਰਤਾਂ ਤਹਿਤ ਜ਼ਮਾਨਤ ਮਿਲੀ।
13 ਸਤੰਬਰ - ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਹਤਿਆ ਦੇ ਦੋਸ਼ ਤੈਅ।
15 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਾਟਾ ਨਗਰ-ਪਟਨਾ ਛੇ ਵੰਦੇ ਰੇਲ ਐਕਸਪੱ੍ਰੈਸ ਗੱਡੀਆਂ ਨੂੰ ਹਰੀ ਝੰਡੀ।
17 ਸਤੰਬਰ - ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਹਾਕੀ ਵਿਚ 5ਵੀਂ ਵਾਰ ਏਸ਼ੀਅਨ ਚੈਂਪੀਅਨ ਬਣੀ।
17 ਸਤੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦਿਤਾ।
21 ਸਤੰਬਰ - ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਫ਼ੌਜ ਦਾ ਅਗਲਾ ਮੁਖੀ ਨਿਯੁਕਤ।
21 ਸਤੰਬਰ - ਆਮ ਆਦਮੀ ਪਾਰਟੀ ਤੇ ਕਾਲਕਾਜੀ ਹਲਕੇ ਤੋਂ ਵਿਧਾਇਕਾ ਆਤਿਸ਼ੀ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ।
22 ਸਤੰਬਰ - ਕਾਂਗਰਸ ਵਲੋਂ ਉਦੈ ਭਾਨੂ ਚਿਬ ਯੂਥ ਕਾਂਗਰਸ ਦੇ ਪ੍ਰਧਾਨ ਨਿਯੁਕਤ।
24 ਸਤੰਬਰ - ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ, ਤਰਨਪ੍ਰੀਤ ਸਿੰਘ ਸੌਂਦ, ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੰੁਡੀਆਂ ਤੇ ਮਹਿੰਦਰ ਭਗਤ ਨੂੰ ਚੁਕਾਈ ਸਹੂੰ।
25 ਸਤੰਬਰ - ਰਾਜਸਥਾਨ ਦੇ ਜੈਪੁਰ ਵਿਚ 19 ਸਾਲਾ ਰੀਆ ਸਿੰਘਾ ਬਣੀ ‘ਮਿਸ ਯੂਨੀਵਰਸ ਇੰਡੀਆ-2024’।
27 ਸਤੰਬਰ - ਨਿਊਜ਼ ਪੇਪਰ ਸੁਸਾਇਟੀ (ਆਈ.ਐਨ.ਐਸ) ਦੇ ਐਮ.ਵੀ. ਸ਼ੇ੍ਰਆਮਸ ਬਣੇ ਇੰਡੀਆ ਨਿਊਜ਼ ਪੇਪਰ ਸੁਸਾਇਟੀ ਦੇ ਪ੍ਰਧਾਨ।
27 ਸਤੰਬਰ - ਹੈਰੀ ਪੋਟਰ ਦੀ ਅਦਾਕਾਰਾ ਮੈਗੀ ਸਮਿਥ ਦਾ ਦਿਹਾਂਤ।
ਅਕਤੂਬਰ
2 ਅਕਤੂਬਰ - ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚੋਣ ਜਿੱਤ ਕੇ ਗੁਰਨਾਮ ਸਿੰਘ ਬਣੇ ਪ੍ਰਧਾਨ।
3 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ ਮੁੜ ਪਾਰਟੀ ’ਚ ਕੀਤਾ ਸ਼ਾਮਲ।
3 ਅਕਤੂਬਰ - ਐਮ.ਪੀ. ਤਨਮਨਜੀਤ ਸਿੰਘ ਢੇਸੀ ਦੱਖਣੀ ਪੂਰਬੀ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਚੇਅਰਮੈਨ ਬਣੇ।
6 ਅਕਤੂਬਰ - ਪੰਜਾਬੀ ਮੂਲ ਦੀ ਸਕਾਟਿਸ ਡਾਕਟਰ ਨੇ ਯੂ.ਕੇ. ਟੈਲੀਵਿਜ਼ਨ ’ਤੇ ਡਾਂਸ ਕਰ ਕੇ ਰਚਿਆ ਇਤਿਹਾਸ।
7 ਅਕਤੂਬਰ - ਮਸ਼ਹੂਰ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ।
8 ਅਕਤੂਬਰ - ਹਰਿਆਣਾ ਵਿਚ ਭਾਜਪਾ ਨੇ ਐਂਸਬਲੀ ਚੋਣਾਂ ਮਗਰੋਂ ਬਣਾਈ ਸਰਕਾਰ ਦੀ ਹੈਟਿ੍ਰਕ, ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਨਫ਼ਰੰਸ ਕਾਂਗਰਸ ਦੀ ਸਰਕਾਰ, ਆਪ ਤੇ ਜੇ.ਜੇ.ਪੀ.ਦਾ ਨਹੀਂ ਖੁੱਲਿਆ ਖਾਤਾ।
8 ਅਕਤੂਬਰ - ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ।
9 ਅਕਤੂਬਰ - ਪੀ.ਟੀ.ਸੀ. ਨੈੱਟਵਰਕ ਦੀ ਪੰਜਾਬੀ ਫਿਲਮ ‘ਬਾਗ਼ੀ ਦੀ ਧੀ’ ਨੂੰ ਮਿਲਿਆ ਸਰਬੋਤਮ ਪੰਜਾਬੀ ਫ਼ਿਲਮ ਦਾ ਐਵਾਰਡ।
9 ਅਕਤੂਬਰ - ਪ੍ਰਸਿੱਧ ਉਦਯੋਗਪਤੀ ਤੇ ਪਰਉਪਕਾਰੀ ਰਤਨ ਟਾਟਾ ਦਾ ਦਿਹਾਂਤ।
10ਅਕਤੂਬਰ - ਉਮਰ ਅਬਦੁੱਲਾ ਐੱਨ.ਸੀ.ਵਿਧਾਇਕ ਦਲ ਦੇ ਨੇਤਾ ਚੁਣੇ ਗਏ।
10ਅਕਤੂਬਰ - ਲਾਲ ਬਜਰੀ ਦੇ ਬਾਦਸ਼ਾਹ ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਵਲੋੱ ਸੰਨਿਆਸ ਦਾ ਐਲਾਨ।
11 ਅਕਤੂਬਰ - ਰਤਨ ਟਾਟਾ ਦੇ ਸੋਤੇਲੇ ਭਰਾ ਨੋਏਲ ਟਾਟਾ, ਟਾਟਾ ਟਰੱਸਟ ਦੇ ਅਗਲੇ ਚੇਅਰਮੈਨ।
11 ਅਕਤੂਬਰ - ਆਮ ਆਦਮੀ ਪਾਰਟੀ ਡਾਕਟਰ ਵਿੰਗ ਪੰਜਾਬ ਦੇ ਪ੍ਰਧਾਨ ਡਾ: ਸੰਜੀਵ ਗੌਤਮ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਟੀ ਦੇ ਚੇਅਰਮੈਨ ਨਿਯੁਕਤ।
14 ਅਕਤੂਬਰ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਵਿਚ ਪੰਚਾਇਤੀ ਚੋਣਾਂ ਸਬੰਧੀ ਸਾਰੀਆਂ ਪੁਟੀਸ਼ਨਾਂ ਖ਼ਾਰਜ।
15 ਅਕਤੂਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਵਿਰਸਾ ਸਿੰਘ ਵਲੋਟਹਾ ਨੂੰ ਸ਼੍ਰੋਮਣੀ ਅਕਾਲੀ ਦਲ ’ਚ 10 ਸਾਲ ਲਈ ਕੱਢਣ ਦਾ ਆਦੇਸ਼।
15 ਅਕਤੂਬਰ - ਪੰਜਾਬ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ।
16 ਅਕਤੂਬਰ - ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼।
17 ਅਕਤੂਬਰ - ਓ. ਬੀ.ਸੀ ਆਗੂ ਨਾਇਬ ਸਿੰਘ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ।
19 ਅਕਤੂਬਰ - ਨੈਸ਼ਨਲ ਕਾਨਫ਼ਰੰਸ ਦੇ ਵਿਧਾਇਕ ਮੁਬਾਰਕ ਗੁਲ ਨੇ ‘ਪ੍ਰੋਟੈਮ’ ਸਪੀਕਰ ਵਜੋਂ ਸਹੁੰ ਚੁੱਕੀ।
23 ਅਕਤੂਬਰ - ਪੰਜਾਬ ਅਥਲੈਟਿਕਸ ਐਸੋਸ਼ੀਏਸ਼ਨ ਦੇ ਸਤਿਬੀਰ ਸਿੰਘ ਪ੍ਰਧਾਨ ਅਤੇ ਪ੍ਰੇਮ ਸਿੰਘ ਜਨਰਲ ਸਕੱਤਰ ਬਣੇ।
24 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਦੀਆਂ ਚਾਰ ਜ਼ਿਮਨੀ ਚੋਣਾਂ ਨਾ ਲੜਨ ਦਾ ਕੀਤਾ ਐਲਾਨ।
26 ਅਕਤੂਬਰ - ਪੰਜਾਬ ਦੀ ਰੇਚਲ ਗੁਪਤਾ ਨੇ ਰਚਿਆ ਇਤਿਹਾਸ ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖ਼ਿਤਾਬ।
28 ਅਕਤੂਬਰ - ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
29 ਅਕਤੂਬਰ - ਰਾਜਸਥਾਨ ਦੇ ਜ਼ਿਲ੍ਹੇ ਸੀਕਰ ਵਿਚ ਬੱਸ ਹਾਦਸੇ ਦੌਰਾਨ 12 ਮੌਤਾਂ 35 ਜ਼ਖ਼ਮੀ।
ਨਵੰਬਰ
3 ਨਵੰਬਰ - ਬਠਿੰਡਾ ਦੇ ਭਾਰ ਤੋਲਕ ਇਸ਼ਮੀਤ ਸਿੰਘ ਸਿਵੀਆ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ, 17 ਸਾਲ ਦੀ ਉਮਰ ’ਚ 23 ਸੈਕਿੰਡ ਵਿਚ 6 ਵਾਰ ਚਾਰ ਕੁਇੰਟਲ ਭਾਰ ਚੁੱਕਿਆ।
4 ਨਵੰਬਰ - ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਵਲੋਂ ਕਿ੍ਰਕਟ ਤੋਂ ਸੰਨਿਆਸ ਦਾ ਐਲਾਨ।
5 ਨਵੰਬਰ - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅਵਤਾਰ ਸਿੰਘ ਕਰੀਮਪੁਰੀ ਬਣੇ ਸੂਬੇ ਦੇ ਪ੍ਰਧਾਨ।
5 ਨਵੰਬਰ - ਭਾਰਤ ਦੇ ਪੇਸ਼ੇਵਾਰ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ.ਬੀ.ਐਫ਼.ਦਾ ਵਿਸ਼ਵ ਖ਼ਿਤਾਬ।
6 ਨਵੰਬਰ - ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ।
7 ਨਵੰਬਰ - ਅਮਰੀਕਾ ਵਿਚ ਯੂਨੀਅਨ ਸਿਟੀ ਦਾ ਮੇਅਰ ਬਣਿਆ ਪਹਿਲਾ ਅੰਮ੍ਰਿਤਧਾਰੀ ਸਿੱਖ ਗੈਰੀ ਸਿੰਘ।
9 ਨਵੰਬਰ - ਪਾਕਿ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਰੇਲਵੇ ਸਟੇਸ਼ਨ ਤੇ ਆਤਮਘਾਤੀ ਧਮਾਕਾ 30 ਮੌਤਾਂ 60 ਤੋਂ ਵੱਧ ਜ਼ਖ਼ਮੀ।
10 ਨਵੰਬਰ - 400 ਤੋਂ ਵੱਧ ਤਾਮਿਲ, ਤੇਲਗੂ ਤੇ ਮਲਿਆਲਮ ਫ਼ਿਲਮਾਂ ਕਰਨ ਵਾਲੇ ਤਾਮਿਲ ਅਦਾਕਾਰ ਦਿੱਲੀ ਗਣੇਸ਼ ਦਾ ਦੇਹਾਂਤ।
11 ਨਵੰਬਰ - ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋ ਚੁੱਕੀ ਸਹੁੰ।
12 ਨਵੰਬਰ - ਭਾਰਤ ਵਲੋਂ ਲੰਮੀ ਦੀ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ।
13 ਨਵੰਬਰ - ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੇ ਨਿਰਮਾਣ ਲਈ ਨੋਟੀਫ਼ਿਕੇਸ਼ਨ ਜਾਰੀ।
13 ਨਵੰਬਰ - ਬਰਤਾਨਵੀ ਲੇਖਕਾ ਸਮੰਥਾ ਹਾਰਵੇ ਦੇ ਨਾਵਲ ‘ਓਰਬੀਟਲ’ ਨੇ ਜਿੱਤਿਆ ਬੁੱਕਰ ਪੁਰਸਕਾਰ।
16 ਨਵੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨਗੀ ਤੋਂ ਅਸਤੀਫ਼ਾ। ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਬਣੇ।
17 ਨਵੰਬਰ - ਭਾਰਤ ਵਲੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ ਹਾਈਪਰਸੋਨਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ।
17 ਨਵੰਬਰ - ਡੈਨਮਾਰਕ ਦੀ 21 ਸਾਲਾ ਵਿਕਟੋਰੀਆ ਕਜੇਰ ਨੇ ‘ਮਿਸ ਯੂਨੀਵਰਸ’ ਬਣ ਕੇ ਰਚਿਆ ਇਤਿਹਾਸ।
19 ਨਵੰਬਰ - ਸਪੇਸ ਐਕਸ ਵਲੋਂ ਅਮਰੀਕਾ ਤੋਂ ਇਸਰੋ ਦਾ 4700 ਕਿਲੋਗ੍ਰਾਮ ਸੰਚਾਰ ਉਪਗ੍ਰਹਿ ਸਫ਼ਲਤਾਪਰੂਵਕ ਲਾਂਚ।
22 ਨਵੰਬਰ - ਕੈਬਨਿਟ ਮੰਤਰੀ ਅਮਨ ਅਰੋੜਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਬਣੇ।
23 ਨਵੰਬਰ - ਜ਼ਿਮਣੀ ਚੋਣਾਂ ਵਿਚ ਪੰਜਾਬ ਦੀਆਂ ਚਾਰ ਵਿਚੋਂ ਤਿੰਨ ਸੀਟਾਂ ਤੇ ਆਪ ਨੇ ਕੀਤੀ ਜਿੱਤ ਹਾਸਲ। ਇਕ ਸੀਟ ਕਾਂਗਰਸ ਦੀ ਝੋਲੀ ਆਈ। ਮਹਾਂਰਾਸ਼ਟਰ ਵਿਚ ਐਨ.ਡੀ.ਏ. ਦੀ ਧਮਾਕੇਦਾਰ ਜਿੱਤ ਅਤੇ ਝਾਰਖੰਡ ਵਿਚ ਕਾਂਗਰਸ ਦੀ ਅਗਵਾਈ ਵਾਲੀ ਇੰਡੀਆ ਗਠਜੋੜ ਨੂੰ ਸਪਸ਼ਟ ਬਹੁਮਤ ਮਿਲਿਆ।
25 ਨਵੰਬਰ - ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਬਾ ਦਯਾ ਸਿੰਘ ਸੁਰ ਸਿੰਘ ਦਾ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ ਨਾਲ ਸਨਮਾਨ।
25 ਨਵੰਬਰ - ਆਈ.ਪੀ.ਐਲ. ਸੀਜ਼ਨ-18 ਲਈ ਭਾਰਤ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ 27 ਕਰੋੜ ’ਚ ਸੱਭ ਤੋਂ ਮਹਿੰਗੇ ਵਿਕੇ।
27 ਨਵੰਬਰ - ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੁੜ ਬਣੇ ਆਈ.ਸੀ.ਸੀ.ਟੈਸਟ ਰੈਕਿੰਗ ਦੇ ਨੰਬਰ ਵਨ ਗੇਂਦਬਾਜ਼
27 ਨਵੰਬਰ - ਝਾਰਖੰਡ ਦੇ ਹੇਮੰਤ ਸੋਰੇਨ ਚੌਥੀ ਵਾਰ ਮੁੱਖ ਮੰਤਰੀ ਬਣੇ।
27 ਨਵੰਬਰ - ਮਹਾਂਰਾਸ਼ਟਰ ਵਿਚ ਬੱਸ ਹਾਦਸੇ ਦੌਰਾਨ 11 ਦੀ ਮੌਤ ਅਤੇ 23 ਜ਼ਖ਼ਮੀ ਹੋਏ।
30 ਨਵੰਬਰ - ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਮੁੜ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ।
ਦਸੰਬਰ
1 ਦਸੰਬਰ - ਜਵੱਦੀ ਟਕਸਾਲ ਵਿਖੇ 33ਵੇਂ ਅਦੁੱਤੀ ਗੁਰਮਤਿ ਸੰਮੇਲਨ ਮੌਕੇ ਭਾਈ ਰਣਧੀਰ ਸਿੰਘ ‘ਗੁਰਮਤਿ ਸੰਗੀਤ’ ਐਵਾਰਡ ਨਾਲ ਸਨਮਾਨਤ।
1 ਦਸੰਬਰ - ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਆਈ.ਸੀ.ਸੀ. ਚੇਅਰਮੈਨ ਦਾ ਅਹੁਦਾ ਸੰਭਾਲਿਆ।
2 ਦਸੰਬਰ - ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਲਾਈ ਧਾਰਮਕ ਸ਼ਜ਼ਾ। ਸਵ: ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖਰ-ਏ-ਕੌਮ’ ਐਵਾਰਡ ਵਾਪਸ ਲੈਣ ਦਾ ਐਲਾਨ। ਤਿੰਨ ਸਾਬਕਾ ਜਥੇਦਾਰਾਂ ਦੇ ਸਪੱਸ਼ਟੀਕਰਨ ਰੱਦ। ਡਾ: ਉਪਿੰਦਰਜੀਤ ਕੌਰ, ਮਲੂਕਾ, ਬੰਗੀ ਅਤੇ ਭੌਰ ਨਹੀਂ ਹੋਏ ਸ਼ਾਮਲ।
2 ਦਸੰਬਰ - ਗਿਨੀ ਵਿਚ ਫੁੱਟਬਾਲ ਮੈਚ ਦੌਰਾਨ ਹੋਈ ਭਾਜੜ ਵਿਚ 56 ਮੌਤਾਂ ਕਈ ਜ਼ਖ਼ਮੀ।
4 ਦਸੰਬਰ - ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਡਿਊਢੀ ਦੇ ਬਾਹਰ ਸੁਖਬੀਰ ਸਿੰਘ ਉੱਤੇ ਜਾਨਲੇਵਾ ਹਮਲਾ, ਸੁਰੱਖਿਆ ਕਰਮੀ ਦੀ ਮੁਸਤੈਦੀ ਕਾਰਨ ਵਾਲ-ਵਾਲ ਬਚੇ। ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ ਪਿਸਤੌਲ ਸਣੇ ਕਾਬੂ ਤੇ ਗਿ੍ਰਫ਼ਤਾਰ।
5 ਦਸੰਬਰ - ਦੇਵੰਦਰ ਫੜਨਵੀਸ ਤੀਜੀ ਵਾਰ ਬਣੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ।
7 ਦਸੰਬਰ - ਐਮ.ਪੀ ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਰਣਨੀਤੀ ਕਮੇਟੀ ਦੇ ਮੈਂਬਰ ਬਣੇ।
8 ਦਸੰਬਰ - ਸੰਗੀਤ ਉਦਯੋਗ ਵਿਚ ਵਿਲੱਖਣ ਥਾਂ ਰੱਖਣ ਵਾਲੇ ਦੀਪਕ ਬਾਲੀ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਪ੍ਰੋਮਸ਼ਨ ਬੋਰਡ ਦੇ ਸਲਾਹਕਾਰ ਨਿਯੁਕਤ।
11 ਦਸੰਬਰ - ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਸੰਜੇ ਮਲਹੋਤਰਾ ਨੇ ਅਹੁਦਾ ਸੰਭਾਲਿਆ।
11 ਦਸੰਬਰ - ਖਨੌਰੀ ਬਾਰਡਰ ਤੇ 17ਵੇਂ ਦਿਨ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਈ ਨਾਜ਼ੁਕ।
12 ਦਸੰਬਰ - ਮੋਦੀ ਸਰਕਾਰ ਦੀਆਂ ਤਰਜ਼ੀਹਾਂ ਵਿਚ ਸ਼ਾਮਲ ਮੰਤਰੀ ਮੰਡਲ ਵਲੋਂ ‘ਇਕ ਰਾਸ਼ਟਰ ਇਕ ਚੋਣ’ ਨੂੰ ਮਨਜ਼ੂਰੀ।
12 ਦਸੰਬਰ - ਵਿਸ਼ਵ ਸ਼ਤੰਰਜ਼ ਚੈਂਪੀਅਨਸ਼ਿਪ ਵਿਚ ਭਾਰਤ ਦੇ ਡੀ.ਗੁਕੇਸ਼ ਨੇ ਚੀਨ ਦੇ ਡਿੰਗ ਲੀਰੇਨ ਨੂੰ ਹਰਾ ਕੇ ਰਚਿਆ ਇਤਿਹਾਸ।
13 ਦਸੰਬਰ - ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਭਾਜਪਾ ਆਗੂ ਰੇਖਾ ਸ਼ਰਮਾ ਹਰਿਆਣਾ ’ਚ ਨਿਰ-ਵਿਰੋਧ ਰਾਜ ਸਭਾ ਮੈਂਬਰ ਬਣੀ।
15 ਦਸੰਬਰ - ਮੁੰਬਈ ਦੀ ਕਿ੍ਰਕਟਰ ਸਿਮਰਨ ਸ਼ੇਖ ਮਹਿਲਾ ਪ੍ਰੀਮੀਅਰ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਬਣੀ।
16 ਦਸੰਬਰ - ਪ੍ਰਸਿੱਧ ਤਬਲਾ ਵਾਦਕ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਉਸਤਾਦ ਜ਼ਾਕਿਰ ਹੁਸੈਨ ਦਾ ਦਿਹਾਂਤ।
17 ਦਸੰਬਰ - ਲੋਕ ਸਭਾ ਵਿੱਚ ਜ਼ੋਰਦਾਰ ਬਹਿਸ ਦੇ ਬਾਅਦ ‘ਇੱਕ ਰਾਸ਼ਟਰ ਇੱਕ ਚੋਣ’ ਬਿੱਲ ਪੇਸ਼ ਤੇ ਪਾਸ।
18 ਦਸੰਬਰ - ਪੰਜਾਬੀ ਸਾਹਿਤ ਅਕਾਦਮੀ ਦੁਆਰਾ ਪੰਜਾਬੀ ਲਈ ਪਾਲ ਕੌਰ ਅਤੇ ਹਿੰਦੀ ਲਈ ਗਗਨ ਗਿੱਲ ਨੂੰ ਪੁਰਸਕਾਰ-2024 ਦਾ ਕੀਤਾ ਐਲਾਨ।
18 ਦਸੰਬਰ - ਭਾਰਤ ਦੇ ਤਜਬਰੇਕਾਰ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਵਲੋਂ ਕੌਮਾਂਤਰੀ ਕਿ੍ਰਕਟ ਤੋਂ ਸੰਨਿਆਸ ਦਾ ਐਲਾਨ।
19 ਦਸੰਬਰ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦਾ ਚਾਰਜ ਵਾਪਸ ਲਿਆ ਤੇ ਉਨ੍ਹਾਂ ਚਿਰ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨਿਭਾਉਣਗੇ ਸੇਵਾਵਾਂ।
26 ਦਸੰਬਰ - ਪਹਿਲੇ ਸਿੱਖ ਆਗੂ ਤੇ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਕਾਲ ਚਲਾਣਾ ਕਰ ਗਏ।