ਜਨਮ ਦਿਨ 'ਤੇ ਵਿਸ਼ੇਸ਼- ਭਾਰਤ ਦੀ ਪਹਿਲੀ ਮਹਿਲਾ ਵਿਧਾਇਕ ਜਿਨ੍ਹਾਂ ਨੇ ਰੋਕੇ ਸੀ ਕਈ ਬਾਲ ਵਿਆਹ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਮੁਥੁਲਕਸ਼ਮੀ ਰੈਡੀ ਅਜਿਹੀ ਪਹਿਲੀ ਵਿਦਿਆਰਥਣ ਸੀ ਜਿਨ੍ਹਾਂ ਨੇ ਮਹਾਰਾਜਾ ਕਾਲਜ ਅਤੇ ਮਦਰਾਸ ਵਰਗੇ ਇੰਸਟੀਚਿਊਟਸ ਵਿਚ ਦਾਖਲਾ ਲਿਆ

muthulakshmi reddi

ਨਵੀਂ ਦਿੱਲੀ- ਗੂਗਲ ਨੇ ਮੁਥੁਲਕਸ਼ਮੀ ਰੈਡੀ ਦੇ 133ਵੇਂ ਜਨਮ ਦਿਨ ਤੇ ਡੂਡਲ ਬਣਾਇਆ ਹੈ। ਮੁਥੁਲਕਸ਼ਮੀ ਰੈਡੀ ਭਾਰਤ ਦੀ ਪਹਿਲੀ ਮਹਿਲਾ ਵਿਧਾਇਕ ਹੋਣ ਦੇ ਨਾਲ-ਨਾਲ ਸਿੱਖਿਆ ਦੇਣ ਵਾਲੀ ਅਤੇ ਕਈ ਸਮਾਜ ਸੁਧਾਰਕ ਕੰਮ ਕਰਨ ਵਾਲੀ ਮਹਿਲਾ ਹੈ। ਮੁਥੁਲਕਸ਼ਮੀ ਰੈਡੀ ਅਜਿਹੀ ਪਹਿਲੀ ਵਿਦਿਆਰਥਣ ਸੀ ਜਿਨ੍ਹਾਂ ਨੇ ਮਹਾਰਾਜਾ ਕਾਲਜ ਅਤੇ ਮਦਰਾਸ ਵਰਗੇ ਇੰਸਟੀਚਿਊਟਸ ਵਿਚ ਦਾਖਲਾ ਲਿਆ।

ਉਹਨਾਂ ਨੂੰ ਸਮਾਜਿਕ ਅਸਮਾਨਤਾ, ਲਿੰਗ ਅਧਾਰਤ ਅਸਮਾਨਤਾ ਅਤੇ ਆਮ ਲੋਕਾਂ ਨੂੰ ਸਿਹਤ ਸੇਵਾ ਮੁਹੱਈਆ ਕਰਾਉਣ ਦੇ ਉਨ੍ਹਾਂ ਦੇ ਯਤਨਾਂ ਲਈ ਵੀ ਜਾਣਿਆ ਜਾਂਦਾ ਹੈ। ਮੁਥੁਲਕਸ਼ਮੀ ਰੈਡੀ ਪਹਿਲੀ ਮਹਿਲਾ ਸੀ ਜਿਹਨਾਂ ਨੇ ਸਰਕਾਰੀ ਹਸਪਤਾਲ ਵਿਚ ਸਰਜਨ ਦੇ ਰੂਪ ਵਿਚ ਕੰਮ ਕੀਤਾ ਸੀ। ਉਹਨਾਂ ਤੋਂ ਪਹਿਲਾਂ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ।

ਜਦੋਂ ਉਹਨਾਂ ਦੇ ਵਿਆਹ ਦੀ ਗੱਲ ਚੱਲੀ ਤਾਂ ਉਹਨਾਂ ਨੇ ਵਿਆਹ ਕਰਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਪੜ੍ਹਾਈ ਨੂੰ ਦਰਜਾ ਦਿੱਤਾ। ਜਦੋਂ ਉਹ ਗ੍ਰੈਜ਼ੁਏਸ਼ਨ ਕਰ ਰਹੀ ਸੀ ਤਾਂ ਉਹਨਾਂ ਦੀ ਦੋਸਤੀ ਐਨੀ ਬੇਸੈਂਟ ਅਤੇ ਸਰੋਜਨੀ ਨਾਇਡੂ ਨਾਲ ਹੋਈ। ਤਾਮਿਲਨਾਡੂ ਵਿਚ ਹਰ ਸਾਲ ਉਹਨਾਂ ਦੀ ਯਾਦ ਵਿਚ 30 ਜੁਲਾਈ ਨੂੰ ਹਸਪਤਾਲ ਦਿਵਸ ਮਨਾਇਆ ਜਾਂਦਾ ਹੈ।

ਉਨ੍ਹਾਂ ਦਾ ਜਨਮ 30 ਜੁਲਾਈ 1883 ਨੂੰ ਸਾਊਥ ਸਟੇਟ ਤਾਮਿਲਨਾਡੂ ਵਿਚ ਹੋਇਆ ਸੀ। ਉਹਨਾਂ ਨੇ ਛੋਟੀ ਉਮਰ ਵਿਚ ਲੜਕੀਆਂ ਦਾ ਵਿਆਹ ਕਰਨ ਤੋਂ ਰੋਕਣ ਲਈ ਵੀ ਕਈ ਨਿਯਮ ਬਣਾਏ। ਇਹਨਾਂ ਮਹਾਨ ਯੋਗਦਾਨਾਂ ਦੇ ਚਲਦੇ ਮੁਥੁਲਕਸ਼ਮੀ ਰੈਡੀ ਨੂੰ 1956 ਵਿਚ ਪਦਮਭੂਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 22 ਜੁਲਾਈ 1968 ਨੂੰ ਚੇਨਈ ਵਿਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਆਪਣੀ ਜਿੰਦਗੀ ਦੇ ਨਾਲ ਨਾਲ ਨੌਜਵਾਨ ਲੜਕੀਆਂ ਦੀ ਜ਼ਿੰਦਗੀ ਵੀ ਬਦਲੀ।