ਗੁਰੂ ਅਰਜਨ ਦੇਵ ਬਨਾਮ ਸਾਈਂ ਮੀਆਂ ਮੀਰ ਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੁਰੂ ਅਰਜਨ ਦੇਵ ਨੂੰ ਇਸ ਪੀਰ ਦੀ ਖਿੱਚ ਕਿਉਂ ਪਈ? ਕੌਣ ਸੀ ਇਹ ਅੱਲਾ ਦਾ ਆਸ਼ਕ!  

Guru Arjan Dev ji

 ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਮੁਜੱਸਮਾ, ਧਰਮ ਦੇ ਰਖਿਅਕ, ਸ੍ਰਿਸ਼ਟੀ ਦੇ ਤਾਰਨਹਾਰ, ਬਾਣੀ ਦੇ ਬੋਹਿਥ ਅਤੇ ਮਨੁੱਖਤਾ ਦਾ ਸਦੀਵੀ ਮਾਣ ਗੁਰੂ ਅਰਜਨ ਦੇਵ ਦੀ ਅਨੂਠੀ, ਅਮਰ, ਅਲੌਕਿਕ ਅਤੇ ਅਦਭੁਤ ਹਸਤੀ ਅਤੇ ਦੈਵੀ ਵਿਅਕਤਿਤਵ ਬਾਰੇ ਵਿਚਾਰ ਕਰਨ ਲੱਗੇ ਕਲਮ ਹਮੇਸ਼ਾ ਅਪਣੀ ਅਸਮੱਰਥਾ ਪ੍ਰਗਟ ਕਰਦੀ ਹੈ ਕਿਉਂਕਿ ਮਨੁੱਖ ਜਾਮੇ ਵਿਚ ਪੈਦਾਇਸ਼ ਲੈ ਕੇ ਵੀ ਉਨ੍ਹਾਂ ਨੇ ਅਜਿਹੇ ਲਾਮਿਸਾਲ ਕ੍ਰਿਸ਼ਮਿਆਂ ਨੂੰ ਅੰਜਾਮ ਦਿਤਾ ਜਿਨ੍ਹਾਂ ਦਾ ਜ਼ਿਹਨ ਕਲਪਨਾ ਵੀ ਨਹੀਂ ਕਰ ਸਕਦਾ। ਇਕ ਵਿਸ਼ੇਸ਼ ਮਿਸ਼ਨ ਖ਼ਾਤਰ ਇਸ ਜਲੰਦੇ ਜਗਤ ਨੂੰ ਤਾਰਨ ਆਏ ਸਾਡੇ ਤੱਤਵੇਤੇ ਉਸ ਇਲਾਹੀ ਸ਼ਬਦ ਦਾ ਹੀ ਜ਼ਾਹਰਾ ਜ਼ਹੂਰ ਰੂਪ ਸਨ ਜਿਸ ਸਬੰਧੀ ਭੱਟ ਸਾਹਿਬਾਨ ਅਪਣੇ ਬਹੁਤ ਸਾਰੇ ਸਵੱਯਾਂ ਵਿਚ ਵਾਰ-ਵਾਰ ਫ਼ੁਰਮਾਉਂਦੇ ਹਨ :-
ਗੁਰੂ ਅਰਜਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਓ।  ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ।

ਭਾਈ ਗੁਰਦਾਸ ਦੀਆਂ ਕਈ ਤੁਕਾਂ ਉਸ ਸਰਬ ਸਾਂਝੇ ਮਿਸ਼ਨ ਦੀ ਆਕਾਸੀ ਕਰਦੀਆਂ ਹਨ ਜਿਸ ਤਹਿਤ ਬਾਬਾ ਨਾਨਕ ਜੋਤ ਵਿਭਿੰਨ ਜਾਮਿਆਂ ਵਿਚ ਪ੍ਰਵਾਹਿਤ ਹੋਈ। ਜਿਵੇਂ : 'ਬਾਬੇ ਤਾਰੇ ਚਾਰ ਚੱਕ', 'ਗੁਰਮੁਖਿ ਕਲਿ ਮਹਿ ਪ੍ਰਗਟ ਹੋਆ।' ਤੇ 'ਕਲਿ ਤਾਰਨ ਗੁਰੂ ਨਾਨਕ ਆਇਆ' ਆਦਿ। ਇੰਜ, ਕੋਈ ਸ਼ੰਕਾ ਤੇ ਸੰਸਾ ਬਾਕੀ ਨਹੀਂ ਬਚਦੀ ਕਿ ਖੰਭੜੀ ਖੰਭੜੀ ਹੋਏ ਹਿੰਦਵਾਸੀਆਂ ਵਿਚ ਸਵੈਮਾਣ, ਗ਼ੈਰਤ, ਅਣਖ਼, ਆਜ਼ਾਦੀ ਏਕਤਾ, ਸਮਾਨਤਾ, ਬਰਾਬਰੀ, ਸੁਤੰਤਰਤਾ ਤੇ ਉਦਾਰਤਾ ਦੀ ਜਾਗ ਲਗਾਉਣ ਆਏ ਸਾਡੇ ਤਮਾਮ ਮਹਾਂਪੁਰਖ ਕਿੰਨੀਆਂ ਕਠਿਨ ਪ੍ਰਸਥਿਤੀਆਂ ਵਿਚ ਵੀ ਕਾਰਜਸ਼ੀਲ ਤੇ ਸੰਘਰਸ਼ਸ਼ੀਲ ਰਹੇ। ਦੇਸ਼-ਦੇਸ਼ਾਂਤਰਾਂ ਦੀ ਯਾਤਰਾ ਕਰਦਿਆਂ, ਮਨੁੱਖੀ ਗੌਰਵ ਨੂੰ ਬਹਾਲ ਕਰਦਿਆਂ, ਉਚੇਰੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਉਭਾਰਦਿਆਂ, ਜਾਤ-ਪਾਤ ਦੇ ਵਿਤਕਰੇ ਮੇਟ ਕੇ ਸਾਂਝਾਂ ਦੇ ਸਦੀਵੀਂ ਪੁਲ ਉਸਾਰਦਿਆਂ ਤੇ ਜਨ-ਜਨ ਵਿਚ ਈਸ਼ਵਰੀ-ਏਕਤਾ ਦਾ ਝੰਡਾ ਬੁਲੰਦ ਕਰਦਿਆਂ ਸਤਿਗੁਰ ਨਾਨਕ ਨੇ ਜਿਹੜਾ ਸੁਖਾਵਾਂ ਅਤੇ ਸਰਲ ਰਾਹ ਮਨੁੱਖਤਾ ਨੂੰ ਵਿਖਾਇਆ, ਬਾਕੀ ਸਤਿਗੁਰੂ ਸਾਹਿਬਾਨ ਨੇ ਉਸੇ ਨੂੰ ਹੀ ਅਪਣਾਇਆ। ਇਹੀ ਨਹੀਂ, ਸਦੀਆਂ ਪਹਿਲਾਂ ਹੋ ਗੁਜ਼ਰੇ ਰਹਿਬਰਾਂ ਦੇ ਦੈਵੀ ਕਲਾਮ ਨੂੰ ਸੰਗ੍ਰਹਿਤ ਕਰ ਕੇ ਇਕ ਅਜਿਹਾ ਗ੍ਰੰਥ ਸਿਰਜ ਦਿਤਾ, ਜੋ ਸੰਸਾਰ ਦੇ ਹਰ ਜੀਵ ਲਈ ਕਲਿਆਣਕਾਰੀ ਹੈ।

ਸੁਲਤਾਨਪੁਰ ਲੋਧੀ ਦੀ 'ਵੇਈਂ' ਤੋਂ ਉਭਰਿਆ 'ਨਾ ਕੋ ਹਿੰਦੂ ਨਾ ਮੁਸਲਮਾਨ' ਦਾ ਇਲਾਹੀ ਫ਼ੁਰਮਾਨ ਤੇ ਇਸ ਫ਼ੁਰਮਾਨ ਨੂੰ ਧਰਮ, ਲੋਕਾਈ ਤੇ ਸਾਕਾਰਨ ਲਈ ਸਿਰਜੇ ਗਏ ਗੁਰ ਅਸਥਾਨ-ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ ਤੇ ਗੁਰੂ ਦਾ ਚੱਕ (ਅੰਮ੍ਰਿਤਸਰ) ਬਿਨਾਂ ਸ਼ੱਕ ਇਸ ਮਿਸ਼ਨ-ਪੂਰਤੀ ਦੇ ਵਿਭਿੰਨ ਸਬੱਬ ਸਨ। ਅੰਮ੍ਰਿਤ-ਸਰੋਵਰ ਦੇ ਐਨ ਵਿਚਕਾਰ ਸਿਰਜਿਆ ਹਰਿਮੰਦਰ ਅਤੇ ਹਰਿਮੰਦਰ ਅੰਦਰ ਸੁਭਾਏਮਾਨ ਸਰਬਸਾਂਝੇ ਆਦਿ ਗ੍ਰੰਥ ਵਿਚ ਕੁੱਝ ਅਜਿਹੇ ਅਲੌਕਿਕ ਕ੍ਰਿਸ਼ਮੇ ਸਨ ਜੋ ਬਾਦਸ਼ਾਹਾਂ ਤੇ ਰੰਕਾਂ ਸਾਰਿਆਂ ਨੂੰ ਹੀ ਅਚੰਭੇ ਵਿਚ ਪਾ ਰਹੇ ਸਨ। ਇਨ੍ਹਾਂ ਪੰਨਿਆਂ ਵਿਚ ਸੋਢੀ ਪਾਤਿਸ਼ਾਹ ਸ੍ਰੀ ਗੁਰੂ ਰਾਮ ਦਾਸ ਤੇ ਬੀਬੀ ਭਾਨੀ ਜੀ ਦੇ ਦੁਲਾਰੇ ਤੇ ਉਨ੍ਹਾਂ ਦੀ ਸੱਭ ਤੋਂ ਛੋਟੀ ਸੰਤਾਨ ਗੁਰੂ ਅਰਜਨ ਦੇਵ ਦੇ ਬੇਮਿਸਾਲ ਜੀਵਨ ਦੇ ਕੁੱਝ ਯਾਦਗਾਰੀ ਪਹਿਲੂਆਂ ਉਤੇ ਗੌਰ ਕੀਤਾ ਗਿਆ ਹੈ ਜਿਨ੍ਹਾਂ ਨੇ 'ਤੇਰਾ ਭਾਣਾ ਮੀਠਾ ਲਾਗੈ' ਨੂੰ ਸਵੀਕਾਰਦਿਆਂ ਬਾਬਰ ਕਿਆਂ ਦੇ ਅਕਹਿ ਤੇ ਅਸਹਿ ਤਸ਼ੱਦਦ ਦਾ ਸ਼ਾਂਤਮਈ ਮੁਕਾਬਲਾ ਕੀਤਾ।

ਦਰਅਸਲ, ਇਹ ਬਾਬਾ ਨਾਨਕ ਜੀ ਦੇ ਸਿਧਾਂਤਾਂ ਦਾ ਅਮਲੀਕਰਨ ਹੀ ਸੀ ਕਿਉਂਕਿ ਆਪ ਜੀ ਜਿਊਣ-ਹਿਤ ਪਹਿਲਾਂ ਮਰਣਾ ਕਬੂਲਣ' ਦਾ ਆਦੇਸ਼ ਦੇ ਗਏ ਸਨ। ਇੰਜ ਪ੍ਰੇਮ ਦੇ ਇਸ ਅਨੂਠੇ ਖੇਲ ਵਿਚ ਸਿਰ ਧੜ ਦੀ ਬਾਜ਼ੀ ਲਗਾਉਣ ਦਾ ਸਬਕ ਵੀ ਪੜ੍ਹਾ ਚੁੱਕੇ ਸਨ। ਇਹ ਸੱਭ ਕੁੱਝ ਉਸ 'ਆਦਿ ਗ੍ਰੰਥ' ਵਿਚ ਅੰਕਿਤ ਕੀਤਾ ਜਾ ਚੁੱਕਾ ਸੀ ਜਿਸ ਦੀ ਚਰਚਾ ਪਹਿਲਾਂ ਬਾਦਸ਼ਾਹ ਅਕਬਰ ਤਕ ਪਹੁੰਚੀ ਤੇ ਫਿਰ ਜਹਾਂਗੀਰ ਤਕ। ਉਦਾਰਵਾਦੀ ਅਕਬਰ ਨੂੰ ਤਾਂ ਧੁਰ ਕੀ ਬਾਣੀ ਨੇ ਆਨੰਦ ਤੇ ਸਕੂਨ ਦਿਤਾ ਪਰ ਤੁਅੱਸਬੀ ਜਹਾਂਗੀਰ ਦੁਸ਼ਮਣ ਤਾਕਤਾਂ ਵਲੋਂ ਫਾਹ ਲਿਆ ਗਿਆ ਜਿਸ ਕਰ ਕੇ ਵੈਰ ਕਮਾਉਣੋਂ ਕਦੇ ਨਾ ਰੁਕਿਆ।
ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਪ੍ਰਾਣ-ਭੂਮੀ ਸ੍ਰੀ ਹਰਿਮੰਦਰ ਸਾਹਿਬ ਜਿਸ ਨਾਲ ਅਨੇਕ ਇਤਿਹਾਸਕ ਘਟਨਾਵਾਂ ਸਬੰਧਤ ਹਨ, ਬਾਰੇ ਸੁਪ੍ਰਸਿੱਧ

ਇਤਿਹਾਸਕਾਰ ਡਾ. ਗੰਡਾ ਸਿੰਘ (“he Punjab Past and Present) ਲਿਖਦੇ ਹਨ, ‘“he 4arbar Sahib, as the 7olden “emple is commonly Known is a symbol of the culture and conduct of the people of the Punjab. 9t  enshines a liberal religious tradition consecrated by noble deeds of piety,sacrifice heroism. ”nlike the old 9ndian“emples with a Single entrace, it has four doors opening out in fourdifferent directions, offering welcome to people without any distinction of caste or creed. 4edicated to no particular deity and with no idol or image installed in it, has no sectorian bias. “he word 4arbarliterally means a dwelling, a court or an audience chamber. 1nd in this great chamber, the visitor is admitted into audience of the invisible Lord, whose praises are recited and sung in the words of the 7urus and othersaints and divines of 9ndia. “he Sikh Scripture installed in the middle of the chamber in ੧੬੦੪ 1.4, is the 2ible of people. 9t includes hymns by the Sikh 7urus, as well as by 8indu, Muslim and so called untouchable saints and sages. 9t is written in the spoken idiom of the people.)’

ਗੁਰੂ-ਜੋਤ ਦੇ ਸਰਬ ਕਲਿਆਣਕਾਰੀ ਮਿਸ਼ਨ ਵਿਚ ਜਿਨ੍ਹਾਂ ਨਾਮਵਰ ਹਸਤੀਆਂ ਨੇ ਯਾਦਗਾਰੀ ਅਤੇ ਅਸਰਦਾਰ ਭੂਮਿਕਾ ਨਿਭਾਈ, ਉਨ੍ਹਾਂ ਵਿਚ ਰਾਏ ਬੁਲਾਰ, ਭਾਈ ਮਰਦਾਨਾ, ਸਾਈਂ ਮੀਆਂ ਮੀਰ, ਵਜ਼ੀਰ ਖਾਂ (ਨਵਾਬ) ਬੀਬੀ ਕੌਲਾਂ, ਸ਼ਾਹ ਬਿਲਾਵਲ, ਪੀਰ ਬੁੱਧੂ ਸ਼ਾਹ, ਸੈਫ਼ ਖਾਂ, ਪੀਰ ਭੀਖਣ ਸ਼ਾਹ, ਸਾਈਂ ਬੁੱਢਣ ਸ਼ਾਹ ਅਤੇ ਅਜਿਹੇ ਕਈ ਹੋਰ ਸੰਵੇਦਨਸ਼ੀਲ ਕਿਰਦਾਰ ਇਤਿਹਾਸ ਦੇ ਪੰਨਿਆਂ 'ਤੇ ਉੱਕਰੇ ਜਾ ਚੁੱਕੇ ਹਨ। ਗੁਰੂ ਪਾਤਿਸ਼ਾਹੀਆਂ ਦੇ ਉਚੇਰੇ ਮਿਸ਼ਨ ਦੀ ਪੂਰਤੀ ਵਿਚ ਸਾਈਂ ਮੀਆਂ ਮੀਰ ਜੀ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਕਿਉਂਕਿ ਸਿੱਖੀ ਦੇ ਮਰਕਜ਼ ਦੀ ਨੀਂਹ ਰੱਖਣ ਵੇਲੇ ਪੰਚਮ ਨਾਨਕ ਨੂੰ ਅਪਣੇ ਸਮੇਂ ਦੇ ਸੱਭ ਤੋਂ ਪ੍ਰਤਿਸ਼ਠਤ ਤੇ ਬੁਲੰਦ ਮੁਰਸ਼ਦ ਸਾਈਂ ਮੀਆਂ ਮੀਰ ਜੀ ਤੋਂ ਬਿਨਾਂ ਹੋਰ ਕੋਈ ਵੀ ਮਹਾਂਪੁਰਖ ਨਹੀਂ ਸੀ ਜਚਿਆ। ਰੂਹਾਨੀ ਮੰਡਲਾਂ ਦੀਆਂ ਸਿਖ਼ਰਾਂ ਛੂਹ ਰਹੀਆਂ ਦੋ ਮਹਾਨ ਆਤਮਾਵਾਂ ਦਾ ਇਹ ਸੁਮੇਲ ਕਿੰਨਾ ਸੁੱਖਦਾਇਕ ਤੇ ਸਕੂਨਵਾਂ ਸੀ। ਗੁਰੂ ਅਰਜਨ ਦੇਵ ਨੂੰ ਇਸ ਪੀਰ ਦੀ ਖਿੱਚ ਕਿਉਂ ਪਈ? ਕੌਣ ਸੀ ਇਹ ਅੱਲਾ ਦਾ ਆਸ਼ਕ!  ਆਉ! ਜ਼ਰਾ ਵਿਸਥਾਰ ਵਿਚ ਜਾ ਕੇ ਜਾਣਨ ਦੀ ਕੋਸ਼ਿਸ਼ ਕਰੀਏ।

 ਹਜ਼ਰਤ ਉਮਰ ਖ਼ਲੀਫ਼ਾ ਦੇ ਵੰਸ਼ਜ, ਕਾਦਰੀ ਸਿਲਸਿਲੇ ਦੇ ਧਰੂ ਤਾਰੇ, ਇਕ ਉੱਘੇ ਸੂਫ਼ੀ ਸੰਤ, ਕਾਜ਼ੀ ਕੁੱਲ ਦੇ ਰੌਸ਼ਨ ਚਿਰਾਗ਼, ਸਾਈਂ ਦੇ ਪਿਆਰੇ, ਅੱਲ੍ਹਾ ਤਾਲਾ ਦੀਆਂ ਬਰਕਤਾਂ ਨਾਲ ਨਿਵਾਜੇ, ਸੂਰਜ ਵਰਗੇ ਰੌਸ਼ਨ ਦਿਲ ਤੇ ਸ਼ੀਸ਼ੇ ਵਾਂਗ ਪਾਰਦਰਸ਼ੀ ਸਾਫ਼ ਰੂਹ ਦੇ ਮਾਲਕ, ਬਾਦਸ਼ਾਹਾਂ ਬੇਗ਼ਮਾਂ, ਨਵਾਬਾਂ, ਅਮੀਰਾਂ ਵਜ਼ੀਰਾਂ ਦੇ ਮੁਰਸ਼ਦ, ਪੰਥ ਪਰਦਰਸ਼ਕ ਤੇ ਰਾਹ ਦਸੇਰੇ, ਪ੍ਰਾਣਾਯਾਮ ਦੇ ਵੱਡੇ ਅਭਿਆਸੀ, ਗੁਰੂ ਅਰਜਨ ਦੇਵ ਦੇ ਸਨੇਹੀ ਮਿੱਤਰ, ਰੂਹਾਨੀ ਸਲਾਹਕਾਰ, ਨਿੱਘੇ ਸਾਥੀ, ਦਿਲ ਦੇ ਭੇਤੀ ਤੇ ਸਮੁੱਚੀ ਮਨੁੱਖਤਾ ਦੇ ਮਾਣ ਸਾਈਂ ਮੀਆਂ ਮੀਰ ਜੀ ਨਾ ਕੇਵਲ ਸੂਫ਼ੀ ਜਾਂ ਇਸਲਾਮਕ ਹਲਕਿਆਂ ਵਿਚ ਹੀ ਪਿਆਰੇ ਤੇ ਸਤਿਕਾਰੇ ਜਾਂਦੇ ਸਨ, ਸਗੋਂ ਗੁਰੂ ਦੀਆਂ ਸੰਗਤਾਂ ਵੀ ਉਨ੍ਹਾਂ ਦਾ ਉਨਾ ਹੀ ਅਦਬ, ਮਾਣ ਤੇ ਆਦਰ ਕਰਦੀਆਂ ਸਨ। ਸੱਚਮੁੱਚ ਏਨੀ ਅਪਣੱਤ ਤੇ ਸਨੇਹ ਬਹੁਤ ਵਿਰਲੇ ਪੀਰਾਂ-ਪੈਗ਼ਬਰਾਂ ਦੇ ਹਿੱਸੇ ਆਉਂਦੈ।
(ਬਾਕੀ ਅਗਲੇ ਹਫ਼ਤੇ)  ਡਾ. ਕੁਲਵੰਤ ਕੌਰ,ਸੰਪਰਕ : 98156-20515