ਗਰੀਬ ਮਰੀਜ਼ਾਂ ਦਾ ਫ਼ਰਿਸ਼ਤਾ ਹੈ ਪੁਖ਼ਰਾਜ ਸਿੰਘ
ਸੇਵਾ ਭਾਵ ਨਾਲ ਭਰਿਆ ਹੋਇਆ... ਦਰਿਆਦਿਲੀ ਦੀ ਮਿਸਾਲ ਹੈ ਸਿੱਖ ਧਰਮ ਤੇ ਇਸ ਧਰਮ 'ਤੇ ਚੱਲਣ ਵਾਲੇ ਸਮੇਂ-ਸਮੇਂ 'ਤੇ ਅਜਿਹੀਆਂ ਮਿਸਾਲਾਂ ਦਿੰਦੇ ਰਹਿੰਦੇ ਹਨ....
ਸੇਵਾ ਭਾਵ ਨਾਲ ਭਰਿਆ ਹੋਇਆ... ਦਰਿਆਦਿਲੀ ਦੀ ਮਿਸਾਲ ਹੈ ਸਿੱਖ ਧਰਮ ਤੇ ਇਸ ਧਰਮ 'ਤੇ ਚੱਲਣ ਵਾਲੇ ਸਮੇਂ-ਸਮੇਂ 'ਤੇ ਅਜਿਹੀਆਂ ਮਿਸਾਲਾਂ ਦਿੰਦੇ ਰਹਿੰਦੇ ਹਨ ਜਿਸ ਨਾਲ ਸਿੱਖੀ ਦੇ ਇਨ੍ਹਾਂ ਸਿਧਾਂਤਾਂ 'ਤੇ ਸਾਡਾ ਯਕੀਨ ਹੋਰ ਵੀ ਪੱਕਾ ਹੋ ਜਾਂਦਾ ਹੈ। ਅਜਿਹੀ ਹੀ ਇਕ ਬੇਹਤਰੀਨ ਮਿਸਲ ਪੇਸ਼ ਕਰ ਰਹੇ ਹਨ ਪੁਖਰਾਜ ਸਿੰਘ। ਜੋ ਪਿਛਲੇ 3 ਸਾਲਾਂ ਤੋਂ ਏਮਜ਼ ਦੇ ਗਰੀਬ ਮਰੀਜ਼ਾਂ ਦੀ ਮਦਦ ਲਈ ਉਨ੍ਹਾਂ ਦੀ ਉਹ ਹਰ ਜ਼ਰੂਰਤ ਪੂਰੀ ਕਰਦੇ ਹਨ ਜੋ ਵੀ ਉਨ੍ਹਾਂ ਨੂੰ ਪਤਾ ਚਲਦੀ ਹੈ।
ਤਾਹੀਂ ਤਾਂ ਹਰ ਹਫ਼ਤੇ ਮਰੀਜ਼ਾਂ ਦੀ ਸੁੱਧ ਲੈਣ ਪਹੁੰਚਦੇ ਪੁਖਰਾਜ ਨੂੰ ਦੇਖ ਮਰੀਜ਼ ਉਨ੍ਹਾਂ ਦੁਆਲੇ ਇਕੱਠੇ ਹੋ ਜਾਂਦੇ ਹਨ। ਕਹਿੰਦੇ ਹਨ ਕਿ ਜੇ ਕੋਈ ਤੁਹਾਨੂੰ ਹੱਸ ਕੇ ਦੇਖ ਲਵੇ ਤੇ ਤੁਹਾਨੂੰ ਘੁੱਟ ਕੇ ਜੱਫੀ ਪਾ ਲਵੇ, ਅੱਧਾ ਦੁੱਖ ਉੱਥੇ ਹੀ ਘਟ ਜਾਂਦਾ ਹੈ। ਤੇ ਅਜਿਹਾ ਹੀ ਕੁੱਝ ਪੁਖਰਾਜ ਕਰਦੇ ਹਨ। ਪੁਖਰਾਜ ਵੀ ਇਕ ਭਾਵਨਾਤਮਕ ਪੱਧਰ ਤੇ ਕੰਮ ਕਰਦੇ ਨੇ ਤੇ ਦੁੱਖ ਨੂੰ ਸਿਰਫ਼ ਸੁਣਦੇ ਹੀ ਨਹੀਂ ਉਸਨੂੰ ਵੰਡਾਉਂਦੇ ਨੇ।
ਇਨ੍ਹਾਂ ਤਸਵੀਰਾਂ ਵਿਚ ਤੁਸੀਂ ਹੱਸਦੇ ਗਾਉਂਦੇ ਜਿਨ੍ਹਾਂ ਨੂੰ ਵੇਖ ਰਹੇ ਹੋ ਇਹ ਕੈਂਸਰ ਨਾਲ ਪੀੜਿਤ ਮਰੀਜ਼ ਹਨ ਜੋ ਇਸ ਖੁਸ਼ੀ ਨੂੰ ਜੇ ਮਾਣ ਰਹੇ ਹਨ ਤਾਂ ਇਸ ਪਿੱਛੇ ਬਹੁਤ ਵੱਡਾ ਯੋਗਦਾਨ ਪੁਖ਼ਰਾਜ ਦਾ ਹੀ ਹੈ। ਜਿਨ੍ਹਾਂ ਨੇ ਇਨ੍ਹਾਂ ਕੈਂਸਰ ਪੀੜਿਤਾਂ ਦੀ ਖੁਸ਼ੀ ਲਈ ਇਸ ਦੀਵਾਲੀ ਮੇਲੇ ਦਾ ਪ੍ਰਬੰਧ ਕੀਤਾ ਜਿਥੇ ਇਹ ਸਾਰੇ ਖੁੱਲ ਕੇ ਨੱਚ ਸਕਣ, ਗਾ ਸਕਣ ਤੇ ਜ਼ਿੰਦਗੀ ਦੇ ਉਨ੍ਹਾਂ ਰੰਗਾਂ ਨੂੰ ਮਾਣ ਸਕਣ ਜੋ ਹਰ ਆਮ ਬੰਦਾ ਮਾਣ ਰਿਹਾ ਹੈ।
ਤੇ ਇਸ ਤਰਾਂਹ ਦਾ ਕੋਈ ਨਾ ਕੋਈ ਪ੍ਰਬੰਧ ਇਹ ਹਰ ਕੁੱਝ ਮਹੀਨਿਆਂ ਬਾਅਦ ਕਰਦੇ ਹਨ। ਇਨ੍ਹਾਂ ਹੀ ਨਹੀਂ! ਖਾਣਾ, ਦਵਾਈਆਂ ਤੇ ਆਰਥਿਕ ਮਦਦ ਤੋਂ ਇਲਾਵਾ ਪੁਖ਼ਰਾਜ ਇਨ੍ਹਾਂ ਮਰੀਜ਼ਾਂ 'ਚ ਇਕ ਨਵੀਂ ਜਾਨ ਵੀ ਫੂਕਦੇ ਹਨ ਕਿਓਂਕਿ ਇਹ ਉਨ੍ਹਾਂ ਨੂੰ ਸਿਰਫ਼ ਸ਼ਰੀਰ ਪੱਖੋਂ ਨਹੀਂ ਬਲਕਿ ਉਨ੍ਹਾਂ ਦੇ ਮਨ ਨੂੰ ਵੀ ਸਕਾਰਾਤਮਕ ਊਰਜਾ ਨਾਲ ਭਰ ਦਿੰਦੇ ਹਨ ਤਾਂਜੋ ਉਨ੍ਹਾਂ ਦੀ ਸਹੀ ਸੋਚ ਤੇ ਹਿੰਮਤ ਵਧੇ ਤੇ ਮਰੀਜ਼ ਜਲਦੀ ਤੋਂ ਜਲਦੀ ਠੀਕ ਹੋ ਸਕੇ।
ਪੁਖਰਾਜ ਕਹਿੰਦੇ ਹਨ ਕਿ ਸਿੱਖੀ ਤੋਂ ਉਹ ਇਕੋ-ਇਕ ਗੱਲ ਸਮਝਦੇ ਹਨ, ਤੇ ਉਹ ਹੈ ਸੇਵਾ। ਖ਼ੈਰ ਇਹ ਸੇਵਾ ਹੀ ਤਾਂ ਹੈ ਜੋ ਉਨ੍ਹਾਂ ਨੂੰ ਪ੍ਰੇਰਨਾ ਰੈਨ ਬਸੇਰਾ ਨਾਂ ਦੀ ਇਸ ਧਰਮਸ਼ਾਲਾ ਵਿਚ ਲੈ ਆਉਂਦੀ ਹੈ ਜਿਥੇ 300 ਗਰੀਬ ਮਰੀਜ਼ ਆਪਣੇ ਪਰਿਵਾਰ ਨਾਲ ਜ਼ਮੀਨਾਂ 'ਤੇ ਸੌਂ ਕੇ ਹੀ ਇਹ ਔਖਾ ਵਕਤ ਕੱਟ ਦੇ ਹਨ।
ਇਨ੍ਹਾਂ ਦੀ ਮਦਦ ਲਈ ਪੁਖ਼ਰਾਜ ਤਾਂ ਹਰ ਸੰਭਵ ਕੋਸ਼ਿਸ਼ ਕਰ ਹੀ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਹੋਰ ਵੀ ਸਾਰੇ ਲੋਕ ਵੱਧ ਤੋਂ ਵੱਧ ਜੁੜਨ ਤੇ ਇਸ ਸੇਵਾ ਵਿਚ ਆਪਣਾ ਯੋਗਦਾਨ ਦੇਣ, ਜਿਸ ਲਈ ਉਨ੍ਹਾਂ ਨੇ ਇਕ ਵਟਸਐਪ ਨੰਬਰ ਵੀ ਸਾਂਝਾ ਕੀਤਾ ਜੋ '9910075599' ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਸੇਵਾ ਵਿਚ ਉਨ੍ਹਾਂ ਨਾਲ ਰਲਣਾ ਚਾਹੁੰਦੇ ਹਨ ਉਹ ਇਸ ਨੰਬਰ 'ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਖ਼ੈਰ ਸਿੱਖੀ ਦੇ ਇਹ ਪਹਿਰੇਦਾਰ ਜੋ ਅੱਜ ਵੀ ਸਿੱਖੀ ਦੇ ਸਿਧਾਂਤਾਂ ਤੇ ਫੁੱਲ ਚੜ੍ਹਾਉਂਦੇ ਹਨ ਇਨ੍ਹਾਂ ਨੂੰ ਦੇਖ ਕੇ ਯਕੀਨਨ ਹੀ ਜਿਥੇ ਇਕ ਖੁਸ਼ੀ ਮਹਿਸੂਸ ਹੁੰਦੀ ਹੈ ਓਥੇ ਹੀ ਸਮਾਜ ਨੂੰ ਇੱਕ ਵਧੀਆ ਸੇਧ ਵੀ ਮਿਲਦੀ ਹੈ ਤੇ ਅਜਿਹੀ ਸੇਧ ਮਿਲਦੀ ਰਹਿਣੀ ਚਾਹੀਦੀ ਹੈ।