ਅੱਖਾਂ ਤੋਂ ਉਹਲੇ ਹੋ ਗਿਆ ਅੱਖਾਂ ਦਾ ਤਾਰਾ ਡਾ. ਦਲਜੀਤ ਸਿੰਘ

ਵਿਚਾਰ, ਵਿਸ਼ੇਸ਼ ਲੇਖ

ਉਨ੍ਹਾਂ ਨੇ ਲੱਖਾਂ ਲੋਕਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰ ਕੇ ਰੀਕਾਰਡ ਬਣਾਇਆ। ਮੈਡੀਕਲ ਸਾਇੰਸ ਵਿਚ ਨਵੀਂ ਤੋਂ ਨਵੀਂ ਕਾਢ ਕੱਢ ਕੇ ਕਈ ਕੀਰਤੀਮਾਨ ਸਥਾਪਤ ਕੀਤੇ। ਇਕ ਵਿਦੇਸ਼ੀ ਡਾਕਟਰ ਜਾਨ ਰਿਸਟ ਨਾਲ ਮਿਲ ਕੇ ਅੱਖਾਂ 'ਚ ਪਾਉਣ ਵਾਲਾ ਲੈਂਸ ਬਣਾਇਆ, ਜਿਸ ਦਾ ਨਾਂ 'ਸਿੰਘ ਰਸਟ' ਰਖਿਆ ਜਿਹੜਾ ਅੱਜ ਵੀ ਚਿੱਟੇ ਮੋਤੀਏ ਦੇ ਆਪਰੇਸ਼ਨ ਵਿਚ ਵਰਤਿਆ ਜਾਂਦਾ ਹੈ। ਅਪਣੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੀ ਅੱਖ ਦਾ ਆਪਰੇਸ਼ਨ ਵੀ ਇਨ੍ਹਾਂ ਨੇ ਕੀਤਾ।