ਕਈ ਵਾਰੀ ਕੁਝ ਅਲਫ਼ਾਜ਼ ਉਹ ਕਹਿ ਜਾਂਦੇ ਹਨ ਜੋ ਪੂਰੀ ਕਿਤਾਬ ਨਹੀਂ ਕਹਿ ਸਕਦੀ 'ਤੇ ਉਹ ਛੋਟੀ ਜਿਹੀ ਕਹਾਣੀ ਸਾਡੇ ਅਹਿਸਾਸਾਂ, ਸਾਡੇ ਤਜ਼ਰਬਿਆਂ ਨੂੰ ਇੱਕ ਖ਼ੂਬਸੂਰਤੀ ਨਾਲ ਬਿਆਨ ਕਰ ਵੀ ਜਾਂਦੀ ਹੈ ਅਤੇ ਦਿਲ ਨੂੰ ਸਕੂਨ ਵੀ ਦੇ ਜਾਂਦੀ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇੱਕ ਵਾਕ ਵਿੱਚ ਪੂਰਾ ਨਾਵਲ ਸਮੇਟਿਆ ਜਾਵੇ ਜੋ ਤੁਹਾਡੇ ਦਿਲ ਵਿੱਚ ਚੱਲਦੇ ਤੂਫ਼ਾਨ ਨੂੰ ਸਮਝ ਵੀ ਪਾਵੇ ਅਤੇ ਉਸਨੂੰ ਸੰਭਾਲ ਵੀ ਪਾਵੇ ਤਾਂ ਕਿੰਨਾ ਚੰਗਾ ਹੋਵੇਗਾ।
ਕੁਝ ਇੱਕ ਵਾਕ ਵਿੱਚ ਸਿਮਟੀਆਂ ਕਹਾਣੀਆਂ -
ਜਾਣਦੇ ਹੋਏ ਇਨਸਾਨ ਕਹਿਰ ਢਾਉਂਦਾ ਰਿਹਾ
ਦਿਲ ਨੂੰ ਹੁਣ ਦਿਲ ਨਹੀਂ, ਦਿਲ ਲਗੀ ਦੀ ਤਲਾਸ਼ ਹੈ
ਮੈਂ ਮੁੜ ਵੇਖਦੀ ਰਹੀ ਪਰ ਉਸਨੇ ਆਵਾਜ਼ ਵੀ ਨਹੀਂ ਮਾਰੀ
ਜਦ ਮਾਂ ਚਲੀ ਗਈ, ਫਿਰ ਲੋਰੀ ਸਮਝ ਆਈ
ਸੂਹੇ ਲਾਲ ਜੋੜੇ ਦੀ ਤਲਾਸ਼ ਨੇ ਸਾਰੇ ਰੰਗ ਫਿੱਕੇ ਕਰ ਦਿੱਤੇ
ਉਹ ਮੇਰਾ ਕੱਲ੍ਹ ਸੀ, ਮੈਂ ਮੇਰਾ ਅੱਜ ਹਾਂ
ਹਰ ਨਸ਼ੇ ਵਿੱਚ ਡੁੱਬਾ ਪਰ ਮੇਰੀਆਂ ਅੱਖਾਂ ਵਿੱਚ ਕਦੀ ਝਾਕਿਆ ਵੀ ਨਹੀਂ