ਇਤਿਹਾਸ ਵਿੱਚ ਅੱਜ ਦਾ ਦਿਨ 25 dec

ਵਿਚਾਰ, ਵਿਸ਼ੇਸ਼ ਲੇਖ

ਇਤਿਹਾਸ ਵਿੱਚ ਅੱਜ ਦਾ ਦਿਨ ਲੈ ਕੇ ਅੱਜ ਅਸੀਂ ਮੁਡ਼ ਹਾਜ਼ਿਰ ਹਾਂ ਅਤੇ ਅੱਜ ਗੱਲ ਕਰਾਂਗੇ 25 ਦਸੰਬਰ ਦੀ ਤਰੀਕ ਦੀ। 25 ਦਸੰਬਰ ਦੇ ਇਤਿਹਾਸ ਵਿੱਚ ਸਿੱਖਾਂ ਦੀ ਭੰਗੀ ਮਿਸਲ ਦੀ ਅਫਗਾਨਾਂ ਉੱਤੇ ਜਿੱਤ ਦੇ ਨਾਲ ਨਾਲ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ ਲੋਕਾਂ ਦਾ ਵਰਨਣ ਸ਼ਾਮਿਲ ਹੈ।  

1.   1772 -  ਭੰਗੀ ਮਿਸਲ ਨੇ ਅਫ਼ਗ਼ਾਨਾਂ ਨੂੰ ਹਰਾ ਕੇ ਮੁਲਤਾਨ ਜਿੱਤਿਆ।  
2.   1935 -  ਬੂਟਾ ਸਿੰਘ ਸ਼ੇਖ਼ੂਪੁਰਾ ਐਮ.ਐਲ.ਸੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਇਆ।
3.   1987 -  ਅਵਤਾਰ ਸਿੰਘ ਰੂਪੋਵਾਲੀ, ਲਖਬੀਰ ਸਿੰਘ ਧੱਲੇਕੇ, ਬਲਵੰਤ ਸਿੰਘ ਤਖਾਣਵਧ, ਮਹਿੰਦਰ ਸਿੰਘ ਨੌਸ਼ਹਿਰਾ ਪੰਨੂਆਂ, ਪਰਮਜੀਤ ਸਿੰਘ ਸਿੰਘ ਕਾਲਾ, ਸਵਰਨਜੀਤ ਸਿੰਘ  ਖਾਲਸਾ, ਗੁਰਚਰਨ ਸਿੰਘ ਉਰਫ਼ ਚਰਨੀ ਤੇ ਹੋਰ ਸਿੱਖ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗਏ। 

4.    1988 -  ਜਸਮਿੰਦਰ ਸਿੰਘ ਜੱਸੀ ਮਾਡਲ ਗਰਾਮ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ।  
5.    1991 -  ਮਿਖਾਈਲ ਗੋਰਬਾਚੇਫ਼ ਨੇ ਟੀ.ਵੀ. ਤੋਂ ਐਲਾਨ ਕੀਤਾ ਕਿ ਸੋਵੀਅਤ ਯੂਨੀਅਨ ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
6.     1992 -  ਲਖਵਿੰਦਰ ਸਿੰਘ ਲੱਖਾ, ਮਨਜਿੰਦਰ ਸਿੰਘ ਬੱਬੂ, ਹਰਪਾਲ ਕੌਰ, ਤਰਸੇਮ ਸਿੰਘ ਰੁਡ਼ਕਾ ਕਲਾਂ, ਗੁਰਦੇਵ ਸਿੰਘ ਕੌਂਕੇ ਕਲਾਂ, ਗੁਰਦੇਵ ਰਾਏਪੁਰ ਕਲਾਂ, ਹਰਬੰਸ ਸਿੰਘ  ਰਸੂਲਪੁਰ, ਸੁਖਦੇਵ ਸਿੰਘ ਮੁਹੰਮਦ ਖ਼ਾਨ, ਹਰਜਿੰਦਰ ਸਿੰਘ ਟਾਂਗਰਾ, ਲਖਵਿੰਦਰ ਸਿੰਘ ਛੱਜਲਵੱਢੀ, ਅਤੇ ਤਰਸੇਮ ਸਿੰਘ ਮੁੱਛਲ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ।  

ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਤੁਹਾਡੇ ਤੱਕ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਕੱਲ੍ਹ ਮੁਡ਼ ਹਾਜ਼ਿਰ ਹੋਵਾਂਗੇ।  
ਜਾਣਕਾਰੀ ਲਈ ਵਿਸ਼ੇਸ਼ ਧੰਨਵਾਦ ਸਿੱਖ ਇਤਿਹਾਸਕਾਰ ਸ.ਹਰਜਿੰਦਰ ਸਿੰਘ ਦਿਲਗੀਰ