ਇਤਿਹਾਸ ਵਿੱਚ ਅੱਜ ਦਾ ਦਿਨ 27 ਦਸੰਬਰ

ਵਿਚਾਰ, ਵਿਸ਼ੇਸ਼ ਲੇਖ

ਇਤਿਹਾਸ ਵਿੱਚ ਅੱਜ ਦਾ ਦਿਨ ਲੈ ਕੇ ਅਸੀਂ ਮੁਡ਼ ਹਾਜ਼ਿਰ ਹਾਂ ਅਤੇ ਅੱਜ ਗੱਲ ਕਰਾਂਗੇ 27 ਦਸੰਬਰ ਦੀ ਤਰੀਕ ਨਾਲ ਜੁਡ਼ੀਆਂ ਅਹਿਮ ਘਟਨਾਵਾਂ ਦੀ। 27 ਦਸੰਬਰ ਦੀ ਤਰੀਕ ਦੇ ਇਤਿਹਾਸ ਵਿੱਚ ਕਈ ਹੋਰਨਾਂ ਘਟਨਾਵਾਂ ਦੇ ਨਾਲ ਨਾਲ ਖਾਲਿਸਤਾਨ ਦਾ ਮਤਾ ਪਾਸ ਹੋਣ ਅਤੇ ਗੁਰਦਵਾਰਾ ਸ੍ਰੀ ਫ਼ਤਹਿਗਡ਼੍ਹ ਸਾਹਿਬ ਵਿਖੇ ਸਿੱਖਾਂ ਦੁਆਰਾ ਪੰਡਤ ਜਵਾਹਰ ਲਾਲ ਨਹਿਰੂ ਨੂੰ ਤਕਰੀਰ ਨਾ ਕਰਨ ਦੇਣ ਦਾ ਜ਼ਿਕਰ ਵੀ ਮਿਲਦਾ ਹੈ।  



1.   1919 - ਕਾਂਗਰਸ ਅਤੇ ਮੁਸਲਮ ਲੀਗ ਦੇ ਮੁਕਾਬਲੇ ਵਿੱਚ ਸਿੱਖ ਲੀਗ ਬਣੀ।  
2.   1953 -   ਸਿੱਖਾਂ ਨੇ ਗੁਰਦਵਾਰਾ ਸ੍ਰੀ ਫ਼ਤਹਿਗਡ਼੍ਹ ਸਾਹਿਬ ਵਿਖੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਤਕਰੀਰ ਨਾ ਕਰਨ ਦਿੱਤੀ।  
3.    1966 -  ਫਤਹਿ ਸਿੰਘ ਗੰਗਾਨਗਰ ਨੇ ਬਿਨਾ ਕੁਝ ਹਾਸਿਲ ਕੀਤੇ ਮਰਨ ਵਰਤ ਛੱਡਿਆ।  
4.    1985 -  ਜਲੰਧਰ ਵਿੱਚ ਸ਼ਿਵ ਸੈਨਾ ਨੇ ਸਿੱਖਾਂ 'ਤੇ ਹਮਲੇ ਕੀਤੇ।  
5.   1987 - ਸ੍ਰੀ ਫ਼ਤਹਿਗਡ਼੍ਹ ਸਾਹਿਬ ਵਿਚ ਸ਼ਹੀਦੀ ਕਾਨਫ਼ਰੰਸ ਵਿਚ ਡਾ.ਗੁਰਨਾਮ ਸਿੰਘ ਬੁੱਟਰ ਨੇ ਖਾਲਿਸਤਾਨ ਦਾ ਮਤਾ ਪਾਸ ਕਰਵਾਇਆ। 


6.    1988 -  ਬਗੀਚਾ ਸਿੰਘ ਅਸਲ ਉਤਾਡ਼ ਤੇ ਅਵਤਾਰ ਸਿੰਘ ਬਹਿਕ ਵਿਲਾਇਤ ਸ਼ਾਹ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।  

7.    1990 -  ਭੁਪਿੰਦਰ ਸਿੰਘ ਲੌਂਗੀਆ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।  
8.    1992 -  ਅਣੋਖ ਸਿੰਘ ਉੱਬੋਕੇ, ਜਸਬੀਰ ਸਿੰਘ ਮਾਹਲਾਂ ਦੀ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦੀ ਹੋਈ।  



ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਤੁਹਾਡੇ ਤੱਕ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਕੱਲ੍ਹ ਮੁਡ਼ ਹਾਜ਼ਿਰ ਹੋਵਾਂਗੇ।  


ਜਾਣਕਾਰੀ ਲਈ ਵਿਸ਼ੇਸ਼ ਧੰਨਵਾਦ ਸਿੱਖ ਇਤਿਹਾਸਕਾਰ ਸ.ਹਰਜਿੰਦਰ ਸਿੰਘ ਦਿਲਗੀਰ