ਜੱਟ ਕਿਸਾਨ ਨੂੰ ਬਦਨਾਮ ਕਰਨ ਵਾਲੇ ਗਾਇਕਾਂ ਵਿਰੁਧ ਮੁਹਿੰਮ ਛੇੜੋ

ਵਿਚਾਰ, ਵਿਸ਼ੇਸ਼ ਲੇਖ

ਕਿਸੇ ਸਮੇਂ ਪੰਜਾਬੀ ਗਾਇਕੀ ਦਾ ਮਿਆਰ ਬਹੁਤ ਹੀ ਵਧੀਆ ਤੇ ਸਾਰਥਕ ਕਿਸਮ ਦਾ ਹੁੰਦਾ ਸੀ। ਪਰ ਅਜਕਲ ਪੰਜਾਬੀ ਗਾਇਕੀ ਦਾ ਨਿਘਾਰ ਹੋਰ ਹੇਠਾਂ ਵਲ ਜਾ ਰਿਹਾ ਹੈ। ਬਹੁਤ ਸਾਰੇ ਗਾਇਕਾਂ ਨੇ ਤਾਂ ਜੱਟ ਕਿਸਾਨ ਨੂੰ ਹੀ ਫੜ ਛਡਿਆ ਹੈ ਜਿਵੇਂ 'ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ, ਜੱਟ ਉਸ ਪਿੰਡ ਨੂੰ ਬਿਲਾਂਗ ਕਰਦਾ', 'ਜੱਟਾਂ ਦੇ ਨਾ ਨੇੜੇ ਲਗਦੀ, ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ', 'ਭਾਖੜੇ 'ਚ ਜੇ ਪਾਣੀ ਦੀ ਥਾਂ ਸ਼ਰਾਬ ਹੁੰਦੀ, ਹੁਣ ਤਕ ਜੱਟਾਂ ਨੇ ਮੁਕਾ ਦੇਣੀ ਸੀ' ਆਦਿ ਹੋਰ ਵੀ ਜੱਟਾਂ ਨਾਲ ਜੁੜੇ ਗੀਤ ਹਨ ਜੋ ਘਟੀਆ ਕਿਸਮ ਦੇ ਹਨ। ਇਨ੍ਹਾਂ ਕਲਾਕਾਰਾਂ ਨੇ ਜੱਟ ਨੂੰ ਦਾਰੂ ਪੀਣ ਵਾਲਾ ਅਤੇ ਲੜਾਈਆਂ ਕਰਨ ਵਾਲਾ ਬਣਾ ਦਿਤਾ ਹੈ ਜਿਸ ਤੋਂ ਪ੍ਰਭਾਵਤ ਹੋ ਕੇ ਜੱਟ ਦਾਰੂ ਪੀਂਦਾ, ਦਵਾਈਆਂ ਖਾਂਦਾ ਤੇ ਅਪਣੇ ਸਿਰ ਪੈਸਾ ਚੜ੍ਹਾ ਕੇ ਖ਼ੁਦਕੁਸ਼ੀਆਂ ਕਰਦਾ ਹੈ।