ਕਿੰਨਾ ਵਿਆਪਕ ਹੈ ਕਿਡਨੀ ਵਪਾਰ ਦਾ ਧੰਦਾ ?

ਵਿਚਾਰ, ਵਿਸ਼ੇਸ਼ ਲੇਖ

ਡਾ: ਅਜੀਤਪਾਲ ਸਿੰਘ ਐਮ ਡੀ-

ਉਸ ਨੇ ਕੁੱਝ ਸਾਲ ਪਹਿਲਾਂ ਆਰਥਕ ਤੰਗੀ ਕਾਰਣ ਸਿਰਫ਼ 75 ਹਜ਼ਾਰ ਰੁਪਏ 'ਚ ਖੁਦ ਕਿਡਨੀ (ਗੁਰਦਾ) ਵੇਚੀ ਸੀ। ਅੱਜ ਦੀ ਤਰੀਕ 'ਚ ਉਸ ਕੋਲ ਕਰੋੜਾਂ ਦੀ ਜਾਇਦਾਦ ਹੈ। ਆਪਣੀ ਕਿਡਨੀ ਵੇਚ ਕੇ ਉਸ ਨੇ ਜਾਣ ਲਿਆ ਸੀ ਕਿ ਇਸ ਕਾਰੋਬਾਰ 'ਚ ਜਬਰਦਸਤ ਮੁਨਾਫਾ ਹੈ। ਕੁੱਝ ਹੀ ਦਿਨਾਂ 'ਚ ਉਹ ਕਿਡਨੀ ਤਸਕਰਾਂ ਦਾ ਕਿੰਗਪਿਨ ਬਣ ਗਿਆ। ਕੋਲਕਾਤਾ ਦੇ ਰਾਜਾਰਹਾਟ ਦੇ ਇੱਕ ਆਲੀਸ਼ਾਨ ਮਕਾਨ 'ਚ ਰਹਿਣ ਵਾਲਾ ਟੀ ਰਾਜਕੁਮਾਰ ਰਾਓ ਜਦੋਂ ਫੜਿਆ ਗਿਆ, ਉਦੋਂ ਦਿੱਲੀ ਤੇ ਬੰਗਾਲ ਜਾਂਚ ਏਜੰਸੀਆਂ ਨੂੰ ਵੀ ਨਹੀਂ ਪਤਾ ਸੀ ਕਿ ਕੌਮਾਂਤਰੀ ਕਿਡਨੀ ਧੰਦੇ ਦਾ ਸਰਗਨਾ ਉਨ੍ਹਾਂ ਦੇ ਹੱਥ ਲੱਗ ਜਾਵੇਗਾ। 

ਦਿੱਲੀ ਦੇ ਪੰਜਾ ਸਿਤਾਰਾ ਅਪੋਲੋ ਹਸਪਤਾਲ 'ਚ ਕਿਡਨੀ ਰੈਕੇਟ ਦਾ ਭਾਂਡਾ ਪਰਦਾਫਾਸ਼ ਹੋਣ ਪਿੱਛੋਂ ਕਲਕੱਤਾ ਤੋਂ ਰਾਜਕੁਮਾਰ ਨੂੰ ਫੜਿਆ ਗਿਆ। ਰਾਜਕੁਮਾਰ ਤੋਂ ਪਤਾ ਲੱਗਿਆ ਹੈ ਕਿ ਅਪੋਲੋ ਹਸਪਤਾਲ 'ਚ ਵਧ ਫੁਲ ਰਹੇ ਕਿਡਨੀ ਧੰਦੇ ਜਾਲ ਕਲਕੱਤਾ, ਦਿੱਲੀ, ਜਲੰਧਰ,ਕੋਇੰਬਟੂਰ, ਹੈਦਰਾਬਾਦ ਵਰਗੇ ਭਾਰਤ ਦੇ ਮੁੱਖ ਸ਼ਹਿਰਾਂ ਤੋਂ ਇਲਾਵਾ ਨੇਪਾਲ, ਸ਼੍ਰੀਲੰਕਾ, ਇੰਡੋਨੇਸ਼ੀਆ, ਬੰਗਲਾਦੇਸ਼, ਬ੍ਰਿਟੇਨ, ਅਮਰੀਕਾ, ਮਿਆਂਮਾਰ ਤੱਕ ਫੈਲ ਚੁੱਕੇ ਹਨ। ਦਿੱਲੀ 'ਚ ਜਿਨ੍ਹਾਂ ਪੰਜ ਲੋਕਾਂ ਨੂੰ ਫੜਿਆ ਗਿਆ ਹੈ ਉਹਨਾਂ ਵਿੱਚੋਂ ਦੋ ਲੋਕ ਅਪੋਲੋ ਹਸਪਤਾਲ ਦੇ ਮੁਲਾਜਮ ਹਨ। ਅਪੋਲੋ ਦੇ ਕੁੱਝ ਡਾਕਟਰਾਂ ਤੇ ਪੁਲਿਸ ਨੇ ਨਜ਼ਰ ਰੱਖੀ ਹੋਈ ਹੈ। ਅਪੋਲੋ ਹਸਪਤਾਲ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਫੜੇ ਗਏ ਲੋਕਾਂ ਦਾ ਅਪੋਲੋ ਹਸਪਤਾਲ ਨਾਲ ਕੋਈ ਸਬੰਧ ਨਹੀਂ ਹੈ।

ਕਲਕੱਤਾ ਦੇ ਰਾਜਕੁਮਾਰ ਨੇ ਸਿਰਫ ਤਿੰਨ ਸਾਲਾਂ ਚ ਆਪਣਾ ਨੈੱਟਵਰਕ ਤਿਆਰ ਕਰ ਲਿਆ। ਉਹ 2005 ਤੋਂ ਸਰਗਰਮ ਹੋਇਆ। 2005 ਤੋਂ 2013 ਤੱਕ ਉਹ ਪੂਰੀ ਤਰ੍ਹਾਂ ਜਮ ਗਿਆ। ਰਾਜਕੁਮਾਰ ਨੇ ਰਾਜਾਰਹਾਟ ਦੇ ਨੀਮ ਮੱਧਵਰਗੀ ਇਲਾਕੇ ਸ਼ਿਵਤਲਾ 'ਚ ਛੋਟਾ ਜਿਹਾ ਮਕਾਨ ਖਰੀਦ ਕੇ ਉੱਥੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਪਹਿਲਾਂ ਪੱਛਮੀ ਬੰਗਾਲ ਤੇ ਬੰਗਲਾਦੇਸ਼ ਵਿੱਚ ਆਪਣਾ ਤਾਣਾ ਬਾਣਾ ਤਿਆਰ ਕਰ ਲਿਆ। ਬੰਗਾਲ ਵਿੱਚ ਸੌਖਾ ਸੀ। ਉੱਥੋਂ ਦੇ ਹਸਪਤਾਲ ਚ ਨੈੱਟਵਰਕ ਤੇ ਰਾਜ ਸਰਦਾਰ ਦੇ ਬੇਰੁਖੀ ਕਾਰਣ ਰਾਹ ਸੌਖਾ ਰਿਹਾ। ਬੰਗਲਾ 'ਚ ਕਿਡਨੀ ਦੇ ਅਖੌਤੀ ਦਾਨੀ ਆਸਾਨ ਨੂੰ ਮੁਹੱਈਆ ਵੀ ਹਨ। ਹਕੀਕਤ ਵਿੱਚ ਉਨ੍ਹਾਂ ਦੀ ਕਿਡਨੀ ਕੌਡੀਆਂ ਦੇ ਭਾਅ ਖਰੀਦ ਕੇ ਉਹਨਾਂ ਨੂੰ ਕਾਗਜ 'ਚ ਦਾਨ ਕਰਤਾ ਵਿਖਾਉਣਾ ਸੌਖਾ ਹੁੰਦਾ ਸੀ। ਇਸ 'ਚ ਬੰਗਾਲ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ - ਕਰਮਚਾਰੀਆਂ ਦਾ ਵੱਡਾ ਤਾਣਾ ਬਾਣਾ ਵੀ ਸ਼ਾਮਿਲ ਹੈ। ਬੰਗਾਲ ਦੇ ਉਤਰ ਦਿਨਾਜਪੁਰ ਦੇ ਕਈ ਪਿੰਡ ਇੱਕ ਤਰ੍ਹਾਂ ਨਾਲ ਕਿਡਨੀ ਬਾਜਾਰ 'ਚ ਬਦਲ ਚੁੱਕੇ ਹਨ। ਕਿਡਨੀ ਦਲਾਲਾਂ ਦਾ ਨੈਟਵਰਕ ਸਰਗਰਮ ਹੈ ਜਿਸ ਨੂੰ ਰਾਜਕੁਮਾਰ ਚਲਾਉਂਦਾ ਰਿਹਾ। ਦਲਾਲਾਂ ਦੇ ਗ੍ਰੋਹ ਪਿੰਡ ਵਾਲਿਆਂ ਤੋਂ 20 ਤੋਂ 70 ਹਜ਼ਾਰ ਰੁਪਏ 'ਚ ਕਿਡਨੀ ਖਰੀਦਦਾ ਅਤੇ ਵੱਡੇ ਹਸਪਤਾਲਾਂ ਨੂੰ ਵੇਚ ਦਿੰਦਾ।

ਅਜਿਹਾ ਹੀ ਇੱਕ ਪਿੱਡ ਹੈ- ਉਤਰ ਦਿਨਾਜਪੁਰ ਦਾ ਬਿੰਡੌਲ ਗ੍ਰਾਮ। 11 ਮੌਜੇ ਦੀ ਇਸ ਪੰਚਾਇਤ ਦੇ ਜਿਆਦਾਤਰ ਬਸ਼ਿੰਦੇ ਮਛੇਰੇ ਹਨ। ਗਰੀਬ ਕਾਰਣ ਇੱਥੇ ਮਨੁੱਖੀ ਅੰਗਾਂ ਦੀ ਦਲਾਲੀ ਵਾਲਿਆਂ ਨੂੰ ਬਾਜ਼ਾਰ ਖੋਲ੍ਹਣ ਦਾ ਮੌਕਾ ਮਿਲ ਗਿਆ। ਛੇ ਸਾਲ ਪਹਿਲਾਂ ਪਿੰਡ ਦੇ ਸੰਗਲੂ ਮਛੇਰੇ ਨੇ 80 ਹਜ਼ਾਰ ਰੁਪਏ 'ਚ ਕਿਡਨੀ ਵੇਚੀ ਸੀ। ਉਸ ਦੀ ਦੇਖਾ- ਦੇਖੀ ਪਿੰਡ ਦੇ ਕਈ ਹੋਰ ਲੋਕਾਂ ਨੇ 70 ਹਜ਼ਾਰ 80 ਹਜ਼ਾਰ ਚ ਆਪਣੇ ਗੁਰਦੇ (ਕਿਡਨੀਆਂ) ਵੇਚ ਦਿੱਤੀਆਂ। ਅੱਜ ਆਲਮ ਇਹ ਹੈ ਕਿ ਇਸ ਪਿੰਡ ਚ ਹਰ ਬਾਲਗ ਮਰਦ ਸਿਰਫ ਇੱਕ ਕਿਡਨੀ (ਗੁਰਦੇ) ਨਾਲ ਜੀਵਤ ਹੈ। ਹਸਪਤਾਲਾਂ 'ਚ ਕਿਡਨੀ ਟਰਾਂਸਪਲਾਂਟ ਦੇ ਮਰੀਜ਼ ਤੋਂ 10-12 ਲੱਖ ਰੁਪਏ ਵਸੂਲ ਲਏ ਜਾਂਦੇ ਹਨ। ਬੰਗਾਲ ਦੇ ਇਸ ਪਿੰਡ 'ਚ ਇੱਕ-ਇੱਕ ਪਰਿਵਾਰ 'ਚ ਚਾਰ- ਚਾਰ ਲੋਕ ਅਜਿਹੇ ਹਨ ਜਿਹਨਾਂ ਨੇ ਆਪਣੀ ਕਿਡਨੀ ਵੇਚ ਦਿੱਤੀ ਹੈ। ਪਿੰਡ ਵਾਲੇ ਤੇ ਕਿਡਨੀ ਖਰੀਦਣ ਵਾਲਿਆਂ ਦਰਮਿਆਨ ਚਾਰ ਤੋਂ ਪੰਜ ਲੋਕ ਹੁੰਦੇ ਹਨ। ਜਿਹਨਾਂ ਦਾ ਇੱਕ-ਇੱਕ ਲੱਖ ਰੁਪਿਆ ਕਮਿਸ਼ਨ ਹੁੰਦਾ ਹੈ। 

ਕਾਨੂੰਨ ਕਿਡਨੀ ਵੇਚਣ ਵਾਲੇ ਨੂੰ ਤਾਂ ਕਿਸੇ ਤਰ੍ਹਾਂ ਦਾ ਲਾਲਚ, ਧਮਕੀ ਦਿੱਤੀ ਜਾ ਸਕਦੀ ਹੈ ਜਾਂ ਮਜਬੂਰ ਕੀਤਾ ਜਾ ਸਕਦਾ ਹੈ। ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਵਿਸ਼ੇਸ਼ ਹਾਲਤ ਵਿੱਚ ਕਿਸੇ ਦੋਸਤ ਦੀ ਕਿਡਨੀ ਦਾਨ ਕੀਤੀ ਜਾ ਸਕਦੀ ਹੈ। ਇਸ ਲਈ ਸਰਕਾਰ ਦਾ ਸਿਹਤ ਵਿਭਾਗ ਇਜਾਜ਼ਤ ਦਿੰਦਾ ਹੈ। ਇਜਾਜ਼ਤ ਦੇਣ ਲਈ ਅਨੂਮੋਦਨ ਸੰਪਤੀ ਦੇ ਸਾਹਮਣੇ ਨਿੱਜੀ ਰੂਪ 'ਚ ਪੇਸ਼ ਹੋਕੇ ਹਲਫਨਾਮਾ ਦੇਣਾ ਹੁੰਦਾ ਹੈ। ਮਾਨਵੀ ਆਧਾਰ 'ਤੇ ਮਿਲੀ ਇਸ ਛੋਟ ਦਾ ਫਾਇਦਾ ਦਲਾਲਾਂ ਦਾ ਨੈਟਵਰਕ ਉਠਾਉਂਦਾ ਹੈ। ਬੰਗਾਲ ਦੇ ਨਿੱਜੀ ਸਕੂਲਾਂ 'ਚ ਹਰ ਮਹੀਨੇ 160 ਗੁਰਦੇ ਬਦਲੇ ਜਾਂਦੇ ਹਨ। ਰਾਜਕੁਮਾਰ ਨੇ ਕਿਡਨੀ ਟ੍ਰਾਂਸਪਲਾਂਟ ਦੇ ਇਸ ਵਿਸ਼ਾਲ ਬਾਜਾਰ 'ਚ ਖੁਦ ਨੂੰ ਵੱਡਾ ਕਾਰੋਬਾਰੀ ਤਾਂ ਬਣਾ ਲਿਆ ਆਪਣਾ ਤਾਣਾ ਬਾਣਾ ਬਾਹਰ ਵੀ ਫੈਲਾਅ ਲਿਆ।

ਸਿਰਫ਼ ਤਿੰਨ ਸਾਲਾਂ ਅੰਦਰ, ਉਸਨੇ ਨੇਪਾਲ, ਮਿਆਂਮਾਰ, ਸ਼੍ਰੀਲੰਕਾ, ਇੱਥੋਂ ਤੱਕ ਕਿ ਇੰਡੋਨੇਸ਼ੀਆ 'ਚ ਵੀ ਅਜਿਹੇ ਪਿੰਡ ਤੇ ਇਲਾਕੇ ਲੱਭ ਲਏ ਜਿੱਥੋਂ ਦੇ ਗਰੀਬ ਲੋਕ ਆਸਾਨੀ ਨਾਲ ਕਿਡਨੀ ਦਾਨ ਕਰਨ ਨੂੰ ਤਿਆਰ ਹੋ ਗਏ। ਰਾਜਕੁਮਾਰ ਦੇ ਨੈੱਟਵਰਕ 'ਚ ਸਰਗਰਮ ਦੀਪਕ ਕਰ ਦਾ ਕੰਮ ਸੀ ਫਰਜੀ ਕਾਗਜਾਤ ਤਿਆਰ ਕਰਨਾ। ਦਿੱਲੀ ਪੁਲਿਸ ਨੇ ਉਸਨੂੰ ਮਜਾਰਹਾਟ ਦੇ ਨੇੜੇ ਇੱਕ ਇਲਾਕੇ ਬਾਗੁਈਹਾਟੀ ਤੋਂ ਗ੍ਰਿਫ਼ਤਾਰ ਕੀਤਾ। 2008 ਤੋਂ 2012 ਤੱਕ ਉਸ ਨੇ ਟੀ ਰਾਜਕੁਮਾਰ ਰਾਓ ਨੇ ਕਿਡਨੀ ਡੋਨਰ ਲੱਭਣ ਦੇ ਕੰਮ 'ਚ ਲਾ ਰੱਖਿਆ ਸੀ। ਅਰਸੇ ਤੱਕ ਉਹ ਕੰਮ ਨਹੀਂ ਲਿਆ ਸਕਿਆ ਤਾਂ ਉਸ ਨੂੰ ਰਾਜਕੁਮਾਰ ਨੇ ਦੂਜਾ ਕੰਮ ਦੇ ਦਿੱਤਾ। 

ਕਿਡਨੀ ਦਾਤਾ ਤੇ ਕਿਡਨੀ ਬਦਲਾਉਣ ਦੋਨਾਂ ਦੇ ਹੀ ਜਾਹਲੀ ਕਾਗਜਾਤ ਤਿਆਰ ਕਰਨ ਦਾ। ਇਸ ਕੰਮ ਲਈ ਹਸਪਤਾਲ ਦੇ ਵਾਰਡ ਬੂਆਏ ਤੋਂ ਲੈ ਕੇ ਅਦਾਲਤ ਦੇ ਕਲਰਕ ਤੱਕ ਦਾ ਨੈੱਟਵਰਕ ਦੀਪਕ ਕਰ ਨੇ ਬਣਾ ਰੱਖਿਆ ਸੀ। ਹਰ ਵਾਰੀ 10 ਹਜ਼ਾਰ ਰੁਪਏ ਦਾ ਕਮਿਸ਼ਨ ਦੀਪਕ ਕਰ ਨੂੰ ਮਿਲਦਾ ਸੀ। ਡੋਨਰ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ 'ਚ ਲਿਆਂਦਾ ਜਾਂਦਾ ਸੀ। ਸਰੀਰਕ ਜਾਂਚ ਕਰਵਾਕੇ ਉਸ ਦੀ ਮੈਡੀਕਲ ਰਿਪੋਰਟ ਬਣਾਈ ਜਾਂਦੀ ਸੀ। ਉਸ ਮਾਮਲੇ 'ਚ ਕੋਲਕਾਤਾ ਦਿੱਲੀ, ਚੇਨਈ ਤੇ ਬੰਗਲੌਰ ਦੇ ਕਈ ਨਾਮੀ ਡਾਕਟਰਾਂ ਦੇ ਨਾਂ ਰਾਜਕੁਮਾਰ ਨੇ ਪੁਲਿਸ ਨੂੰ ਦੱਸੇ ਹਨ। 

ਕਲਕੱਤਾ ਦੇ ਇੱਕ ਨਾਮੀ ਨੈਫਰੋਲੋਜਿਸਟ ਦੇ ਨਿਯਮਤ ਚੇਨਈ ਆਵਾਜਾਈ ਤੇ ਉਹਨਾਂ ਦੇ ਸੰਪਰਕ ਦੇ ਦਿੱਲੀ ਤੇ ਕੋਇੰਬਟੂਰ ਵਿੱਚ ਕਰਾਏ ਗਏ ਕਿਡਨੀ ਟ੍ਰਾਂਸਪਲਾਂਟ ਦੀ ਕੇਸ ਹਿਸਟਰੀ ਵੀ ਘੋਖੀ ਜਾ ਰਹੀ ਹੈ। ਰਾਜਕੁਮਾਰ ਤੇ ਦੀਪਕ ਕਰ ਤੋਂ ਪੁੱਛਗਿੱਛ ਦੇ ਆਧਾਰ 'ਤੇ ਹੁਣ ਤੱਕ 10 ਲੋਕਾਂ ਨੂੰ ਫੜਿਆ ਹੈ। ਇਸ ਵਿੱਚ ਭਾਨੁ ਪ੍ਰਤਾਪ ਨੂੰ ਕਾਨਪੁਰ ਤੋਂ ਫੜਿਆ ਗਿਆ, ਜੋ ਦਿੱਲੀ 'ਚ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਵਾਲਿਆਂ ਅਤੇ ਰਾਜਕੁਮਾਰ ਦੇ ਨੈਟਵਰਕ ਦਰਮਿਆਨ ਇੱਕ ਤਰ੍ਹਾਂ ਨਾਲ ਲਿੰਕ-ਮੈਨ ਦਾ ਕੰਮ ਕਰਦਾ ਸੀ। ਭਾਨੂ ਪ੍ਰਤਾਪ ਦੀ ਟੀਮ ਦੀ ਜੋੜੀ ਉਮੇਸ਼ ਤੇ ਨੀਲੂ ਦਿੱਲੀ ਤੋਂ ਮੌਮਿਤਾ ਆਦਿ ਨੂੰ ਫੜਿਆ ਗਿਆ ਹੈ। ਜਿਹਨਾਂ ਨੇ ਆਪਣੀਆਂ ਕਿਡਨੀਆਂ ਚਾਰ-ਚਾਰ ਲੱਖ ਰੁਪਏ 'ਚ ਵੇਚੀਆਂ ਅਤੇ ਬੇਸ਼ੁਮਾਰ ਦੌਲਤ ਦੇ ਲਾਲਚ ਚ ਇਸ ਨੈੱਟ ਵਰਕ 'ਚ ਸ਼ਾਮਿਲ ਹੋ ਗਏ। 

ਇੰਟਰਨੈੱਟ ਤੇ ਗੁਰਦਿਆਂ ਦੀ ਵਿਕਰੀ ਦਾ ਵੀ ਪਤਾ ਲੱਗਿਆ ਹੈ। ਸੁਰੱਖਿਆ ਏਜੰਸੀਆਂ ਦੀ ਅੱਖ 'ਚ ਘੱਟਾ ਪਾਕੇ ਇੰਟਰਨੈੱਟ ਤੇ ਗੁਰਦਿਆਂ ਦੀ ਖਰੀਦੋ-ਫਰੋਖਤ ਧੜੱਲੇ ਨਾਲ ਚੱਲ ਰਹੀ ਹੈ। ਇੱਥੇ ਇੱਕ ਕਿਡਨੀ ਦੇ 70 ਲੱਖ ਮਿਲ ਜਾਂਦੇ ਹਨ। 35 ਲੱਖ ਅਪ੍ਰੇਸ਼ਨ ਤੋਂ ਪਹਿਲਾਂ ਅਤੇ ਬਾਕੀ ਅਪ੍ਰੇਸ਼ਨ ਤੋਂ ਪਿੱਛੋਂ। ਇੰਟਰਨੈੱਟ ਦੀ ਦੁਨੀਆਂ 'ਚ ਡਾਕਟਰ ਰਾਬਰਟ ਜਾਣਿਆਂ ਪਹਿਚਾਣਿਆਂ ਨਾਂ ਹੈ ਜੋ ਦਿੱਲੀ 'ਚ ਕਿਡਨੀ ਟ੍ਰਾਂਸਪਲਾਂਟ ਲਈ ਇੰਟਰਨੈੱਟ ਤੇ ਡੋਨਰ ਦਾ ਜੁਗਾੜ ਕਰਦਾ ਹੈ। ਬਕਾਇਦਾ ਫੋਨ ਨੰਬਰ, ਈਮੇਲ, ਆਈਡੀ ਦੇ ਰੱਖੀ ਹੈ। 

ਆਪਣੇ ਕਈ ਬਲਾਗਸ ਤੇ ਉਨ੍ਹਾਂ ਦੇ ਇਸ਼ਤਿਹਾਰਾਂ 'ਚ ਦਿੱਲੀਦੀ ਅਪੋਲੋ ਹਸਪਤਾਲ ਦਾ ਨਾਂ ਮੁੱਖ ਤੌਰ ਤੇ ਰਹਿੰਦਾ ਹੈ। ਹਾਲਾਂਕਿ ਅਪੋਲੋ ਦੇ ਬੁਲਾਰੇ ਨੇ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਨੂੰ ਹਸਪਤਾਲ ਦਾ ਨਾਂ ਖਰਾਬ ਕਰਨ ਦੀ ਸਾਜਿਸ਼ ਦੱਸਿਆ ਹੈ। ਇੰਟਰਨੈੱਟ ਤੇ ਵੱਧ ਤੋਂ ਵੱਧ ਇੱਕ ਲੱਖ 50 ਹਜ਼ਾਰ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦੀ ਗੱਲ ਕਹੀ ਜਾਂਦੀ ਹੈ। ਮਲੇਸ਼ੀਆ, ਇੰਡੋਨੇਸ਼ੀਆ, ਅਮਰੀਕਾ, ਬ੍ਰਿਟੇਨ ਲਈ ਕਿਡਨੀ ਹੋਵੇ ਤਾਂ ਉਨੇ ਮਿਲਣਗੇ। ਭਾਰਤ 'ਚ ਭੁਗਤਾਨ 25 ਤੋਂ 70 ਲੱਖ ਹੈ। ਬੈਂਗਲੋਰ 'ਚ ਕਈ ਡਾਕਟਰ ਲੁਇਸ ਮਾਰਿਸ ਨਾਂ ਦੇ ਬੰਦੇ ਕਿਡਨੀ ਦੇ ਡੋਨਰ ਲੱਭਣ ਲਈ ਵੈਬਸਾਈਟ ਚਲਾਉਂਦਾ ਹੈ। ਇਸ ਤਰ੍ਹਾਂ ਮੁੰਬਈ 'ਚ ਡੇਵਿਡ ਗ੍ਰੇ ਦੇ ਨਾਂ ਹੇਠ ਇੰਟਰਨੈੱਟ ਤੇ ਇਹ ਕਾਰੋਬਾਰ ਚਲਦਾ ਹੈ। ਸਰਕਾਰੀ ਨਾਗਰਿਕ ਤੇ ਸੁਰੱਖਿਆ ਏਜੰਸੀਆਂ ਅਜੇ ਤੱਕ ਇੰਟਰਨੈੱਟ ਤੇ ਕਿਡਨੀ ਦੇ ਨਜਾਇਜ਼ ਵਪਾਰ ਬਾਰੇ ਹਨ੍ਹੇਰੇ ਵਿੱਚ ਹਨ। ਬੰਗਾਲ ਦੇ ਸਿਹਤ ਸਕੱਤਰ ਵਿਸ਼ਵਰੰਜਨ ਸਤਪਥੀ ਅਨੁਸਾਰ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸੀਂ ਜਲਦੀ ਹੀ ਪੁਲਿਸ ਦੀ ਸਾਈਬਰ ਸੈਲ ਤੋਂ ਜਾਂਚ ਕਰਵਾ ਰਹੇ ਹਾਂ। ਇਹ ਜਾਣਕਾਰੀ ਹੋਰਨਾਂ ਰਾਜਾਂ ਨੂੰ ਵੀ ਭੇਜੀ ਜਾਵੇਗੀ।