ਕਾਫ਼ੀ ਸਾਲ ਮੈਂ ਗੋਰਿਆਂ ਦੀ ਧਰਤੀ ਸਾਈਪ੍ਰਸ 'ਚ ਰੋਜ਼ੀ ਰੋਟੀ ਲਈ ਰਹਿੰਦਾ ਰਿਹਾ ਹਾਂ। ਅਪਣੇ ਘਰ ਦੀ ਆਰਥਕ ਸਥਿਤੀ ਠੀਕ ਕਰਨ ਲਈ ਸਾਈਪ੍ਰਸ ਗਿਆ ਸੀ। ਪਰ ਜਦੋਂ ਮੈਂ ਜਹਾਜ਼ ਚੜ੍ਹ ਗਿਆ ਤਾਂ ਉਸ ਤੋਂ ਬਾਅਦ ਸਾਡੇ ਅਪਣੇ ਹੀ, ਮੇਰੇ ਪਿਤਾ ਜੀ ਨੂੰ ਏਨਾ ਪ੍ਰੇਸ਼ਾਨ ਕਰਨ ਲੱਗ ਪਏ ਕਿ ਉਨ੍ਹਾਂ ਨੂੰ ਆਰਥਕ ਤੌਰ ਤੇ ਕਾਫ਼ੀ ਘਾਟਾ ਝਲਣਾ ਪਿਆ। ਮੇਰੇ ਪਿਤਾ ਜੀ ਦਾ ਹੱਕ ਧੱਕੇ ਨਾਲ ਖੋਹਿਆ ਗਿਆ। ਇਹ ਸੱਭ ਕੁੱਝ ਮੇਰੇ ਪਿਤਾ ਜੀ ਨਾਲ ਇਹ ਕਹਿ ਕੇ ਹੁੰਦਾ ਰਿਹਾ ਕਿ ਉਸ ਦਾ ਪੁੱਤਰ ਤਾਂ ਬਾਹਰਲੇ ਮੁਲਕ ਵਿਚ ਵਾਧੂ ਪੈਸਾ ਕਮਾਉਂਦਾ ਹੈ। ਪਰ ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਹਰਲੇ ਮੁਲਕਾਂ ਵਿਚ ਪੈਸਾ ਦਰੱਖ਼ਤਾਂ ਨਾਲ ਨਹੀਂ ਬੰਨ੍ਹਿਆ ਪਿਆ। ਬੜੀ ਮਿਹਨਤ ਨਾਲ ਪੈਸਾ ਕਮਾਇਆ ਜਾਂਦਾ ਹੈ।
ਗੱਲ ਕੀ ਪਾਠਕੋ ਨਵਾਂ ਮਕਾਨ ਬਣਾਉਣ ਲਈ ਵੀ ਮੈਨੂੰ ਕਈ ਵਾਰ ਥਾਣੇ ਜਾਣਾ ਪਿਆ ਅਤੇ ਬਿਨਾਂ ਕਾਰਨ ਮੈਨੂੰ ਥਾਣਿਆਂ ਵਿਚ ਜ਼ਲੀਲ ਕੀਤਾ ਜਾ ਰਿਹਾ ਹੈ। ਮੇਰੀ ਪੰਜਾਬ ਦੇ ਪੁਲਿਸ ਮੁਖੀ ਅਤੇ ਮਾਨਸਾ ਦੇ ਐਸ.ਐਸ.ਪੀ. ਨੂੰ ਬੇਨਤੀ ਹੈ ਕਿ ਮੈਨੂੰ ਇਨ੍ਹਾਂ ਵਧੀਕੀਆਂ ਤੋਂ ਛੁਟਕਾਰਾ ਦਿਵਾਇਆ ਜਾਵੇ ਅਤੇ ਇਸ ਤੇ ਜ਼ਰੂਰ ਗ਼ੌਰ ਹੋਣੀ ਚਾਹੀਦੀ ਹੈ।