1) ਜਦੋਂ ਪਿਤਾ ਨੇ ਵੀ ਤੇ ਕੁਲ ਪ੍ਰੋਹਿਤ ਨੇ ਵੀ
'ਜਨੇਊ' ਪਾਉਣ ਲਈ ਆਖਿਆ ਤਾਂ ਬਾਬੇ ਨਾਨਕ ਨੇ
ਕੇਵਲ ਉਹ ਜਨੇਊੂ ਧਾਰਨ ਕਰ ਲੈਣ ਦੀ ਰਜ਼ਾਮੰਦੀ ਦੇ
ਦਿਤੀ ਜਿਹੜਾ ਤਰਕ ਦੀ ਕਸੌਟੀ ਉਤੇ ਪੂਰਾ ਉਤਰਦਾ
ਹੋਵੇ (ਇਹ ਜਨੇਊੂ ਜੀਅ ਕਾ ਹਈ ਤਾ ਪਾਂਡੇ ਘੱਤ) ਪਰ
ਐਵੇਂ ਪੁਜਾਰੀ ਦੇ ਕਹਿਣ ਤੇ ਹੀ, ਪੁਰਾਤਨ 'ਜਨੇਊ'
ਪਹਿਨਣ ਤੋਂ ਨਾਂਹ ਕਰ ਦਿਤੀ।
3) ਬਗ਼ਦਾਦ ਵਿਚ ਸ਼ਾਹ ਬਹਿਲੋਲ ਨੂੰ 'ਸਤਵੇਂ ਅਸਮਾਨ' ਦੀ ਘੁੰਡੀ ਸਮਝਾਉੁਂਦਿਆਂ ਜਦੋਂ ਦਸਿਆ ਕਿ ''ਪਤਾਲਾ ਪਤਾਲ ਲੱਖ ਅਕਾਸਾ ਆਕਾਸ'' ਇਕ ਪਰਮ ਸੱਚ ਹੈ ਤੇ 'ਸੱਤਾਂ ਆਕਾਸ਼ਾਂ' ਵਾਲੀ ਗੱਲ ਦਾ ਆਧਾਰ ਕੋਈ ਨਹੀਂ ਤਾਂ ਅਜਿਹਾ ਕਹਿ ਕੇ ਬਾਬਾ ਨਾਨਕ ਪਹਿਲੀ ਵਾਰ ਵਿਗਿਆਨ ਨੂੰ ਧਰਮ ਦਾ ਅੰਗ ਬਣਾ ਰਹੇ ਸਨ। ਬੇਸ਼ੱਕ ਸਾਇੰਸਦਾਨਾਂ ਨੇ ਹੁਣ ਵਿਗਿਆਨਕ ਸੱਚ ਸਬੰਧੀ ਬਾਬੇ ਨਾਨਕ ਦੇ ਸਾਰੇ ਦਾਅਵਿਆਂ ਨੂੰ ਸੱਚ ਮੰਨ ਲਿਆ ਹੈ ਪਰ ਪੁਰਾਤਨ ਧਰਮ ਅਜੇ ਵੀ ਇਸ ਸੱਚ ਨੂੰ ਮਾਨਤਾ ਦੇਣ ਲਈ ਅਪਣੇ ਗ੍ਰੰਥਾਂ ਵਿਚ ਸੋਧ ਕਰਨ ਨੂੰ ਤਿਆਰ ਨਹੀਂ ਕਿਉੁਂਕਿ ਉੁਨ੍ਹਾਂ ਧਰਮਾਂ ਵਿਚ ਦਾਅਵਿਆਂ ਉਤੇ ਜ਼ੋਰ ਸੀ ਤੇ ਵਿਗਿਆਨਕ ਸੱਚ ਨੂੰ ਧਰਮ ਦਾ ਅੰਗ ਨਹੀਂ ਸੀ ਬਣਾਇਆ ਗਿਆ।
4) ਇਸੇ ਤਰ੍ਹਾਂ ਮਿਥਿਹਾਸਕ ਹਸਤੀਆਂ ਅਥਵਾ ਦੇਵੀ ਦੇਵਤਿਆਂ ਤੇ ਉੁਨ੍ਹਾਂ ਦੀਆਂ
ਸ਼ਕਤੀਆਂ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਗਿਆ ਕਿਉੁਂਕਿ ਉਹ ਗ਼ੈਰ-ਕੁਦਰਤੀ ਤੇ
ਅ-ਵਿਗਿਆਨਕ ਸੋਚ ਵਿਚੋਂ ਉਪਜੀਆਂ ਹਨ, ਕੁਦਰਤੀ ਵਰਤਾਰੇ ਵਿਚੋਂ ਨਹੀਂ। ਜੇ ਅੰਨ੍ਹੀ
ਸ਼ਰਧਾ ਦੀ ਕਿਸੇ ਥਾਂ ਲੋੜ ਹੈ ਤਾਂ ਇਹ ਕੇਵਲ ਇਕ ਅਕਾਲ ਪੁਰਖ ਦੀ ਹੋਂਦ ਅਤੇ ਹਸਤੀ ਨੂੰ
ਸਵੀਕਾਰਨ ਤਕ ਹੀ ਸੀਮਤ ਰੱਖੀ ਗਈ ਹੈ ਕਿਉੁਂਕਿ ਇਸ ਤੋਂ ਬਿਨਾਂ ਧਰਮ ਦੀ ਯੂਨੀਵਰਸਟੀ
ਵਿਚ ਦਾਖ਼ਲਾ ਹੀ ਨਹੀਂ ਮਿਲ ਸਕਦਾ। ਇਸ ਤੋਂ ਇਲਾਵਾ ਬਾਕੀ ਹਰ ਉਹ ਵਸਤ, ਹਸਤੀ ਤੇ
ਕਾਲਪਨਿਕ ਚਰਿੱਤਰ, ਗੁਰੂ ਨਾਨਕ ਦੇ ਧਰਮ ਵਿਚ ਰੱਦ ਹੋਣ ਯੋਗ ਹੈ ਜਿਸ ਨੂੰ ਵੇਖਿਆ ਕਿਸੇ
ਨੇ ਨਹੀਂ ਭਾਵੇਂ ਪੁਜਾਰੀ ਸ਼੍ਰੇਣੀ ਉੁਨ੍ਹਾਂ ਬਾਰੇ ਆਧਾਰ-ਰਹਿਤ ਦਾਅਵੇ ਜ਼ਰੂਰ ਕਰਦੀ ਰਹਿੰਦੀ ਹੈ ਤੇ
ਕੁਦਰਤ ਦੇ ਨਿਯਮਾਂ ਅਨੁਸਾਰ ਵੀ ਨਹੀਂ ਹੈ।