'ਰਾਗ ਰਤਨ' ਪੁਸਤਕ ਰੀਲੀਜ਼

ਪੰਥਕ, ਪੰਥਕ/ਗੁਰਬਾਣੀ

ਪਟਿਆਲਾ, 1 ਅਗੱਸਤ (ਰਣਜੀਤ ਰਾਣਾ ਰੱਖੜਾ): ਪੰਜਾਬੀ ਯੂਨੀਵਰਸਟੀ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਪ੍ਰਸਿੱਧ ਫ਼ੋਟੋ ਆਰਟਿਸਟ ਸ. ਤੇਜ ਪ੍ਰਕਾਸ਼ ਸਿੰਘ ਸੰਧੂ ਅਤੇ ਸ. ਅਨੁਰਾਗ ਸਿੰਘ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਰਚਿਤ ਪੁਸਤਕ 'ਰਾਗ ਰਤਨ' ਪੰਜਾਬੀ ਯੂਨੀਵਰਸਟੀ ਦੇ ਸੈਨੇਟ ਹਾਲ ਵਿਖੇ ਰੀਲੀਜ਼ ਕੀਤੀ ਗਈ।

ਪਟਿਆਲਾ, 1 ਅਗੱਸਤ (ਰਣਜੀਤ ਰਾਣਾ ਰੱਖੜਾ): ਪੰਜਾਬੀ ਯੂਨੀਵਰਸਟੀ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਪ੍ਰਸਿੱਧ ਫ਼ੋਟੋ ਆਰਟਿਸਟ ਸ. ਤੇਜ ਪ੍ਰਕਾਸ਼ ਸਿੰਘ ਸੰਧੂ ਅਤੇ ਸ. ਅਨੁਰਾਗ ਸਿੰਘ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਰਚਿਤ ਪੁਸਤਕ 'ਰਾਗ ਰਤਨ' ਪੰਜਾਬੀ ਯੂਨੀਵਰਸਟੀ ਦੇ ਸੈਨੇਟ ਹਾਲ ਵਿਖੇ ਰੀਲੀਜ਼ ਕੀਤੀ ਗਈ। ਇਸ ਮੌਕੇ ਪੰਜਾਬੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਅਤੇ ਪ੍ਰਿੰਸੀਪਲ ਸੈਕਟਰੀ ਹਾਇਰ ਐਜੂਕੇਸ਼ਨ ਸ. ਐਸ.ਕੇ.ਸੰਧੂ, ਆਈ.ਏ.ਐਸ ਨੇ ਕਿਹਾ ਕਿ ਰਾਗ ਰਤਨ ਪੁਸਤਕ ਰਾਹੀਂ ਫ਼ੋਟੋ ਚਿੱਤਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਸਾਕਾਰ ਕਰਨ ਦਾ ਉਪਰਾਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਗੁਰਮਤਿ ਸੰਗੀਤ ਵਰਗੀਆਂ ਸਾਡੀਆਂ ਅਮੀਰ ਵਿਰਾਸਤਾਂ ਦੀ ਸਾਂਭ ਸੰਭਾਲ ਅਤੇ ਵਿਕਾਸ ਸਾਡਾ ਸੱਭ ਦਾ ਸਾਮੂਹਿਕ ਫ਼ਰਜ਼ ਹੈ। ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਪ੍ਰੋ. ਗੁਰਭਜਨ ਗਿੱਲ ਨੇ ਤੇਜ ਪ੍ਰਤਾਪ ਸੰਧੂ ਦੀ ਫ਼ੋਟੋਗ੍ਰਾਫ਼ੀ ਦੇ ਕਲਾ ਸਫ਼ਰ ਦੀ ਜਾਣਕਾਰੀ ਦਿੰਦਿਆਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਰਾਗਾਂ ਉਤੇ ਹੋਈ ਪੂਰਵਲੀ ਵਿਸ਼ਾਲ ਖੋਜ ਨੂੰ ਇਸ ਦਾ ਆਧਾਰ ਦਸਿਆ ਅਤੇ ਪੰਜਾਬੀ ਯੂਨੀਵਰਸਟੀ ਨੂੰ 'ਰਾਗ ਰਤਨ' ਪੁਸਤਕ ਵਾਸਤੇ ਅੰਗਰੇਜ਼ੀ ਅਤੇ ਪੰਜਾਬੀ ਪ੍ਰਕਾਸ਼ਨਾ ਦੇ ਲੇਖਕ ਵਲੋਂ ਸਮੂਹ ਅਧਿਕਾਰ ਦੇਣ ਦਾ ਐਲਾਨ ਕੀਤਾ।  ਡਾ. ਗੁਰਨਾਮ ਸਿੰਘ ਮੁਖੀ ਗੁਰਮਤਿ ਸੰਗੀਤ ਚੇਅਰ ਨੇ ਕਿਹਾ ਕਿ ਫ਼ੋਟੋ ਕਲਾਕਾਰ ਤੇਜ ਪ੍ਰਤਾਪ ਸੰਧੂ ਨੇ ਹਰਿਮੰਦਰ ਸਾਹਿਬ ਦੀਆਂ ਰਾਗਾਂ 'ਤੇ ਆਧਾਰਤ ਕੀਰਤਨ ਚੌਕੀਆਂ ਨੂੰ ਸਮੇਂ ਅਨੁਸਾਰ ਕਈ ਵਰ੍ਹੇ ਲਗਾ ਕੇ ਸਜੀਵ ਕੀਤਾ ਹੈ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ।