ਡੇਰਾ ਸਿਰਸਾ ਪ੍ਰੇਮੀਆਂ ਦੀ ਜ਼ਮਾਨਤ ਦੀ ਅਰਜ਼ੀ ਦਾ ਫ਼ੈਸਲਾ 4 ਨੂੰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਲ 2016 'ਚ ਭਗਤਾ ਭਾਈ ਇਲਾਕੇ 'ਚ ਉਪਰਥਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਤਿੰਨ ਘਟਨਾਵਾਂ 'ਚ ਕਥਿਤ ਦੋਸ਼ੀ ਡੇਰਾ ਸਿਰਸਾ ਦੇ ਪ੍ਰੇਮੀਆਂ.....

Dera Sirsa


ਬਠਿੰਡਾ: ਸਾਲ 2016 'ਚ ਭਗਤਾ ਭਾਈ ਇਲਾਕੇ 'ਚ ਉਪਰਥਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਤਿੰਨ ਘਟਨਾਵਾਂ 'ਚ ਕਥਿਤ ਦੋਸ਼ੀ ਡੇਰਾ ਸਿਰਸਾ ਦੇ ਪ੍ਰੇਮੀਆਂ ਦੀਆਂ ਜ਼ਮਾਨਤਾਂ ਦਾ ਮਾਮਲਾ ਹੁਣ 4 ਫ਼ਰਵਰੀ 'ਤੇ ਚਲਾ ਗਿਆ ਹੈ। ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਲਿਤ ਸਿੰਗਲਾ ਦੀ ਅਦਾਲਤ ਵਿਚ ਕਥਿਤ ਮੁੱਖ ਦੋਸ਼ੀ ਜਤਿੰਦਰਬੀਰ ਉਰਫ਼ ਜਿੰਮੀ ਅਰੋੜਾ, ਬਲਜੀਤ ਸਿੰਘ, ਰਾਜਵੀਰ ਸਿੰਘ, ਗਰਪਵਿੱਤਰ ਸਿੰਘ, ਰਜਿੰਦਰ ਕੁਮਾਰ ਅਤੇ ਸੁਖਮੰਦਰ ਸਿੰਘ ਵਲੋਂ ਜ਼ਮਾਨਤ ਲਈ ਲਗਾਈਆਂ ਗਈਆਂ ਅਰਜ਼ੀਆਂ ਉਪਰ ਇਹ ਸੁਣਵਾਈ ਹੋਣੀ ਸੀ। ਇਸ ਕੇਸ 'ਚ ਪੈਰਵੀ ਕਰ ਰਹੇ ਸੀਨੀਅਰ ਵਕੀਲ ਹਰਪਾਲ

ਸਿੰਘ ਖਾਰਾ ਨੇ ਦਸਿਆ ਕਿ ਕਥਿਤ ਮੁੱਖ ਦੋਸ਼ੀ ਜਿੰਮੀ ਅਰੋੜਾ ਵਲੋਂ ਜੁਰਮ ਕਬੂਲ ਕਰ ਕੇ ਜੋ ਧਾਰਾ 164 ਤਹਿਤ ਫੂਲ ਅਦਾਲਤ ਵਿਚ ਬਿਆਨ ਦਰਜ ਕਰਵਾਏ ਗਏ ਸਨ, ਉਹ ਰੀਕਾਰਡ ਵੀ ਬਠਿੰਡਾ ਅਦਾਲਤ ਨੇ ਤਲਬ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੁਲ 8 ਦੋਸ਼ੀਆਂ ਨੇ ਜ਼ਮਾਨਤਾਂ ਲਾਈਆਂ ਸਨ ਪਰ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਗਲੀ ਤਰੀਕ 4 ਫ਼ਰਵਰੀ ਪਾ ਦਿਤੀ। ਵਕੀਲ ਹਰਪਾਲ ਸਿੰਘ ਖਾਰਾ ਨੇ ਦਸਿਆ ਕਿ ਜੁਰਮ ਕਬੂਲ ਕਰ ਚੁੱਕੇ ਮੁੱਖ ਦੋਸ਼ੀ ਜਤਿੰਦਰ ਅਰੋੜਾ ਦੀ ਸੁਣਵਾਈ ਤਰੀਕ 5 ਫ਼ਰਵਰੀ ਹੈ।