ਅਕਾਲੀ ਦਲ ਨੇ ਮੰਨਿਆ :ਗੁਰਦਵਾਰਾ ਪ੍ਰਬੰਧਾਂ ਵਿਚ ਸੰਘ ਦਾ ਦਖ਼ਲ ਵਧ ਰਿਹੈ ਐਨਡੀਏ ਬੈਠਕ ਦਾ ਕੀਤਾ ਬਾਈਕਾਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਰਿੰਦਰ ਮੋਦੀ ਦੀ ਸਰਕਾਰ ਅਧੀਨ ਅੰਤਮ ਸੰਸਦੀ ਇਜਲਾਸ ਵਿਚ ਸਰਕਾਰ ਦੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਵਿਰੋਧੀ ਧਿਰ ਦੇ ਹਮਲਿਆਂ ਨਾਲ ਸਿੱਝਣ ਲਈ ਰਣਨੀਤੀ ਬਣਾਉਣ.....

Shri Sukhbir Singh Badal

ਨਵੀਂ ਦਿੱਲੀ : ਨਰਿੰਦਰ ਮੋਦੀ ਦੀ ਸਰਕਾਰ ਅਧੀਨ ਅੰਤਮ ਸੰਸਦੀ ਇਜਲਾਸ ਵਿਚ ਸਰਕਾਰ ਦੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਵਿਰੋਧੀ ਧਿਰ ਦੇ ਹਮਲਿਆਂ ਨਾਲ ਸਿੱਝਣ ਲਈ ਰਣਨੀਤੀ ਬਣਾਉਣ ਦੇ ਮਕਸਦ ਨਾਲ ਭਾਜਪਾ ਸੰਸਦੀ ਦਲ ਦੀ ਕਾਰਜਕਾਰਣੀ ਅਤੇ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਦੀ ਬੈਠਕ ਹੋਈ। ਬੈਠਕ ਵਿਚ ਇਸ ਗੱਲ 'ਤੇ ਜ਼ੋਰ ਦਿਤਾ ਗਿਆ ਕਿ ਕੁੱਝ ਹੀ ਮਹੀਨਿਆਂ ਅੰਦਰ ਲੋਕ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਇਸ ਛੋਟੇ ਇਜਲਾਸ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।

ਬੈਠਕ ਵਿਚ ਜੇਡੀਯੂ, ਸ਼ਿਵ ਸੈਨਾ, ਲੋਜਪਾ ਸਮੇਤ ਕਈ ਗਠਜੋੜ ਭਾਈਵਾਲਾਂ ਨੇ ਹਿੱਸਾ ਲਿਆ ਪਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਨਹੀਂ ਹੋਇਆ। ਅਕਾਲੀ ਦਲ ਦੇ ਬੁਲਾਰੇ ਨਰੇਸ਼ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਸੀ ਕਿ ਉਹ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿਚ ਹਿੱਸਾ ਲਵੇ ਪਰ ਗੁਰਦਵਾਰਾ ਪ੍ਰਬੰਧਾਂ ਵਿਚ ਆਰਐਸਐਸ ਦਾ ਦਖ਼ਲ ਵਧਣ ਕਾਰਨ ਪਾਰਟੀ ਨੇ ਹਿੱਸਾ ਨਹੀਂ ਲਿਆ। ਅਕਾਲੀ ਦਲ ਨੇ ਦੇਸ਼ ਦੇ ਕਿਸਾਨਾਂ ਲਈ ਪੈਕੇਜ ਦੀ ਵੀ ਮੰਗ ਕੀਤੀ ਹੈ। ਸੰਸਦੀ ਕਾਰਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਬ-ਪਾਰਟੀ ਬੈਠਕ ਵਿਚ ਹਿੱਸਾ ਲਿਆ ਸੀ

ਅਤੇ ਕੁੱਝ ਰੁਝੇਵਿਆਂ ਕਾਰਨ ਉਹ ਦੱਸ ਕੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਇਜਜਾਸ ਛੋਟਾ ਹੈ ਅਤੇ ਕੰਮ ਜ਼ਿਆਦਾ ਹੈ, ਇਸ ਲਈ ਸਾਰੀਆਂ ਪਾਰਟੀਆਂ ਨੇ ਇਜਲਾਸ ਦੌਰਾਨ ਵੱਧ ਤੋਂ ਵੱਧ ਕੰਮ ਕਰਨ 'ਤੇ ਜ਼ੋਰ ਦਿਤਾ। ਉਨ੍ਹਾਂ ਦਸਆਿ ਕਿ ਬੈਠਕ ਵਿਚ ਰਾਸ਼ਟਰਪਤੀ ਦੇ ਭਾਸ਼ਨ ਬਾਰੇ ਧਨਵਾਦੀ ਮਤੇ ਅਤੇ ਅੰਤਰਮ ਬਜਟ ਬਾਰੇ ਚਰਚਾ ਹੋਈ। ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ 13 ਫ਼ਰਵਰੀ ਤਕ ਹੈ। (ਏਜੰਸੀ)