ਅਕਾਲ ਤਖ਼ਤ ਦੇ ਗੁਰਬਾਣੀ ਅਨੁਸਾਰ ਅਰਥ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਰਬ੍ਰਹਮ ਕੇ ਸਗਲੇ ਠਾਉ॥ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ॥

Gurbani

ਅਕਾਲ ਤਖ਼ਤ ਦਾ ਅਰਥ ਬਣਦਾ ਹੈ, ਉਹ ਤਖ਼ਤ ਜੋ ਕਦੇ ਨਾ ਢੱਠੇ। 1984 ਵਿਚ ਇਹ ਢੱਠ ਚੁੱਕਾ ਹੈ। ਕੀ ਨਿਰੀ ਇੱਟਾਂ ਸੀਮੈਂਟ ਨਾਲ ਬਿਲਡਿੰਗ ਅਕਾਲ ਤਖ਼ਤ ਹੋ ਸਕਦੀ ਹੈ? ਗੁਰਬਾਣੀ ਵਿਚ ਅਕਾਲ ਤਖ਼ਤ ਬਾਰੇ ਲਿਖਿਆ ਕੁੱਝ ਨਹੀਂ ਮਿਲਦਾ। ਨਾ ਹੀ ਕੋਈ ਅਕਾਲ ਤਖ਼ਤ ਦਾ ਜਥੇਦਾਰ ਹੋ ਸਕਦਾ ਹੈ। ਪਾਰਬ੍ਰਹਮ ਕੇ ਸਗਲੇ ਠਾਉ॥ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ॥ (ਸੁਖਮਨੀ ਸਾਹਿਬ)

ਅਬਨਾਸੀ ਨਾਹੀ ਕਿਛੁ ਖੰਡ॥ ਧਾਰਣ ਧਾਰਿ ਰਹਿਓ ਬ੍ਰਹਮੰਡ॥ 
ਗੁਰਬਾਣੀ ਵਿਚ ਲਿਖਿਆ ਹੈ। 
ਜੋ ਦੀਸੈ ਸੋ ਚਾਲਨਹਾਰੁ॥ ਲਪਟਿ ਰਹਿਓ ਤਹ ਅੰਧ ਅੰਧਾਰੁ॥ (ਸੁਖਮਨੀ ਸਾਹਿਬ)

ਇਸ ਕਰ ਕੇ ਸਾਨੂੰ ਕਿਸੇ ਵੀ ਦਿਸਦੀ ਚੀਜ਼ ਨਾਲ ਜੁੜਨ ਲਈ ਨਹੀਂ ਕਿਹਾ ਕਿਉਂਕਿ ਗੁਰਬਾਣੀ ਵਿਚ ਉਹ ਪ੍ਰਮਾਤਮਾ ਆਪ ਹੀ ਸਾਡੇ ਸਾਰਿਆਂ ਅੰਦਰ ਮੌਜੂਦ ਹੈ।‘ਧਰਮ’ ਕੇਵਲ ਉਸ ਗਿਆਨ ਦਾ ਹੀ ਨਾਂ ਹੈ ਜੋ ਮਨੁੱਖ ਨੂੰ ਯਾਦ ਕਰਵਾਉਂਦਾ ਹੈ ਕਿ ਬਾਹਰ ਦਿਸਦੀਆਂ ਵਸਤਾਂ ਨਾਲ ਨਾ ਜੁੜ ਕਿਉਂਕਿ ਇਹ ਆਰਜ਼ੀ ਹਨ ਤੇ ਬਿਣਸਹਾਰ ਹਨ ਪਰ ਜੁੜ ਉਸ ਅਣਦਿਸਦੇ ਸੱਚ ਨਾਲ ਜੋ ਤੇਰੇ ਅੰਦਰ ਹੈ ਤੇ ਅਬਿਨਾਸੀ ਹੈ ਤੇ ਉਸ ‘ਨਿਰਾਕਾਰ’ ਨੂੰ ਵੇਖਣ, ਅਪਣੇ ਅੰਦਰ ਝਾਤੀ ਮਾਰਨ ਦੀ ਜਾਚ ਸਿਖ! 

ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਤਾਲ॥ ਤਿਸ ਵਿਚ ਧਰਤੀ ਥਾਪ ਰਖੀ ਧਰਮ ਸਾਲ॥ ਤਿਸੁ ਵਿਚ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਾਵੈ ਨੀਸਾਣੁ॥ (ਜਪਜੀ ਸਾਹਿਬ)
ਉਹ ਪੰਚ ਹੀ ਸੋਭਾ ਪਾ ਸਕਦਾ ਹੈ ਜਿਸ ਨੇ ਉਸ ਨੂੰ ਅਪਣੇ ਅੰਦਰੋਂ ਲੱਭ ਲਿਆ ਹੋਵੇ ਤੇ ਉਸ ਦੀ ਬਖ਼ਸ਼ਿਸ਼ ਦਾ ਠੱਪਾ ਲਗਵਾ ਲਿਆ ਹੋਵੇ। 
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ (ਜਪੁਜੀ ਸਾਹਿਬ)

(ਦਵਿੰਦਰ ਸਿੰਘ, ਮਹਲਾ ਗੋਬਿੰਦਗੜ੍ਹ, ਜਲੰਧਰ।
ਸੰਪਰਕ : 98729-53725)