ਸਿੱਖ ਕੌਮ ਪਾਕਿਸਤਾਨ ਜਾਂ ਚੀਨ ਨਾਲ ਜੰਗ ਨਹੀਂ ਚਾਹੁੰਦੀ: ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ ਕੌਮ ਪਾਕਿਸਤਾਨ ਜਾਂ ਚੀਨ ਨਾਲ ਜੰਗ ਦੇ ਹੱਕ ਵਿਚ ਨਹੀਂ ਹੈ ਕਿਉਂਕਿ ਕਤਲੇਆਮ ਤੇ ਨਸ਼ਲਕੁਸ਼ੀ

Siimranjit Singh Mann

ਫ਼ਤਹਿਗੜ੍ਹ ਸਾਹਿਬ, 31 ਜੁਲਾਈ (ਸੁਰਜੀਤ ਸਿੰਘ ਖਮਾਣੋਂ) : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ ਕੌਮ ਪਾਕਿਸਤਾਨ ਜਾਂ ਚੀਨ ਨਾਲ ਜੰਗ ਦੇ ਹੱਕ ਵਿਚ ਨਹੀਂ ਹੈ ਕਿਉਂਕਿ ਕਤਲੇਆਮ ਤੇ ਨਸ਼ਲਕੁਸ਼ੀ ਸਿੱਖ ਕੌਮ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜੰਗ ਲੱਗਣ ਦੀ ਸੂਰਤ ਵਿਚ ਮੈਦਾਨ-ਏ-ਜੰਗ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ਼, ਗੁਜਰਾਤ ਦਾ ਕੱਛ ਇਲਾਕਾ ਬਣਨਗੇ।
ਮਾਨ ਨੇ ਭਾਰੀ ਫ਼ੌਜ ਦੇ ਮੁਖੀ ਵਿਪਨ ਰਾਵਤ ਵਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਉਤੇ ਭਾਰਤੀ ਫ਼ੌਜਾਂ ਦੀਆਂ ਯੂਨਿਟਾਂ ਅਤੇ ਬ੍ਰਿਗੇਡਾਂ ਨੂੰ ਜੰਗ ਲਈ ਤਿਆਰ ਰਹਿਣ ਦੇ ਹੁਕਮਾਂ ਨੂੰ ਅਤਿ ਮੰਦਭਾਗਾ, ਸਿੱਖ ਅਤੇ ਮੁਸਲਿਮ ਕੌਮ ਵਿਰੋਧੀ ਦਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖ ਬਹੁ-ਵਸੋਂ ਵਾਲਾ ਸੂਬਾ ਹੈ ਅਤੇ ਜੰਮੂ-ਕਸ਼ਮੀਰ ਮੁਸਲਿਮ ਬਹੁ-ਵਸੋਂ ਵਾਲਾ ਸੂਬਾ ਹੈ । ਭਾਰਤੀ ਹੁਕਮਰਾਨ ਅਤੇ ਫ਼ੌਜ ਦੇ ਹਿੰਦੂਤਵ ਸੋਚ ਵਾਲੇ ਮੁਖੀ ਮੰਦਭਾਵਨਾ ਅਧੀਨ ਪੰਜਾਬੀਆਂ, ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਜੰਗ ਵਰਗੇ ਭਿਆਨਕ ਦੁਖਾਂਤ ਵਲ ਧੱਕਣ ਦੀ ਸਾਜ਼ਸ਼ ਰਚ ਰਹੇ ਹਨ ਕਿਉਂਕਿ ਇਹ ਦੋਵੇ ਕੌਮਾਂ ਘੱਟ ਗਿਣਤੀ ਕੌਮਾਂ ਹਨ। ਉਨ੍ਹਾਂ ਕਿਹਾ ਕਿ ਵਿਪਨ ਰਾਵਤ ਉਤਰਾਖੰਡ ਦੇ ਰਹਿਣ ਵਾਲੇ ਹਨ। ਉਸ ਇਲਾਕੇ ਵਿਚ ਚੀਨੀ ਫ਼ੌਜਾਂ ਪੂਰੇ ਲਾਮ-ਲਸ਼ਕਰ ਨਾਲ ਦਾਖ਼ਲ ਹੋ ਚੁੱਕੀਆਂ ਹਨ ਪਰ ਇਹ ਹਿੰਦੂ ਹੁਕਮਰਾਨ ਅਤੇ ਫ਼ੌਜ ਦੇ ਮੁਖੀ ਉਧਰ ਇਸ ਕਰ ਕੇ  ਮੂੰਹ ਨਹੀਂ ਕਰਦੇ ਕਿਉਂਕਿ ਇਹ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਹਨ ਅਤੇ ਚੀਨ ਨਾਲ ਜੰਗ ਲੱਗਣ ਦੀ ਸੂਰਤ ਵਿਚ ਭਾਰੀ ਗਿਣਤੀ ਵਿਚ ਹਿੰਦੂ ਮੌਤ ਦੇ ਮੂੰਹ ਵਿਚ ਜਾਣਗੇ ।