ਨੂਰਮਹਿਲੀਆਂ ਵਿਰੁਧ ਫਿਰ ਲਾਮਬੰਦ ਹੋਈਆਂ ਸਿੱਖ ਜਥੇਬੰਦੀਆਂ
ਦਿਵਿਆ ਜੋਤੀ ਜਗ੍ਰਿਤੀ ਸੰਸਥਾਨ ਵਲੋਂ ਪਿੰਡ ਚਾਉਕੇ ਵਿਖੇ ਕਰਵਾਏ ਜਾ ਰਹੇ ਗੁਰਬਾਣੀ ਵਿਚਾਰ ਸਮਾਗਮ ਦਾ ਵਿਰੋਧ ਕਰਦਿਆਂ ਦਲ ਖ਼ਾਲਸਾ ਵਲੋਂ
ਚਾਉਕੇ : ਦਿਵਿਆ ਜੋਤੀ ਜਗ੍ਰਿਤੀ ਸੰਸਥਾਨ ਵਲੋਂ ਪਿੰਡ ਚਾਉਕੇ ਵਿਖੇ ਕਰਵਾਏ ਜਾ ਰਹੇ ਗੁਰਬਾਣੀ ਵਿਚਾਰ ਸਮਾਗਮ ਦਾ ਵਿਰੋਧ ਕਰਦਿਆਂ ਦਲ ਖ਼ਾਲਸਾ ਵਲੋਂ ਹਰਦੀਪ ਸਿੰਘ ਦੀ ਅਗਵਾਈ ਵਿਚ ਥਾਣਾ ਸਦਰ ਪੁਲਿਸ ਨੂੰ ਇਕ ਮੰਗ ਪੱਤਰ ਦਿੰਦਿਆਂ ਗੁਰਬਾਣੀ ਦੀ ਬੇਅਦਬੀ ਕੀਤੇ ਜਾਣ ਕਾਰਨ ਨੂਰਮਹਿਲੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਅਤੇ ਲੱਖਾ ਸਿਧਾਣਾ ਨੇ ਕਿਹਾ ਕਿ ਨੂਰਮਹਿਲੀਆਂ ਦੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਪਿੰਡ ਚਾਉਕੇ ਵਿਖੇ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਪ੍ਰਚਾਰ ਲਈ ਉਕਤ ਸੰਸਥਾ ਵਲੋਂ ਪਰਚੇ ਛਪਵਾਏ ਗਏ ਹਨ ਤੇ ਇਨ੍ਹਾਂ ਪਰਚਿਆਂ 'ਚ ਗੁਰਬਾਣੀ ਦੀ ਬੇਅਦਬੀ ਕੀਤੀ ਗਈ। ਬੇਅਦਬੀ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਆਏ ਦਿਨ ਘਿਨੋਣੀਆਂ ਹਰਕਤਾਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਸਮਾਗਮ 'ਤੇ ਰੋਕ ਨਾ ਲਈ ਤਾਂ ਹੋਣ ਵਾਲੇ ਨੁਕਸਾਨ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ