ਸ਼੍ਰੋਮਣੀ ਕਮੇਟੀ ਨੇ ਮਹਿਲਾ ਅਧਿਆਪਕਾਵਾਂ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਨੂੰ ਫ਼ਾਰਗ਼ ਕਰਨ ਸਮੇਂ ਇਹ ਵੀ ਨਹੀਂ ਦੇਖਿਆ ਕਿ ਉਹ ਕਦੋਂ ਤੋਂ ਨੌਕਰੀਆਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਕੋਈ

The SGPC removed women teachers without getting any reason

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਨੂੰ ਫ਼ਾਰਗ਼ ਕਰਨ ਸਮੇਂ ਇਹ ਵੀ ਨਹੀਂ ਦੇਖਿਆ ਕਿ ਉਹ ਕਦੋਂ ਤੋਂ ਨੌਕਰੀਆਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਕੋਈ ਨਿਯਮ ਹੈ ਵੀ ਕਿ ਨਹੀਂ।  ਧਾਰੀਵਾਲ ਦੀਆਂ ਤਿੰਨ ਮਹਿਲਾ ਅਧਿਆਪਕਾਵਾਂ ਨਾਲ ਅਜਿਹਾ ਵਾਪਰਿਆ। ਇਹ ਮਹਿਲਾ ਅਧਿਆਪਕਾਵਾਂ ਹੈਰਾਨ ਹਨ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਦੇ ਹੀ ਨੌਕਰੀ ਤੋਂ ਕਿਉਂ ਹਟਾ ਦਿਤਾ ਗਿਆ? 

ਅੱਜ  ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬੀ ਹਰਮਿੰਦਰ ਕੌਰ, ਰਾਜਵਿੰਦਰ ਕੌਰ ਅਤੇ ਹਰਮਨਪ੍ਰੀਤ ਕੌਰ ਨੇ ਦਸਿਆ ਕਿ ਉਹ ਸਾਲ 2015 ਤੋਂ ਧਾਰੀਵਾਲ ਦੇ ਬਾਬਾ ਅਜੈ ਸਿੰਘ ਖ਼ਾਲਸਾ ਸਕੂਲ ਵਿਚ ਬਤੌਰ ਅਧਿਆਪਕ ਪੜਾ ਰਹੀਆਂ ਸਨ ਜਿਸ ਦੇ ਇਵਜ਼ ਵਿਚ ਉਨ੍ਹਾਂ ਨੂੰ ਮਹਿਜ਼ 6000 ਰੁਪਏ ਮਿਲਦੇ ਸਨ। ਸਾਡੀਆਂ ਨਿਯੁਕਤੀਆਂ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਵਿਚ ਹੋਈਆਂ ਸਨ। ਪਹਿਲਾਂ ਸਾਨੂੰ 89 ਦਿਨ ਦੇ ਐਡਹਾਕ ਤੇ ਨੌਕਰੀ 'ਤੇ ਰਖਿਆ ਗਿਆ ਸੀ ਫਿਰ ਕਰੀਬ 1 ਸਾਲ ਬਾਅਦ ਸਾਡੀਆਂ ਇੰਟਰਵਿਊ ਲੈ ਕੇ ਸਾਨੂੰ ਕੰਟਰੈਕਟ ਬੇਸ 'ਤੇ ਰਖਿਆ ਗਿਆ।

2 ਸਾਲ ਬਾਅਦ ਜਦ ਭਰਤੀ ਨਿਯਮਾਂ ਮੁਤਾਬਕ ਸਾਨੂੰ ਪੱਕੇ ਮੁਲਾਜ਼ਮਾਂ ਵਿਚ ਬਦਲ ਦਿਤਾ ਜਾਣਾ ਸੀ ਸਾਨੂੰ 31 ਮਾਰਚ 2018 ਨੂੰ  ਰਲੀਵ ਸਲੀਪ ਦੇ ਕੇ ਘਰਾਂ ਨੂੰ ਤੋਰ  ਦਿਤਾ ਗਿਆ। ਜਦਕਿ ਸਾਡੇ ਹੀ ਸਕੂਲ ਵਿਚ ਸਾਡੇ ਤੋਂ ਬਾਅਦ ਭਰਤੀ ਕੀਤੇ ਕਰਮਚਾਰੀ ਅੱਜ ਵੀ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਮਹਿਲਾ ਅਧਿਆਪਕਾਵਾਂ ਨੇ ਦਸਿਆ ਕਿ ਸਾਨੂੰ ਹਟਾ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਗੋਬਿੰਦ ਪੁਰ ਵਿਖੇ ਸਕੂਲ ਖੋਲ੍ਹਿਆ ਜਿਸ ਵਿਚ ਨਿਯੁਕਤ ਕਰਮਚਾਰੀ ਸਾਨੂੰ ਫ਼ਾਰਗ਼ ਕਰਨ ਤੋਂ ਬਾਅਦ ਭਰਤੀ ਕੀਤੇ ਹਨ। ਹੁਣ ਕਮੇਟੀ ਦੇ ਨਿਯਮ ਕਿਥੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ 6 ਅਪ੍ਰੈਲ 18 ਨੂੰ ਇਕ ਪੱਤਰ ਨੰਬਰ 20140 ਜਾਰੀ ਕਰ ਕੇ ਕਿਹਾ ਵੀ ਸੀ ਕਿ 2 ਜਾਂ 3 ਸਾਲ ਤੋਂ ਕੰਮ ਕਰ ਰਹੇ ਸਟਾਫ਼ ਕੋਲੋਂ ਰੁਟੀਨ ਵਿਚ ਕੰਮ ਲਿਆ ਜਾਵੇ ਪਰ ਕਿਸੇ ਨੇ ਇਸ ਵਲ ਧਿਆਨ ਹੀ ਨਹੀਂ ਦਿਤਾ।