ਸਿੱਖਾਂ ਦੇ ਧਾਰਮਕ ਸਥਾਨਾਂ ਨਾਲ ਜੁੜੇ ਹੋਏ ਹਨ ਸੈਲਾਨੀ
ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ਸਥਾਨਾਂ ਦਾ ਦੌਰਾ ਵੀ ਕੀਤਾ...
ਮੈਲਬੋਰਨ: ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ਸਥਾਨਾਂ ਦਾ ਦੌਰਾ ਵੀ ਕੀਤਾ। ਇਸ ਦੀ ਅਗਵਾਈ ਕੋਫ਼ਸ ਹਾਰਬਰ ਦੇ ਮੈਂਬਰ ਐਂਡਰਿਊ ਫਰੇਜ਼ਰ ਦੁਆਰਾ ਕੀਤੀ ਗਈ। ਮਿਸਟਰ ਵਿਲੀਅਮਜ਼ ਨੇ ਸਥਾਨਕ ਕਮਿਊਨਿਟੀ ਮੈਂਬਰਾਂ ਅਤੇ ਨੇਤਾਵਾਂ ਨਾਲ ਜੁੜਨ ਲਈ ਪਹਿਲੇ ਸਿੱਖ ਘਰ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ।
ਫ਼ਰੇਜ਼ਰ ਨੇ ਕਿਹਾ ਕਿ ਸਾਡਾ ਸਥਾਨਕ ਭਾਈਚਾਰਾ ਆਪਸੀ ਆਦਰ ਅਤੇ ਸਮਝ 'ਤੇ ਆਧਾਰਿਤ ਹੈ। ਇਹ ਕਿਸੇ ਵੀ ਧਾਰਮਿਕ ਵਿਸ਼ਵਾਸ ਜਾਂ ਸੰਪਰਦਾਇ ਦਾ ਆਦਰ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਆਸਟ੍ਰੇਲੀਆ ਵਿਚ ਸਿੱਖਾਂ ਦੇ ਮੱਥਾ ਟੇਕਣ ਲਈ ਕਈ ਪੁਰਾਣੇ ਧਾਰਮਿਕ ਸਥਾਨ ਹਨ ਅਤੇ ਗੁਰਦੁਆਰਿਆਂ ਨੇ ਕਾਫਸ ਹਾਰਬਰ ਖੇਤਰ ਵਿਚ ਵਸਣ ਵਾਲੇ ਸਮਾਜ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ ਜੋ 1940 ਦੇ ਦਹਾਕੇ ਤੋਂ ਕਾਫਸ ਹਾਰਬਰ ਇਲਾਕੇ ਵਿਚ ਵਸ ਗਏ ਸਨ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਸਾਡੇ ਸਥਾਨਕ ਭਾਈਚਾਰੇ ਲਈ ਇਕ ਅਨਮੋਲ ਯੋਗਦਾਨ ਪਾਉਂਦਾ ਹੈ, ਜਿਸ ਵਿਚ ਮੁਫ਼ਤ ਧਾਰਮਿਕ ਲੰਗਰ ਸ਼ਾਮਲ ਹਨ। 1968 ਵਿਚ ਪਹਿਲੀ ਸਿੱਖ ਗੁਰਦੁਆਰਾ ਆਸਟ੍ਰੇਲੀਆ ਵਿਚ ਖੁੱਲ੍ਹਣ ਵਾਲਾ ਪਹਿਲਾ ਗੁਰਦੁਆਰਾ ਸੀ ਅਤੇ ਉਸ ਤੋਂ ਅਗਲੇ ਸਾਲ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਗੁਰਦੁਆਰਾ ਸਾਹਿਬ ਸਥਾਨਕ ਭਾਈਚਾਰੇ ਲਈ ਪੂਜਾ ਸਥਾਨ ਅਤੇ ਭਾਈਚਾਰੇ ਦੇ ਇਕੱਠੇ ਹੋਣ ਲਈ ਇਕ ਕੇਂਦਰ ਹਨ, ਜਿੱਥੇ ਉਹ ਧਾਰਮਿਕ ਪਰੰਪਰਾਵਾਂ ਅਤੇ ਸਭਿਆਚਾਰ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਵਰਤਮਾਨ ਵਿਚ 31,000 ਤੋਂ ਵੱਧ ਲੋਕ ਸਿੱਖੀ ਧਰਮ ਨਾਲ ਸਬੰਧਤ ਹਨ।