ਸ਼੍ਰੀ ਹਰਿਮੰਦਰ ਸਾਹਿਬ ‘ਚ ਹੁਣ ਸੰਗਤ ਨੂੰ ਲੰਗਰ ‘ਚ ਮਿਲੇਗਾ ਖ਼ਾਸ ਪ੍ਰਸ਼ਾਦ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਦੁਨੀਆਂ ਦੇ ਸਭ ਤੋਂ ਵੱਡੇ ਗੁਰੂ ਦੇ ਲੰਗਰ ਵਿਚ ਹੁਣ ਜੈਵਿਕ ਫਲਾਂ ਦਾ ਪ੍ਰਸ਼ਾਦ ਮਿਲਿਆ ਕਰੇਗਾ...

Harimandir Sahib

ਅੰਮ੍ਰਿਤਸਰ: ਦੁਨੀਆਂ ਦੇ ਸਭ ਤੋਂ ਵੱਡੇ ਗੁਰੂ ਦੇ ਲੰਗਰ ਵਿਚ ਹੁਣ ਜੈਵਿਕ ਫਲਾਂ ਦਾ ਪ੍ਰਸ਼ਾਦ ਮਿਲਿਆ ਕਰੇਗਾ। ਜੀ ਹਾਂ, ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਵਾਲੀ ਸੰਗਤ ਨੂੰ ਹੁਣ ਪ੍ਰਸ਼ਾਦ ਦੇ ਤੌਰ ‘ਤੇ ਜੈਵਿਕ ਫਲ ਮਿਲਿਆ ਕਰਨਗੇ। ਦਰਅਸਲ ਐਸ.ਜੀ.ਪੀ.ਸੀ ਵੱਲੋਂ ਕਰੀਬ 5 ਸਾਲ ਪਹਿਲਾਂ ਵੱਡੀ ਕੋਸ਼ਿਸ਼ ਕਰਦੇ ਹੋਏ ਅਟਾਰੀ ਦੇ ਗੁਰਦੁਆਰਾ ਸੁਤਲਾਨੀ ਸਾਹਿਬ ‘ਚ 13 ਏਕੜ ਜਮੀਨ ‘ਚ ਜੈਵਿਕ ਖੇਤੀ ਸ਼ੁਰੂ ਕੀਤੀ ਗਈ ਸੀ।

ਉਦੋਂ ਤੋਂ ਹੀ ਲੰਗਰ ਵਿਚ ਜੈਵਿਕ ਸਬਜੀਆਂ ਦਾ ਪ੍ਰਯੋਗ ਹੁੰਦਾ ਆ ਰਿਹਾ ਹੈ। ਹੁਣ ਫਲਾਂ ਦੇ ਪੌਦਿਆਂ ਨੂੰ ਫਲ ਲੱਗੇ ਹਨ ਤਾਂ ਉਨ੍ਹਾਂ ਦਾ ਪ੍ਰਯੋਗ ਲੰਗਰ ‘ਚ ਪ੍ਰਸ਼ਾਦ ਦੇ ਤੌਰ ‘ਤੇ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਜੈਵਿਕ ਖੇਤੀ ਵਾਲੇ ਰਕਬੇ ਨੂੰ ਵਧਾਉਣ ਦੀ ਪਲਾਨਿੰਗ ਹੈ, ਜਿਸ ਨਾਲ ਸੰਗਤ ਨੂੰ ਸ਼ੁੱਧ ਫਲ-ਸਬਜੀਆਂ ਮੁਹੱਈਆ ਕਰਵਾਈਆਂ ਜਾ ਸਕਣ।