ਸੱਤਾ ਦੀ ਹਵਸ ’ਚ ਸੁਖਬੀਰ ਬਾਦਲ ਨੇ ਸੌਦਾ-ਸਾਧ ਨਾਲ ਮਿਲਵਰਤਨ ਰੱਖ ਕੇ ਤਖ਼ਤਾਂ ਦੇ ਜਥੇਦਾਰਾਂ ਵਲੋਂ ਜਾਰੀ ਹੋਏ ਹੁਕਮਨਾਮੇ ਦੀ ਘੋਰ ਉਲੰਘਣਾ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਪ੍ਰਦੀਪ ਕਲੇਰ ਦੇ ਬਿਆਨ ਨੇ ਸਿੱਖ ਪੰਥ ਵਿਚ ਸੁਖਬੀਰ ਦਾ ਸਿਆਸੀ ਭਵਿੱਖ ਤਬਾਹ ਕਰ ਦਿਤਾ

Sukhbir Badal grossly violated the order issued by the Jathedars of Takhts by conniving with Sauda-Sadh.

Sukhbir Badal grossly violated the order issued by the Jathedars of Takhts by conniving with Sauda-Sadh: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ, ਸੌਦਾ-ਸਾਧ ਦੇ ਚੇਲੇ ਤੇ ਹੁਣ ਵਾਅਦਾਮਾਫ਼ ਗਵਾਹ ਬਣੇ ਪ੍ਰਦੀਪ ਕਲੇਰ ਨੇ ਵਧਾ ਦਿਤੀਆਂ ਹਨ ਜਿਸ ਨੇ ਸਪੱਸ਼ਟ ਦੋਸ਼ ਲਾਏ ਹਨ ਕਿ ਉਹ ਪੰਥ ਵਿਚੋਂ ਛੇਕੇ ਸੌਦਾ ਸਾਧ ਨੂੰ ਮਿਲਦੇ ਰਹੇ ਹਨ। ਇਸ ਬਿਆਨ ਨਾਲ ਸੁਖਬੀਰ ਦਾ ਕੇਸ ਕਮਜ਼ੋਰ ਹੋਣ ਦੇ ਚਰਚੇ ਹਨ। 

ਮਾਹਰਾਂ ਮੁਤਾਬਕ ਪੰਥ ਵਿਚੋਂ ਛੇਕੇ ਨੂੰ ਆਮ ਸਿੱਖ ਨਹੀਂ ਮਿਲਦਾ ਤੇ ਨਾ ਹੀ ਹੋਰ ਕੋਈ ਸਾਂਝ ਰਖਦਾ ਹੈ ਪਰ ਉਹ ਤਾਂ ਸਿੱਖੀ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਇਸ ਦਾ ਖੰਡਨ ਅਕਾਲੀ  ਆਗੂ ਵਿਰਸਾ ਸਿੰਘ ਵਲਟੋਹਾ ਕਰਨ ਉਪਰੰਤ ਸਪੱਸ਼ਟ ਕੀਤਾ ਕਿ ਸੱਭ ਬੇਬੁਨਿਆਦ ਹਨ। ਸੌਦਾ-ਸਾਧ ਦੇ ਚੇਲੇ ਅਤੇ ਡੇਰੇ ਨਾਲ ਸਬੰਧਤ ਸਿਆਸੀ ਵਿੰਗ ਦੇ ਸਾਬਕਾ ਇੰਚਾਰਜ ਪ੍ਰਦੀਪ ਕਲੇਰ ਦੇ ਇਕ  ਚੈਨਲ ਨਾਲ ਗੱਲਬਾਤ ਦੇ ਹਵਾਲੇ ਨਾਲ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਥ  ਵਿਚੋਂ ਛੇਕੇ ਸੌਦਾ-ਸਾਧ ਨੂੰ ਮਿਲਦਾ ਰਿਹਾ ਹੈ ਤਾਂ ਜੋ ਉਸ ਦੇ ਹਮਾਇਤੀ ਚੇਲਿਆਂ ਦੀਆਂ ਵੋਟਾਂ ਲਈਆਂ ਜਾ ਸਕਣ।

ਸੌਦਾ-ਸਾਧ ਕੇਸ ਵਿਚ ਵਾਅਦਾ ਮਾਫ਼ ਬਣੇ ਗਵਾਹ ਨੇ ਦਸਿਆ ਕਿ ਬਾਬੇ ਨੇ ਇਕ ਫ਼ਿਲਮ ਐਮ ਐਸ ਜੀ ਬਣਾਈ ਸੀ ਪਰ ਪੰਜਾਬ ਵਿਚ ਪਾਬੰਦੀ ਲਗਣ ਕਾਰਨ ਫ਼ਿਲਮ ਮੁਨਾਫ਼ਾ ਕਮਾਉਣ ਵਿਚ ਅਸਫ਼ਲ ਰਹੀ। ਫਿਰ ਦੂਸਰੀ ਫ਼ਿਲਮ ਬਣਾਈ ਤਾਂ ਪੈਸਾ ਕਮਾਉਣ ਲਈ ਉਸ ਦਾ ਪੰਜਾਬ ਵਿਚ ਰਿਲੀਜ਼ ਹੋਣਾ ਜ਼ਰੂਰੀ ਸੀ। ਪ੍ਰਦੀਪ ਕਲੇਰ ਮੁਤਾਬਕ ਸੌਦਾ-ਸਾਧ ਦੇ ਹੁਕਮਾਂ ਤੇ ਉਹ ਅਤੇ ਹਰਸ਼ ਧੂਰੀ ਸੁਖਬੀਰ ਨੂੰ ਦਿੱਲੀ, ਚੰਡੀਗੜ੍ਹ ਮਿਲਦੇ ਰਹੇ। 

ਦੂਸਰੇ ਪਾਸੇ ਸੁਖਬੀਰ ਵੀ ਸੌਦਾ-ਸਾਧ ਨੂੰ ਡੇਰੇ ਸਿਰਸਾ, ਜੈਪੁਰ ਲੁਕ ਕੇ ਦੇਰ ਰਾਤ ਸਮੇਂ ਮਿਲਦਾ ਰਿਹਾ। ਸੁਖਬੀਰ ਨੇ ਪੰਜਾਬ ਵਿਚ ਫ਼ਿਲਮ ਚਲਾਉਣ ਲਈ ਮਾਫ਼ੀਨਾਮਾ ਤਿਆਰ ਕਰਨ ਲਈ ਕਿਹਾ। ਇਹ ਸੁਨੇਹਾ ਲੈ ਕੇ ਉਹ ਸੌਦਾ-ਸਾਧ ਨੂੰ ਮੁੰਬਈ ਮਿਲੇ ਜਿਥੇ  ਹਰਪ੍ਰੀਤ ਕੌਰ ਵੀ ਮੌਜੂਦ ਸੀ। ਬਾਦਲ ਪ੍ਰਵਾਰ ਨੇ ਸਿਆਸੀ ਦਬਾਅ ਹੇਠ ਸਿੱਖਾਂ ਦੀਆਂ ਧਾਰਮਕ ਭਾਵਨਾ ਨੂੰ ਕੁਚਲ ਦਿਤਾ। ਉਨ੍ਹਾਂ ਫ਼ੈਸਲਾ ਸੁਣਾਉਣ ਵਾਲੇ ਸਾਬਕਾ ਜਥੇਦਾਰ ਦੇ ਰੋਲ ਨੂੰ ਮੰਦਭਾਗਾ ਕਰਾਰ ਦਿਤਾ।