ਗੋਪਾਲ ਚਾਵਲਾ ਪਾਕਿ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਨ, ਗ਼ੈਰ-ਕਾਨੂੰਨੀ ਇਨਸਾਨ ਨਹੀਂ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ’ ਦੀ ਪੂਰਨ ਹੋਈ ਗੱਲ ਵਿਚ ਵਿਘਨ ਪਾਉਣ........

Simranjit Singh Mann

ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ’ ਦੀ ਪੂਰਨ ਹੋਈ ਗੱਲ ਵਿਚ ਵਿਘਨ ਪਾਉਣ ਅਤੇ ਨਵਜੋਤ ਸਿੰਘ ਸਿੱਧੂ ਨੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿ ਨਾਲ ਅੱਛੇ ਦੋਸਤਾਨਾਂ ਸੰਬੰਧਾਂ ਰਾਹੀ ਸਿੱਖ ਕੌਮ ਦੀ ਲੰਮੇਂ ਸਮੇਂ ਤੋਂ ਕੀਤੀ ਜਾਂਦੀ ਆ ਰਹੀ ਅਰਦਾਸ ਨੂੰ ਪੂਰਨ ਕਰਵਾਉਣ ਵਿਚ ਬਹੁਤ ਵੱਡਾ ਉਦਮ ਕੀਤਾ ਹੈ ਤੇ ਸਿੱਧੂ ਦਾ ਗੋਪਾਲ ਸਿੰਘ ਚਾਵਲਾ ਜਰਨਲ ਸਕੱਤਰ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਰਨਲ ਤੌਰ ਤੇ ਆਈ ਫੋਟੋ ਨੂੰ ਉਛਾਲਕੇ ਮੀਡੀਆ ਹਿੰਦੂਤਵ ਹੁਕਮਰਾਨ ਸਿੱਖ ਕੌਮ ਨੂੰ ਬਦਨਾਮ ਕਰ

ਰਹੇ ਹਨ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਪੂਰਨ ਹੋਈ ਅਰਦਾਸ ਵਿਚ ਰੁਕਾਵਟਾ ਪਾਉਣ ਲਈ ਘਟੀਆ ਸੋਚ ਅਧੀਨ ਬਹਾਨੇ ਲੱਭ ਰਹੇ ਹਨ। ਜਦੋਂਕਿ  ਗੋਪਾਲ ਸਿੰਘ ਸਿੱਖ ਕੌਮ ਦੀ ਪਾਕਿਸਤਾਨ ਵਿਚ ਧਾਰਮਿਕ ਸੰਸਥਾਂ ਦੇ ਜਿੰਮੇਵਾਰ ਅਹੁਦੇ ਤੇ ਬਿਰਾਜਮਾਨ ਹਨ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਹਨ, ਨਾ ਕਿ ਕੋਈ ਗੈਰ-ਕਾਨੂੰਨੀ ਇਨਸਾਨ।”  ਜਦੋਂਕਿ ਦੁਨੀਆਂ ਦੀ ਕੋਈ ਵੀ ਤਾਕਤ ਜਾਂ ਕੋਈ ਵੀ ਨਿਯਮ, ਅਸੂਲ ਇਕ ਸਿੱਖ ਨੂੰ ਦੂਸਰੇ ਸਿੱਖ ਨਾਲ ਮੁਲਾਕਾਤ ਕਰਨ ਜਾਂ ਗੱਲਬਾਤ ਕਰਨ ਤੋਂ ਕਤਈ ਨਹੀਂ ਰੋਕ ਸਕਦੇ । ਉਨ੍ਹਾਂ ਕਿਹਾ ਕਿ ਗੋਪਾਲ ਸਿੰਘ ਚਾਵਲਾ ਨੂੰ ਮੀਡੀਆ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਪਹਿਲਾਂ ਹੀ ਵੱਖਵਾਦੀ,

ਅੱਤਵਾਦੀ, ਗਰਮਦਲੀਏ ਅਤੇ ਸ਼ਰਾਰਤੀ ਅਨਸਰ ਦੀ ਦੁਰਵਰਤੋਂ ਕਰਕੇ ਖੁਦ ਹੀ ਇਨਸਾਨੀਅਤ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਹੋਣਾ ਜਾਹਰ ਕਰ ਰਹੀ ਹੈ । ਜਿਸਦੇ ਨਤੀਜੇ ਕਦੀ ਵੀ ਇਨਸਾਨੀਅਤ ਪੱਖੀ ਤੇ ਇੰਡੀਆ ਪੱਖੀ ਨਹੀਂ ਨਿਕਲ ਸਕਣਗੇ । ਉਨ੍ਹਾਂ ਕਿਹਾ ਕਿ ਜਦੋਂ ਜਨਾਬ ਇਮਰਾਨ ਖਾਨ ਨੇ ਆਪਣੀ ਵਜ਼ੀਰ-ਏ-ਆਜ਼ਮ ਦੇ ਅਹੁਦੇ ਦੀ ਸੌਹ ਚੁੱਕ ਸਮਾਗਮ ਸਮੇਂ ਆਪਣੇ ਦੋਸਤ ਸ. ਨਵਜੋਤ ਸਿੰਘ ਸਿੱਧੂ ਨੂੰ ਸਮੂਲੀਅਤ ਕਰਨ ਲਈ ਸੱਦਾ ਪੱਤਰ ਦਿੱਤਾ ਸੀ ਅਤੇ ਸ੍ਰੀ ਸਿੱਧੂ ਪਾਕਿਸਤਾਨ ਜਾ ਕੇ ਕੇਵਲ ਆਪਣੇ ਵੱਲੋਂ ਹੀ ਨਹੀਂ, ਬਲਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਇਜਹਾਰ ਕਰਵਾਉਦੇ ਹੋਏ ਮੁਬਾਰਕਬਾਦ ਦਿੱਤੀ ਸੀ ।

ਤਾਂ ਉਸ ਸਮੇਂ ਪਾਕਿਸਤਾਨ ਫ਼ੌਜ ਦੇ ਮੁੱਖੀ ਜਰਨਲ ਕਮਰ ਜਾਵੇਦ ਬਾਜਵਾ ਜੋ ਉਸ ਸੌਹ ਚੁੱਕ ਸਮਾਗਮ ਸਮੇਂ ਹਾਜਰ ਸਨ, ਤਾਂ ਜਰਨਲ ਬਾਜਵਾ ਨੇ ਆਪਣੀ ਪੰਜਾਬੀਅਤ ਅਤੇ ਪੁਰਾਤਨ ਸੱਭਿਅਤਾ ਤਹਿਜੀਬ ਤੇ ਸਲੀਕੇ ਨੂੰ ਮੁੱਖ ਰੱਖਦੇ ਹੋਏ ਸ. ਸਿੱਧੂ ਨਾਲ ਜੱਫ਼ੀ ਪਾ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਪੂਰਨ ਕਰਨ ਦੀ ਖੁਸ਼ੀ ਦਾ ਇਜਹਾਰ ਕਰ ਰਹੇ ਸਨ, ਉਸ ਸਮੇਂ ਵੀ ਮੀਡੀਆ ਅਤੇ ਹਿੰਦੂਤਵ ਹੁਕਮਰਾਨਾਂ ਨੇ ਸ. ਸਿੱਧੂ ਅਤੇ ਜਰਨਲ ਬਾਜਵਾ ਦੀ ਸੱਭਿਅਕ ਤੌਰ ਤੇ ਪਾਈ ਗਈ ਜੱਫੀ ਨੂੰ ਤੁਲ ਦੇ ਕੇ ਉਪਰੋਕਤ ਲਾਂਘੇ ਦੇ ਮਿਸ਼ਨ ਵਿਚ ਰੁਕਾਵਟ ਪਾਉਣ, ਸ. ਸਿੱਧੂ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ ।