ਸੋਝੀ ਗੁਰਬਾਣੀ ਪੜ੍ਹ ਕੇ ਆਉਂਦੀ ਹੈ ਨਾਕਿ ਰੁਮਾਲੇ ਜਾਂ ਸੋਨਾ ਭੇਂਟ ਕਰਨ ਨਾਲ: ਪੰਥਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਸਿਧ ਕਥਾ ਵਾਚਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਨੂੰ ਸੋਝੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਉਂਦੀ ਹੈ ਨਾਕਿ ਰੁਮਾਲੇ ਜਾਂ ਸੋਨਾ ਭੇਂਟ ਕਰਨ ਨਾਲ

Panthpreet Singh

ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਗੁਰਦੇਵ ਸਿੰਘ/ਰਣਜੀਤ ਸਿੰਘ): ਪ੍ਰਸਿਧ ਕਥਾ ਵਾਚਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਨੂੰ ਸੋਝੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਉਂਦੀ ਹੈ ਨਾਕਿ ਰੁਮਾਲੇ ਜਾਂ ਸੋਨਾ ਭੇਂਟ ਕਰਨ ਨਾਲ। ਜਦ ਵੀ ਸਿੱਖਾਂ ਨੇ ਬਾਣੀ ਪੜ੍ਹੀ ਅਤੇ ਵਿਚਾਰੀ ਗੁਰੁ ਸਾਹਿਬ ਨੇ ਕ੍ਰਿਪਾ ਕਰ ਕੇ ਸਿੱਖਾਂ ਨੂੰ ਗੁਰੂ ਗਿਆਨ ਨਾਲ ਭਰਪੂਰ ਕੀਤਾ।
ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਮੰਡੀ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮਾਂ ਦੌਰਾਨ ਉਨ੍ਹਾਂ ਕਿਹਾ ਕਿ ਗੁਰੁਆਂ ਨੇ ਸਿੱਖਾਂ ਨੂੰ ਦਾਨੀ ਨਹੀਂਠ ਸਗੋਂ ਲੋੜਵੰਦਾਂ ਵਿਚ ਵੰਡ ਛੱਕਣ ਦੇ ਧਾਰਨੀ ਬਣਾਇਆ ਹੈ। ਜੇ ਕੋਈ ਅਪਣੇ ਆਪ ਨੂੰ ਦਾਨੀ ਜਾਂ ਮੈਂ ਦਿਤਾ ਦੇ ਹੰਕਾਰ ਵਿਚ ਹੁੰਦਾ ਹੈ ਤਾਂ ਗੁਰੁ ਸਾਹਿਬ ਦੀ ਨਿਗਾਹ ਵਿਚ ਉਹ ਮੂਰਖ ਹੈ। ਸਿੱਖ ਧਰਮੀ ਹੋਣ ਦੀ ਬਜਾਏ ਕਰਮ-ਕਾਂਡੀ ਹੋ ਰਹੇ ਹਨ, ਗੁਰਮਤਿ ਅਨੁਸਾਰ ਕਰਮ-ਕਾਂਡ ਜੀਵ ਨੂੰ ਹੰਕਾਰੀ ਅਤੇ ਰੱਬ ਤੋਂ ਦੂਰ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰੱਬ ਬਹੁਤੇ ਪਾਠ ਕਰਨ, ਨਾ ਵੇਦਾਂ ਦੇ ਵਿਚਾਰਾਂ ਨਾਲ, ਨਾ ਕੁੰਡਲੀ ਕਰਮ (ਭਾਵ ਯੋਗ ਸਾਧਨਾ ਨਾਲ), ਨਾ ਮੋਨ ਧਾਰਨ ਕਰਨ ਨਾਲ, ਨਾ ਜੰਗਲਾਂ ਵਿਚ ਨੰਗੇ ਫਿਰਨ ਨਾਲ, ਨਾ ਹੀ ਤੀਰਥਾਂ ਤੇ ਰਹਿਣ ਨਾਲ ਮਨ ਦੀ ਮੈਲ ਨਹੀਂ ਉਤਰਦੀ, ਭਾਵੇਂ ਮਨੁੱਖ ਅਜਿਹੇ ਹੋਰ ਅਨੇਕਾਂ ਯਤਨ ਕਰ ਲਵੇ। ਇਨ੍ਹਾਂ ਸਮਾਗਮਾਂ ਵਿਚ ਸ਼ਹਿਰ ਅਤੇ ਇਲਾਕੇ ਦੀ ਸੰਗਤ ਭਾਰੀ ਗਿਣਤੀ ਵਿਚ ਪੁੱਜੀ।