'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਅਤੇ ਲੇਖਕ ਗਿਆਨੀ ਗੁਰਬਖ਼ਸ਼ ਸਿੰਘ ਨਹੀਂ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਅਤੇ ਲੇਖਕ ਗਿਆਨੀ ਗੁਰਬਖ਼ਸ਼ ਸਿੰਘ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ।

Photo

ਲੁਧਿਆਣਾ, 1 ਅਗੱਸਤ (ਆਰ.ਪੀ. ਸਿੰਘ): 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਅਤੇ ਲੇਖਕ ਗਿਆਨੀ ਗੁਰਬਖ਼ਸ਼ ਸਿੰਘ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਹ ਪਿਛਲੇ ਦਿਨੀਂ ਹਾਦਸਾ ਹੋਣ ਕਾਰਨ ਜ਼ੇਰੇ ਇਲਾਜ ਚਲ ਰਹੇ ਸਨ। ਉਹ 80 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਦਾ ਸਾਰਾ ਪ੍ਰਵਾਰ 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਹਨ।

ਪਿਛੋਕੜ ਤੋਂ ਗਿਆਨੀ ਗੁਰਬਖ਼ਸ਼ ਸਿੰਘ ਮਹਿੰਦੀਪੁਰ ਬਲਾਚੌਰ ਤੋਂ ਸਬੰਧ ਰੱਖਦੇ ਸਨ। 1965 ਵਿਚ ਉਹ ਪੜ੍ਹਾਈ ਪੂਰੀ ਕਰ ਕੇ ਕਾਰੋਬਾਰ ਦੇ ਸਿਲਸਿਲੇ ਵਿਚ ਉੜੀਸਾ ਚਲੇ ਗਏ ਅਤੇ 1984 ਦੇ ਸਿੱਖ ਕਤਲੇਆਮ ਸਮੇਂ ਵਾਪਸ ਲੁਧਿਆਣਾ ਆ ਵਸੇ ਅਤੇ ਇਥੇ ਹੀ ਕਾਰੋਬਾਰ ਸਥਾਪਤ ਕੀਤਾ। ਗਿਆਨੀ ਗੁਰਬਖ਼ਸ਼ ਸਿੰਘ ਨੇ ਸਾਰਾ ਜੀਵਨ ਗੁਰ ਸਿੱਖ ਸਿਧਾਂਤਾਂ ਨਾਲ ਜੁੜ ਕੇ ਗੁਜਾਰਿਆ ਅਤੇ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿੰਦੇ। ਉਹ ਪਿੱਛੇ ਦੋ ਬੇਟੇ ਅਤੇ ਪੰਜ ਬੇਟੀਆਂ ਛੱਡ ਗਏ ਹਨ।

ਉਨ੍ਹਾਂ ਦਾ ਅੱਜ ਅੰਤਮ ਸਸਕਾਰ ਦਾਣਾ ਮੰਡੀ ਸ਼ਮਸ਼ਾਨ ਘਾਟ ਵਿਖੇ ਗੁਰੂ ਮਰਿਆਦਾ ਅਨੁਸਾਰ ਕੀਤਾ ਗਿਆ। ਉਨ੍ਹਾਂ ਦੇ ਪਾਠ ਦੇ ਭੋਗ ਅਤੇ ਅੰਤਮ ਅਰਦਾਸ ਗੁਰਦਵਾਰਾ ਜਸਦੇਵ ਨਗਰ, ਗਿੱਲ ਰੋਡ ਵਿਖ 4 ਅਗੱਸਤ, ਸਵੇਰ 11 ਤੋਂ 12 ਵਜੇ ਤਕ ਪਾਏ ਜਾਣਗੇ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਹਰਵਿੰਦਰ ਸਿੰਘ, ਜਗਦੀਪ ਸਿੰਘ, ਦਲਜੀਤ ਸਿੰਘ, ਸਤਪਾਲ ਸਿੰਘ, ਗੁਰਜੀਤ ਸਿੰਘ ਇੰਡੀਕੋ, ਗੁਰਮੀਤ ਸਿੰਘ, ਗੁਰਮੁਖ ਸਿੰਘ, ਹਰਮਿੰਦਰ ਸਿੰਘ, ਜਤਿੰਦਰ ਸਿੰਘ ਅਤੇ ਸਮੂਹ ਸਬੰਧੀ ਅਤੇ ਰਿਸ਼ਤੇਦਾਰ ਹਾਜ਼ਰ ਸਨ।