ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਕੇਂਦਰ ਸਰਕਾਰ ਨੇ ਲਗਾਇਆ ਜੀਐਸਟੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸ਼ਰਧਾਲੂਆਂ ਵਲੋਂ ਦਿਤੇ ਜਾਂਦੇ ਕਿਰਾਏ 'ਤੇ ਲੱਗੇਗਾ 12 ਫ਼ੀਸਦੀ ਟੈਕਸ 

GST

ਸਰਾਂ ਸਾਰਾਗੜ੍ਹੀ ਨਿਵਾਸ 'ਤੇ ਲੱਗਿਆ ਕਰੀਬ 2 ਕਰੋੜ ਟੈਕਸ ਤੇ ਜੁਰਮਾਨਾ 
ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਜੀਐਸਟੀ ਸ਼ਰਤ ਲਾਗੂ ਕਰ ਦਿਤੀ ਹੈ ਅਤੇ ਇਸ ਦਾ ਸਿਧ ਅਸਰ ਸ਼ਰਧਾਲੂਆਂ 'ਤੇ ਵੀ ਪਵੇਗਾ।

ਦੱਸ ਦੇਈਏ ਕਿ ਗੁਰਦੁਆਰਾ ਸਮੂਹ ਤੋਂ ਬਾਹਰ ਸਥਿਤ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਾਰੀਆਂ ਸਰਾਵਾਂ ’ਤੇ ਕੇਂਦਰ ਵਲੋਂ 12 ਫ਼ੀਸਦੀ ਜੀਐੱਸਟੀ ਦੀ ਸ਼ਰਤ ਲਾਗੂ ਕਰ ਦਿੱਤੀ ਗਈ ਹੈ। ਇਸ ਨਵੀਂ GST ਸ਼ਰਤ ਕਾਰਨ ਸ਼੍ਰੋਮਣੀ ਕਮੇਟੀ ਦੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਂ ਸਾਰਾਗੜ੍ਹੀ ਨਿਵਾਸ ’ਤੇ ਵੀ ਲਗਪਗ ਦੋ ਕਰੋੜ ਰੁਪਏ ਤੋਂ ਵੱਧ ਟੈਕਸ ਅਤੇ ਜੁਰਮਾਨਾ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਲੰਗਰ ਘਰ ਲਈ ਖਰੀਦੀਆਂ ਜਾਂਦੀਆਂ ਵਸਤਾਂ ’ਤੇ ਵੀ ਜੀਐੱਸਟੀ ਲਗਾਇਆ ਗਿਆ ਸੀ, ਜਿਸ ਨੂੰ ਹਟਾਉਣ ਲਈ ਸਿੱਖ ਸੰਸਥਾ ਨੂੰ ਲੰਮੀ ਜੱਦੋ-ਜਹਿਦ ਕਰਨੀ ਪਈ ਸੀ। ਹੁਣ ਜੁਲਾਈ ਮਹੀਨੇ ਤੋਂ ਕੇਂਦਰ ਸਰਕਾਰ ਨੇ ਗੁਰਦੁਆਰਾ ਕੰਪਲੈਕਸ ਦੇ ਘੇਰੇ ਤੋਂ ਬਾਹਰ ਬਣੀਆਂ ਸਰਾਵਾਂ ਆਦਿ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਂਦਾ ਹੈ।