ਪਹਿਲਾਂ ਗਿਆਨੀ ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਨੂੰ ਘਰ ਭੇਜੋ, ਫਿਰ ਆਵਾਂਗੇ : ਗਿਆਨੀ ਇਕਬਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਹਿਲਾ ਪੰਥ, ਫਿਰ ਅਕਾਲੀ ਦਲ, ਫਿਰ ਸ਼੍ਰੋਮਣੀ ਕਮੇਟੀ ਵਲੋਂ ਵਿਸਾਰਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹੁਣ ਸਾਥੀ ਜਥੇਦਾਰਾਂ..........

Giani Iqbal Singh

ਤਰਨਤਾਰਨ : ਪਹਿਲਾ ਪੰਥ, ਫਿਰ ਅਕਾਲੀ ਦਲ, ਫਿਰ ਸ਼੍ਰੋਮਣੀ ਕਮੇਟੀ ਵਲੋਂ ਵਿਸਾਰਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹੁਣ ਸਾਥੀ ਜਥੇਦਾਰਾਂ ਨੇ ਵੀ ਵਿਸਾਰ ਦਿਤਾ ਹੈ। ਸਿਤਮਜ਼ਰੀਫ਼ੀ ਇਹ ਵੀ ਰਹੀ ਕਿ ਸੌਦਾ ਸਾਧ ਨੂੰ ਪਹਿਲਾਂ ਮਾਫ਼ੀ ਦੇਣ ਤੇ ਫਿਰ ਮਾਫ਼ੀ ਵਾਪਸ ਲੈਣ ਵਾਲੇ ਅਖੌਤੀ ਹੁਕਮਨਾਮੇ 'ਤੇ ਦਸਤਖ਼ਤ ਕਰਨ ਵਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਾਂ ਗਿਆਨੀ ਗੁਰਬਚਨ ਸਿੰਘ ਵਿਰੁਧ ਖੁਲ੍ਹੇਆਮ ਬਗ਼ਾਵਤ ਦਾ ਬਿਗਲ ਵਜਾ ਦਿਤਾ।

ਜਾਣਕਾਰੀ ਮੁਤਾਬਕ ਗਿਆਨੀ ਇਕਬਾਲ ਸਿੰਘ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਮੈਂਬਰਾਂ ਦੀ ਚੋਣ ਸਬੰਧੀ ਪਟਨਾ ਸਾਹਿਬ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਥੋਂ ਤਕ ਕਹਿ ਦਿਤਾ ਕਿ ਹੁਣ ਸਾਡੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ, ਇਸ ਲਈ ਪਹਿਲਾਂ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਘਰ ਤੋਰ ਦਿਉ ਫਿਰ ਮੈਂ ਮੀਟਿੰਗ ਵਿਚ ਸ਼ਾਮਲ ਹੋ ਜਾਵਾਂਗਾ। ਪੰਜਾਬ ਦੇ ਦੋ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ੍ਰਤ ਸਿੰਘ ਦੀ ਖਾਮੋਸ਼ੀ ਵੀ ਸੰਕੇਤ ਕਰ ਰਹੀ ਹੈ

ਕਿ 'ਜਥੇਦਾਰਾਂ' ਵਿਚ ਸੱਭ ਚੰਗਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਅਕਾਲ ਤਖ਼ਤ ਸਾਹਿਬ ਵਿਖੇ 'ਜਥੇਦਾਰਾਂ' ਦੀ ਕੋਈ ਵੀ ਮੀਟਿੰਗ ਨਹੀਂ ਹੋਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਰ-ਵਾਰ ਜਲਦ ਹੀ ਮੀਟਿੰਗ ਬੁਲਾ ਰਹੇ ਹਾਂ ਦੀ ਰਟ ਲਗਾ ਰਹੇ ਹਨ ਅਤੇ ਨਾਲ ਹੀ ਕਹਿ ਰਹੇ ਹਨ ਕਿ ਸਾਥੀ ਜਥੇਦਾਰ ਗੁਰਮਤਿ ਸਮਾਗਮਾਂ ਵਿਚ ਮਸਰੂਫ਼ ਹਨ ਇਸ ਲਈ ਉਹ 'ਜਥੇਦਾਰਾਂ' ਦੀ ਮੀਟਿੰਗ ਨਹੀਂ ਬੁਲਾ ਰਹੇ।