ਗੁਰਦਵਾਰਾ ਕਰਤਾਰਪੁਰ ਦੇ ਖੁੱਲ੍ਹੇ ਲਾਂਘੇ ਲਈ 198ਵੀਂ ਅਰਦਾਸ ਕੀਤੀ ਗਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਵਲੋਂ ਅੱਜ ਅੰਤਰਰਾਸ਼ਟਰੀ ਸਰਹੱਦ ਡੇਰਾ ਬਾਬਾ ਨਾਨਕ ਧੁੱਸੀ ਬੰਨ 'ਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ, ਗੁਰਿੰਦਰ ਸਿੰਘ ਬਾਜਵਾ ਅਤੇ

Prayer

 

ਬਟਾਲਾ, 25 ਜੁਲਾਈ (ਡਾ.ਹਰਪਾਲ ਸਿੰਘ ਬਟਾਲਵੀ): ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਵਲੋਂ ਅੱਜ ਅੰਤਰਰਾਸ਼ਟਰੀ ਸਰਹੱਦ ਡੇਰਾ ਬਾਬਾ ਨਾਨਕ ਧੁੱਸੀ ਬੰਨ 'ਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ, ਗੁਰਿੰਦਰ ਸਿੰਘ ਬਾਜਵਾ ਅਤੇ ਜਸਬੀਰ ਸਿੰਘ ਜਫ਼ਰਵਾਲ ਵਲੋਂ ਸੰਗਤ ਨਾਲ 198ਵੀਂ ਅਰਦਾਸ ਕੀਤੀ ਗਈ।
ਇਸ ਤੋਂ ਪਹਿਲਾ ਸੰਗਤ ਕਸਬੇ ਦੇ ਇਤਿਹਾਸਕ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਤਰ ਹੋਈਆਂ ਤੇ ਵਾਹਿਗੁਰੂ ਦਾ ਜਾਪ ਕਰਦੀਆਂ ਪੈਦਲ ਸਰਹੱਦ ਤੇ ਪੁਜੀਆਂ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਇਸ ਰਸਤੇ ਨੂੰ ਖੁਲ੍ਹਵਾਉਣ ਲਈ ਪੰਜਾਬ ਸਰਕਾਰ ਨੇ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਪਰ ਕੇਂਦਰ ਸਰਕਾਰ ਇਸ ਰਸਤੇ ਨੂੰ ਖੁਲ੍ਹਵਾਉਣ ਲਈ ਸੰਜੀਦਾ ਨਹੀਂ ਹੈ। ਇਸ ਰਸਤੇ ਦੇ ਖੁਲ੍ਹਣ ਨਾਲ ਸੰਗਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰ ਸਕਣਗੀਆਂ। ਇਸ ਮੌਕੇ ਊਧਮ ਸਿੰਘ ਔਲਖ, ਪਵਨ ਕੁਮਾਰ ਜਲੰਧਰ, ਪ੍ਰੀਤਮ ਸਿੰਘ ਵਦਾਨ, ਹਰਭਜਨ ਸਿੰਘ ਰਤੜਵਾ, ਗੁਰਪ੍ਰੀਤ ਸਿੰਘ ਖ਼ਾਸਾਵਾਲੀ, ਨਿਰਮਲ ਸਿੰਘ ਸਾਗਰਪੁਰ ਤੇ ਸੰਗਤ ਹਾਜ਼ਰ ਸੀ।