ਆਸਟ੍ਰੇਲੀਆ: ਬੱਸ ਵਿਚ ਉਤਰਵਾਈ ਸਿੱਖ ਦੀ ਕਿਰਪਾਨ, ਸਿੱਖਾਂ ਵਿਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਸਟ੍ਰੇਲਿਆਈ ਪੁਲਿਸ ਵਲੋਂ ਬੱਸ ਵਿਚ ਇਕ ਸਿੱਖ ਦੀ ਕਿਰਪਾਨ ਉਤਰਵਾਉਣ ਅਤੇ ਉਸ ਨੂੰ ਬੱਸ ਵਿਚੋਂ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸਿੱਖਾਂ ਵਿਚ ਰੋਸ ਪਾਇਆ...

Kirpan

 

ਮੈਲਬਰਨ, 26 ਜੁਲਾਈ: ਆਸਟ੍ਰੇਲਿਆਈ ਪੁਲਿਸ ਵਲੋਂ ਬੱਸ ਵਿਚ ਇਕ ਸਿੱਖ ਦੀ ਕਿਰਪਾਨ ਉਤਰਵਾਉਣ ਅਤੇ ਉਸ ਨੂੰ ਬੱਸ ਵਿਚੋਂ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ।  ਜਾਣਕਾਰੀ ਅਨੁਸਾਰ ਬੱਸ ਵਿਚ ਇਕ ਸਿੱਖ ਵਿਅਕਤੀ ਯਾਤਰਾ ਕਰ ਰਿਹਾ ਸੀ ਕਿ ਬੱਸ ਵਿਚ ਸਵਾਰ ਬਾਕੀ ਲੋਕਾਂ ਨੇ ਸੋਚਿਆ ਕਿ ਉਸ ਕੋਲ ਚਾਕੂ ਹੈ ਜਿਸ ਤੋਂ ਡਰ ਕੇ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਸਿੱਖ ਦੀ ਉਤਰਵਾਈ ਅਤੇ ਉਸ ਨੂੰ ਬੱਸ ਤੋਂ ਹੇਠਾਂ ਉਤਾਰ ਦਿਤਾ।
ਬੱਸ ਵਿਚ ਸਵਾਰ ਇਕ ਯਾਤਰੀ ਨੇ ਕਿਹਾ ਕਿ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਇਕ ਪੁਲਿਸ ਅਫ਼ਸਰ ਬੱਸ 'ਚ ਚੜ੍ਹ ਗਿਆ ਅਤੇ ਸਿੱਖ ਵਲੋਂ ਧਾਰਨ ਕੀਤੀ ਗਈ ਕਿਰਪਾਨ ਉਤਰਵਾਈ। ਨਿਊਜ਼ੀਲੈਂਡ ਹੇਰਾਲਡ ਵਿਚ ਛਪੀ ਰੀਪੋਰਟ ਅਨੁਸਾਰ ਸਿੱਖ ਧਰਮ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਹਰ ਸਿੱਖ ਲਈ ਪੰਜ ਕਕਾਰ ਜ਼ਰੂਰੀ ਕੀਤੇ ਗਏ ਹਨ। ਇਨ੍ਹਾਂ ਕਕਾਰਾਂ ਵਿਚ ਕੰਘਾ, ਕਿਰਪਾਨ, ਕੜਾ, ਕਛਹਿਰਾ, ਕੇਸ ਸ਼ਾਮਲ ਹਨ। ਇਨ੍ਹਾਂ ਕਕਾਰਾਂ ਵਿਚ ਹੀ ਕਿਰਪਾਨ ਸ਼ਾਮਲ ਹੈ। ਇਹ ਸਿੱਖ ਨਿਊਜ਼ੀਲੈਂਡ ਵਿਚ ਰਹਿੰਦਾ ਹੈ ਅਤੇ ਪੁਲਿਸ ਜਾਂਚ ਵਿਚ ਉਸ ਨੇ ਪੂਰਾ ਸਹਿਯੋਗ ਕੀਤਾ ਜਿਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਮਹਿਲਾ ਬੁਲਾਰਾ ਨੇ ਕਿਹਾ ਕਿ ਸਿੱਖ ਵਲੋਂ ਧਾਰਨ ਕੀਤੀ ਗਈ ਕਿਰਪਾਨ ਨੂੰ ਜ਼ਬਤ ਨਹੀਂ ਕੀਤਾ ਗਿਆ। ਆਸਟ੍ਰੇਲੀਆ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ ਹੈ ਜਿਸ ਕਾਰਨ ਉਥੋਂ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਆਸਟ੍ਰੇਲੀਆ ਵਿਚ ਸਿੱਖਾਂ ਦੀ ਗਿਣਤੀ ਲਗਭਗ 72 ਹਜ਼ਾਰ ਹੈ ਜੋ ਇਸ ਸਾਲ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਵਧਣ ਦੀ ਸੰਭਾਵਨਾ ਹੈ।  (ਪੀ.ਟੀ.ਆਈ.)