ਸਰੀ 'ਚ ਗੁਰਮੀਤ ਕੌਰ ਸੰਧਾ ਦੀਆਂ ਦੋ ਪੁਸਤਕਾਂ ਲੋਕ ਅਰਪਣ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਰੀ ਵਿਖੇ ਸਥਾਪਤ ਸਾਹਿਤਕ ਕੇਂਦਰ ਪੰਜਾਬ ਭਵਨ ਵਲੋਂ ਕੈਨੇਡਾ ਪਹੁੰਚੀ ਉੱਘੀ ਲੇਖਕਾ ਗੁਰਮੀਤ ਕੌਰ ਸੰਧਾ ਦੀਆਂ ਦੋ ਪੁਸਤਕਾਂ 'ਮਖ਼ਰ ਚਾਨਣੀ' (ਕਾਵਿ ਸੰਗ੍ਰਹਿ) ਅਤੇ....

Book

 

ਵੈਨਕੂਵਰ, 25 ਜੁਲਾਈ (ਬਰਾੜ-ਭਗਤਾ ਭਾਈ ਕਾ) : ਸਰੀ ਵਿਖੇ ਸਥਾਪਤ ਸਾਹਿਤਕ ਕੇਂਦਰ ਪੰਜਾਬ ਭਵਨ ਵਲੋਂ ਕੈਨੇਡਾ ਪਹੁੰਚੀ ਉੱਘੀ ਲੇਖਕਾ ਗੁਰਮੀਤ ਕੌਰ ਸੰਧਾ ਦੀਆਂ ਦੋ ਪੁਸਤਕਾਂ 'ਮਖ਼ਰ ਚਾਨਣੀ' (ਕਾਵਿ ਸੰਗ੍ਰਹਿ) ਅਤੇ 'ਯਾਦਾਂ ਵਿਚਲੇ ਨਖ਼ਲਿਸਤਾਨ' (ਕਹਾਣੀ ਸੰਗ੍ਰਹਿ) ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿਚ ਸੁੱਖੀ ਬਾਠ ਨੇ ਲੋਕ ਅਰਪਣ ਕੀਤੀਆਂ।
ਇਸ ਮੌਕੇ ਸੁੱਖੀ ਬਾਠ ਨੇ ਪੁਸਤਕਾਂ ਦੇ ਸਬੰਧ 'ਚ ਕਿਹਾ ਕਿ ਪੰਜਾਬ ਭਵਨ ਦੇ ਪ੍ਰਬੰਧਕ ਇਸ ਗੱਲ ਦਾ ਫ਼ਖਰ ਮਹਿਸੂਸ ਕਰਦੇ ਹਨ ਕਿ ਪੰਜਾਬ ਭਵਨ ਸਾਹਿਤਕਾਰਾਂ ਦੀਆਂ ਪੁਸਤਕਾਂ ਲੋਕ ਅਰਪਣ ਕਰਨ ਅਤੇ ਕਵੀ ਦਰਬਾਰ ਸਜਾਉਣ ਸਬੰਧੀ ਉਨ੍ਹਾਂ ਲਈ ਯੋਗ ਪ੍ਰਬੰਧ ਕਰ ਕੇ ਸੇਵਾ ਦੇ ਵਿਲੱਖਣ ਰੂਪ 'ਚ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਤੱਤਪਰ ਹੈ।
ਪੰਜਾਬ ਤੋਂ ਪਹੁੰਚੀ ਲੇਖਕਾ ਗੁਰਮੀਤ ਕੌਰ ਸੰਧਾ ਦੀਆਂ ਲੋਕ ਅਰਪਣ ਹੋਈਆਂ ਪੁਸਤਕਾਂ ਵਿਚ 'ਮਖ਼ਰ ਚਾਨਣੀ' ਕਾਵਿ ਸੰਗ੍ਰਹਿ ਵਿਚ ਲੇਖਕਾ ਨੇ ਹਰ ਵਿਸ਼ੇ ਨੂੰ ਛੂਹਿਆ ਹੈ। 144 ਸਫ਼ੇ ਦੀ ਇਸ ਸੰਗ੍ਰਹਿ 'ਚ ਉਨ੍ਹਾਂ ਨੇ ਧਾਰਮਕ ਪੱਖ ਵੀ ਲਏ ਹਨ।

ਅਤੇ ਵਿਰਸੇ ਦੀ ਵੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਕਵਿਤਾ ਦੇ ਰੂਪ 'ਚ ਰੁੱਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਕਿ ਮਾਡਰਨ ਹੀਰ ਨੂੰ ਵੀ ਘਟੀਸਿਆ ਹੈ। ਕੁੱਝ ਕੁ ਸਮਾਜਕ ਕਵਿਤਾਵਾਂ ਦੇ ਨਾਲ-ਨਾਲ ਧੀਆਂ ਅਤੇ ਮਾਪਿਆਂ ਲਈ ਵੀ ਉੱਤਮ ਸ਼ਬਦਾਵਲੀ ਵਰਤੀ ਹੈ। 'ਲੋਕ ਗੀਤਾਂ ਦੀ ਤੰਦ' ਅਤੇ 'ਉੱਡਦੇ ਪੰਛੀ ਤੈਂ ਮੋੜੇ' ਕਵਿਤਾਵਾਂ ਪੜ੍ਹਣਯੋਗ ਹਨ।
ਇਸ ਮੌਕੇ ਨਾਵਲਕਾਰ ਜਰਨੈਲ ਸਿੰਘ ਸੇਖਾ, ਬੀਬੀ ਇੰਦਰਜੀਤ ਕੌਰ ਸਿੱਧੂ, ਹਰਵਿੰਦਰ ਸ਼ਰਮਾ, ਗਜ਼ਲਗੋ ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ, ਸੁਰਿੰਦਰਪਾਲ ਕੌਰ ਬਰਾੜ, ਕਵਿੰਦਰ ਚਾਂਦ ਅਤੇ ਹਰਚੰਦ ਸਿੰਘ ਗਿੱਲ ਨੇ ਪੁਸਤਕਾਂ ਸਬੰਧੀ ਬੋਲਦਿਆਂ ਲੇਖਕਾਂ ਨੂੰ ਪੁਸਤਕਾਂ ਦੀ ਵਧਾਈ ਦਿਤੀ।