ਜੇ ਹਮਲਾ ਹੋਇਆ ਤਾਂ ਲੋਹੇ ਦੇ ਚਣੇ ਚਬਵਾ ਦਿਆਂਗੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਸਿੰਘੋ ਜੇ ਕੋਈ ਜਾਣਾ ਚਾਹੁੰਦੇ ਹੁਣੇ ਚਲਾ ਜਾਵੇ ਫਿਰ ਨਾ ਤੁਹਾਡੇ  ਮਾਪੇ ਕਹਿੰਦੇ ਫਿਰਨ ਕਿ ਸਾਧ ਨੇ ਸਾਡਾ ਪੁੱਤ ਮਰਵਾ ਦਿਤਾ

Darbar Sahib

ਤਰਨਤਾਰਨ,3 ਜੂਨ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਅਪਣੇ ਗੁਰੂ ਦਾ ਸ਼ਹੀਦੀ ਦਿਨ ਮਨਾਉਣ ਲਈ ਸਿੱਖ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਂਦੇ ਹਨ। 3 ਜੂਨ 1984 ਨੂੰ ਵੀ ਇਹ ਛਬੀਲਾਂ ਲਗਣੀਆਂ ਸਨ। ਮਾਹੌਲ ਵਿਚ ਤਣਾਅ ਸੀ। ਫਿਰ ਵੀ ਛਬੀਲਾਂ ਲਗੀਆਂ। ਦਰਬਾਰ ਸਾਹਿਬ ਤੋਂ ਗੁਰਦਵਾਰਾ ਰਾਮਸਰ ਤਕ ਭੀੜ ਭਰੇ  ਬਾਜ਼ਾਰ ਵਿਚ ਛਬੀਲਾਂ ਹੀ ਛਬੀਲਾਂ ਸਨ।