ਫ਼ੌਜ ਦੀ ਗੋਲੀਬਾਰੀ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 37 ਸਾਲ ਬਾਅਦ ਹੋਏ ਬਿਰਾਜਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੁਖਆਸਨ ਦੇ ਰੂਪ ਵਿਚ ਸੰਗਤ ਦੇ ਦਰਸ਼ਨ ਲਈ ਕੀਤਾ ਜਾਵੇਗਾ ਬਿਰਾਜਮਾਨ

Sri Guru Granth Sahib Ji

ਅੰਮ੍ਰਿਤਸਰ( ਰਾਜੇਸ਼ ਕੁਮਾਰ ਸੰਧੂ ) 1984 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ( Sri Guru Granth Sahib Ji) ਵਿਖੇ ਫ਼ੌਜ ਦੀ ਗੋਲੀ ਬਾਰੀ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਅੱਜ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਦੇ ਪਾਵਨ ਅਸਥਾਨ ਵਿਖੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਗਿਆ।

 ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ( Sri Guru Granth Sahib Ji)  ਜੀ ਦੇ ਪਾਵਨ ਸਰੂਪ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਦੌਰਾਨ ਹਜ਼ੂਰੀ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ  ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਭਗਵੰਤ ਸਿੰਘ ਸਿਆਲਕਾ ਸੁਰਜੀਤ ਸਿੰਘ ਭਿੱਟੇਵੱਡ ਅੱਜ ਰਜਿੰਦਰ ਸਿੰਘ ਮਹਿਤਾ ਅਜਾਇਬ ਸਿੰਘ ਅਭਿਆਸੀ  ਭਾਈ ਮਨਜੀਤ ਸਿੰਘ ਮੈਨੇਜਰ ਗੁਰਿੰਦਰ ਸਿੰਘ ਬਘੇਲ ਸਿੰਘ  ਤੋਂ ਇਲਾਵਾ ਹੋਰ ਅਹੁਦੇਦਾਰ ਤੇ ਸੰਗਤ ਹਾਜ਼ਰ ਹਨ।

ਇਸ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ( Sri Guru Granth Sahib Ji)  ਦੇ ਪਾਵਨ ਸਰੂਪ ਦੇ ਪੱਤਰਿਆਂ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਪਰ ਸੁਖਆਸਨ ਦੇ ਰੂਪ ਵਿਚ ਸੰਗਤ ਦੇ ਦਰਸ਼ਨ ਲਈ ਬਿਰਾਜਮਾਨ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਨਰੇਰੀ ਸਕਤਰ ਗੁਰਮੀਤ ਸਿੰਘ ਅਤੇ ਭਗਵੰਤ ਸਿੰਘ ਸਿਆਲਕਾ ਨੇ ਦਸਿਆ ਕਿ ਅਜ 1984 ਸਾਕੇ ਤੇ ਸੰਗਤਾ ਦੀ ਮੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਖ਼ਮੀ ਸਰੂਪ ਜੋ ਕਿ ਭਾਰਤੀ ਫੋਜ ਦੀ ਗੋਲੀ ਲਗਣ ਨਾਲ ਜਖ਼ਮੀ ਹੋਏ ਸਨ

ਜਿਸ ਨਾਲ ਇਹਨਾਂ ਦੇ 90 ਦੇ ਕਰੀਬ ਅੰਗ ਛਲਣੀ ਹੋਏ ਸਨ ਦੇ ਦਰਸ਼ਨ ਦੀਦਾਰ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਦੁਆਰਾ ਸ੍ਰੀ ਬਾਬਾ ਗੁਰਬਖਸ਼ ਸਿੰਘ ਵਿਖੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਹਨ। ਉਸ ਸਮੇਂ ਦੀ ਇਸ ਘਟਨਾ ਨੇ ਸਿੱਖ ਧਰਮ ਦੇ ਲੋਕਾਂ ਦੇ ਹਿਰਦੇ ਵਲੂੰਧਰ ਦਿੱਤੇ ਸਨ ਇਹਨਾਂ ਜਖ਼ਮਾਂ ਨੂੰ ਸਿਖ ਕੌਮ ਕਦੇ ਵੀ ਭੁਲਾ ਨਹੀ ਸਕਦੀ।

ਅੱਜ ਸਾਕਾ ਨੀਲਾ ਤਾਰਾ ਨੂੰ ਬੀਤੇ 37 ਸਾਲ ਪੂਰੇ ਹੋਣ ਤੇ ਵੀ ਸੰਗਤਾਂ ਦੇ ਦਿਲਾਂ ਵੀ ਇਸ ਹਾਦਸੇ ਨੂੰ ਲੈ ਕੇ ਰੋਸ ਹੈ। ਇਸ ਮੌਕੇ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਜਬਰ ਜਿਨਾਹ ਦੇ ਨਾਲ ਲੜਨਾ ਉਸ ਦਾ ਵਿਰੋਧ ਕਰਨਾ ਸਿੱਖਾਂ ਨੂੰ ਗੁਪਤ ਦੇ ਵਿਚ ਮਿਲੀਆਂ ਹਨ ਵਿਰੋਧੀ ਉਹਨਾਂ ਕੌਮਾਂ ਨਾਲ ਹੀ ਟਾਕਰਾ ਲਾਉਂਦੇ ਹਨ ਜਿਹਨਾਂ ਵਿਚ ਕੋਈ ਗੱਲਬਾਤ ਹੁੰਦੀ ਹੈ।

ਉਸ ਸਮੇਂ ਦੀਆਂ ਸਰਕਾਰਾਂ ਨੇ ਵੀ ਸਿੱਖ ਕੌਮ ਤੇ ਜ਼ੁਲਮ ਕੀਤਾ ਸੀ ਪਰ ਖਾਲਸਾ ਆਪਣੇ ਸਬਰ ਸਿਦਕ ਦੇ ਚਲਦੇ ਅੱਜ ਵੀ ਕਾਇਮ ਹੈ। ਅੱਜ ਸ੍ਰੀ ਗੁਰੂ ਸਾਹਿਬ ਦੇ ਪਾਵਨ ਜਖਮੀ ਸਰੂਪ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਸਨ ਜਿਹਨਾਂ ਦੇ ਦਰਸ਼ਨ ਕਰਨ ਸੰਗਤਾਂ ਪਹੁੰਚ ਰਹੀਆ ਹਨ ਅਤੇ ਇਹਨਾ ਦੇ ਦਰਸ਼ਨ ਲਗਾਤਾਰ ਤਿੰਨ ਦਿਨ ਕਰਵਾਏ ਜਾਣਗੇ।