ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਗ੍ਰਹਿ ਮੰਤਰੀ ਨੇ ਗੁਰਦਵਾਰਿਆਂ ਦੇ ਪ੍ਰਬੰਧਨ ਮਾਮਲਿਆਂ ’ਚ ਹਮਾਇਤ ਅਤੇ ਸਹਿਯੋਗ ਦਾ ਭਰੋਸਾ ਦਿਤਾ

SGPC delegation meets Union Home Minister Amit Shah in New Delhi.

ਨਵੀਂ ਦਿੱਲੀ, 3 ਜੂਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਸੀਨੀਅਰ ਅਹੁਦੇਦਾਰ ਦੇ ਇਕ ਵਫ਼ਦ ਨੇ ਸਨਿਚਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਿੱਖਾਂ ਨਾਲ ਸਬੰਧਤ ਵੱਖੋ-ਵੱਖ ਮੁੱਦਿਆਂ ਤੋਂ ਜਾਣੂ ਕਰਵਾਇਆ।

ਇਕ ਬਿਆਨ ’ਚ ਕਿਹਾ ਗਿਆ ਹੈ ਕਿ ਵਫ਼ਦ ਨੇ ਸ਼ਾਹ ਨੂੰ ਗੁਰਦਵਾਰਿਆਂ ਦੇ ਕੰਮਕਾਜ ਅਤੇ ਐਸ.ਜੀ.ਪੀ.ਸੀ. ਮਾਮਲਿਆਂ ਨਾਲ ਸਬੰਧਤ ਵੱਖੋ-ਵੱਖ ਮੁੱਦਿਆਂ ’ਤੇ ਇਕ ਮੰਗ ਪੱਤਰ ਸੌਂਪਿਆ, ਜਿਸ ’ਚ ਐਸ.ਜੀ.ਪੀ.ਸੀ਼ ਬੋਰਡ ਦੇ ਪ੍ਰਬੰਧਨ ਤਹਿਤ ਗੁਰਦਵਾਰਿਆਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ। 

ਬਿਆਨ ’ਚ ਕਿਹਾ ਗਿਆ ਹੈ ਕਿ ਵਫ਼ਦ ਨੇ ਮਹਿਸੂਸ ਕੀਤਾ ਹੈ ਕਿ ਇਸ ਨਾਲ ਗੁਰਦਵਾਰਿਆ ਦੇ ਪ੍ਰਬੰਧਨ ਨੂੰ ਸੁਵਿਵਸਥਿਤ ਕੀਤਾ ਜਾ ਸਕੇਗਾ। ਗ੍ਰਹਿ ਮੰਤਰੀ ਨੇ ਆਗੂਆਂ ਨੂੰ ਇਨ੍ਹਾਂ ਮਾਮਲਿਆਂ ’ਚ ਹਮਾਇਤ ਅਤੇ ਸਹਿਯੋਗ ਦਾ ਭਰੋਸਾ ਦਿਤਾ। 

ਇਸ ਮੌਕੇ ਵਫ਼ਦ ਨੇ ਅਮਿਤ ਸ਼ਾਹ ਨੂੰ ਹਰਿਮੰਦਰ ਸਾਹਿਬ ਦਾ ਇਕ ਮਾਡਲ ਵੀ ਭੇਟ ਕੀਤਾ।