HSGMC ਦੇ ਪ੍ਰਧਾਨ Jagdish Singh Jhinda ਨੇ ਕੀਤੀ Jathedar Gargajj ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲਾਂ ਬਖ਼ਸ਼ਾਉੁਣ ਆਇਆ ਹਾਂ

HSGMC President Jagdish Singh Jhinda met Jathedar Gargajj Latest News in Punjabi

HSGMC President Jagdish Singh Jhinda met Jathedar Gargajj Latest News in Punjabi ਅੰਮ੍ਰਿਤਸਰ : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਝੀਂਡਾ ਨੇ ਕਿਹਾ ਕਿ ਉਨ੍ਹਾਂ ਬੀਤੇ ਦਿਨੀਂ ਡੇਰਾ ਬਿਆਸ ਵਿਖੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਸੀ, ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਿੱਖ ਸੰਗਤਾਂ ਵਲੋਂ ਇਸ ਦੀ ਕਰੜੀ ਆਲੋਚਨਾ ਹੋਈ ਸੀ, ਜਿਸ ਲਈ ਮੈਂ ਅੱਜ ਇਸ ਹੋਈ ਗਲਤੀ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਭੁੱਲ ਬਖ਼ਸ਼ਾਉੁਣ ਆਇਆ ਹਾਂ। 

ਪ੍ਰਧਾਨ ਝੀਂਡਾ ਨੇ ਕਿਹਾ ਕਿ ਜਿਹੜੇ ਹੋਰ ਸਿੱਖ ਆਗੂ ਡੇਰਾ ਬਿਆਸ ਵਿਖੇ ਗਏ ਹਨ, ਉਨ੍ਹਾਂ ਨੂੰ ਵੀ ਅਪਣੀ ਭੁੱਲ ਬਖ਼ਸ਼ਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਰਹਿਤ ਮਰਿਆਦਾ ਮੁਤਾਬਕ ਹੀ ਕਾਰਜ ਕੀਤੇ ਜਾਣਗੇ।

(For more news apart from HSGMC President Jagdish Singh Jhinda met Jathedar Gargajj Latest News in Punjabi stay tuned to Rozana Spokesman.)