ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ 'ਤੇ ਕੇਂਦਰ ਵਲੋਂ ਲਗਾਏ GST ਦੀ MP ਹਰਭਜਨ ਸਿੰਘ ਨੇ ਕੀਤੀ ਨਿਖੇਧੀ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਮਾਨਵਤਾ ਦੀ ਸੇਵਾ ਲਈ ਬਣੀਆਂ ਸਰਾਵਾਂ 'ਤੇ ਟੈਕਸ ਲਗਾਉਣਾ ਗ਼ਲਤ, ਕੇਂਦਰ ਸਰਕਾਰ ਵਾਪਸ ਲਵੇ ਆਪਣਾ ਫ਼ੈਸਲਾ - MP ਹਰਭਜਨ ਸਿੰਘ

MP Harbhajan Singh

ਚੰਡੀਗੜ੍ਹ: ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵੀ ਕੇਂਦਰ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਸਰਾਵਾਂ 'ਤੇ ਜੀਐਸਟੀ ਲਗਾਉਣ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀਆਂ ਜੋ ਵੀ ਸਰਾਵਾਂ ਹਨ ਉਹ ਕਮਾਈ ਦਾ ਸਾਧਨ ਨਹੀਂ ਸਗੋਂ ਸੇਵਾ ਭਾਵ ਨਾਲ ਬਣਾਇਆ ਗਈਆਂ ਹਨ ਅਤੇ ਸੇਵਾ ’ਤੇ ਕੋਈ ਟੈਕਸ ਨਹੀਂ ਲੱਗਣਾ ਚਾਹੀਦਾ।

ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕ ਸਰਾਂ ਵਿੱਚ ਠਹਿਰਦੇ ਹਨ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰਿਮੰਦਰ ਸਾਹਿਬ ਵਿੱਚ ਕਈ ਅਜਿਹੇ ਹੋਟਲ ਹਨ ਜਿੱਥੇ ਲੋਕ ਠਹਿਰਦੇ ਹਨ ਅਤੇ ਬਿੱਲਾਂ ਰਾਹੀਂ ਜੀ.ਐਸ.ਟੀ. ਭਰਦੇ ਹਨ। MP ਹਰਭਜਨ ਸਿੰਘ ਨੇ ਕੇਂਦਰ ਸਰਕਾਰ ਨੂੰ ਆਪਣਾ ਇਹ ਫ਼ੈਸਲਾ ਜਲਦੀ ਤੋਂ ਜਲਦੀ ਵਾਪਸ ਲੈਣ ਦੀ ਅਪੀਲ ਕੀਤੀ ਹੈ।