Panthak News: ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਾਉਣ ਲਈ ਸਿੱਖ ਵਿਰੋਧੀ ਸ਼ਕਤੀਆਂ ਅਤੇ ਘਰ ਦੇ ਭੇਤੀ ਸਰਗਰਮ : ਪੀਰਮੁਹੰਮਦ
Panthak News: ਪੰਜਾਬ ਦੇ ਲੋਕ ਦਿੱਲੀ ਵਾਲਿਆਂ ਦੀ ਗੁਲਾਮੀ ਤੋਂ ਬਚਣ
Anti-Sikh forces and home invasions are active to bring down the Shiromani Akali Dal: Pir Muhammed: ਸੂਬੇ ਦੀਆਂ ਅਤੇ ਕੇਂਦਰ ਦੀਆਂ ਸਾਰੀਆਂ ਵਿਰੋਧੀ ਤਾਕਤਾਂ ਅਤੇ ਘਰ ਦੇ ਭੇਤੀ ਪੰਜਾਬੀਆਂ ਦੀ ਇਕੋ ਇਕ ਅਪਣੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਢਾਹੁਣ ’ਤੇ ਤੁਲੀਆਂ ਹੋਈਆਂ ਹਨ, ਉਨ੍ਹਾਂ ਦੀ ਮਨਸਾ ਪੰਜਾਬ ਦੀ ਅਪਣੀ ਤਾਕਤ ਨੂੰ ਖ਼ਤਮ ਕਰ ਕੇ ਪੰਜਾਬ ਨੂੰ ਸਿੱਧੇ ਤੌਰ ’ਤੇ ਦਿੱਲੀ ਦਾ ਗੁਲਾਮ ਬਣਾਉਣਾ ਹੈ, ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਡਟ ਕੇ ਸਾਥ ਦੇਣ ਤੇ ਦਿੱਲੀ ਵਾਲਿਆਂ ਦੀ ਗੁਲਾਮੀ ਤੋਂ ਬਚਣ।
ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਹੜ੍ਹਾਂ ਦੀ ਮਾਰ ਦਾ ਮੁਆਵਜ਼ਾ ਨਾ ਦੇਣ ਪਿੱਛੇ ਸੂਬੇ ਦੀ ਸਰਕਾਰ ਵਲੋਂ ਗ਼ਲਤ ਜਾਣਕਾਰੀ ਮੁਹਈਆ ਕੀਤੀ। ਹੁਣ ਭਗਵੰਤ ਮਾਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੂੰ ਜਨਤਕ ਜਵਾਬ ਦੇਣ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹਾ ਕਿਉਂ ਕੀਤਾ ਅਤੇ ਸੂਬੇ ਅੰਦਰ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਹੋਏ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਕੌਣ ਕਰੇਗਾ ?