Panthak News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹੋਇਆ ਡੇਂਗੂ, ਹਸਪਤਾਲ ’ਚ ਦਾਖ਼ਲ
Panthak News: ਪਿਛਲੇ ਕੁੱਝ ਦਿਨ ਤੋਂ ਬੁਖ਼ਾਰ ਤੋਂ ਪੀੜਤ ਸਨ
Jathedar Giani Raghbir Singh of Akal Takht contracted dengue Panthak News
Jathedar Giani Raghbir Singh of Akal Takht contracted dengue Panthak News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੂੰ ਡੇਂਗੂ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਸਥਾਨਕ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਵੱਲਾ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਉਹ ਪਿਛਲੇ ਕੁੱਝ ਦਿਨ ਤੋਂ ਬੁਖ਼ਾਰ ਤੋਂ ਪੀੜਤ ਸਨ। ਉਨ੍ਹਾਂ ਨੂੰ ਚੈੱਕਅਪ ਕਰਵਾਉਣ ਉਕਤ ਹਸਪਤਾਲ ’ਚ ਲਿਜਾਇਆ ਗਿਆ ਅਤੇ ਡਾਕਟਰਾਂ ਵਲੋਂ ਉਨ੍ਹਾਂ ਦੇ ਟੈਸਟ ਕੀਤੇ ਗਏ ਜਿਸ ਵਿਚ ਡੇਂਗੂ ਸਪੱਸ਼ਟ ਹੋਇਆ ਹੈ। ਇਸ ਕਾਰਨ ਉਹ ਕੱੁਝ ਦਿਨ ਬੈੱਡ ’ਤੇ ਆਰਾਮ ਕਰਨਗੇ।